ਮੁੰਬਈ- ਪ੍ਰਸਿੱਧ ਟੀਵੀ ਅਦਾਕਾਰ ਅਤੇ ‘ਬਿੱਗ ਬੌਸ 19’ ਦੇ ਜੇਤੂ ਗੌਰਵ ਖੰਨਾ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰ ਦਾ ਯੂਟਿਊਬ ਚੈਨਲ, ਜੋ ਕਿ ਸ਼ੁਰੂ ਹੋਣ ਦੇ ਮਹਿਜ਼ 24 ਘੰਟਿਆਂ ਦੇ ਅੰਦਰ ਹੀ ਟਰਮੀਨੇਟ (ਬੰਦ) ਕਰ ਦਿੱਤਾ ਗਿਆ ਸੀ, ਹੁਣ ਸਫਲਤਾਪੂਰਵਕ ਰਿਕਵਰ ਹੋ ਗਿਆ ਹੈ,। ਗੌਰਵ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ੀ ਸਾਂਝੀ ਕੀਤੀ ਹੈ।
ਮੁਸ਼ਕਿਲਾਂ ਭਰਿਆ ਰਿਹਾ ਪਿਛਲਾ ਹਫ਼ਤਾ
ਗੌਰਵ ਖੰਨਾ ਨੇ ਆਪਣੇ ਦੋਸਤ ਮ੍ਰਿਦੁਲ ਤਿਵਾਰੀ ਦੀ ਸਲਾਹ 'ਤੇ ਯੂਟਿਊਬ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਹਾਲਾਂਕਿ, ਪਹਿਲੀ ਵੀਡੀਓ ਪਾਉਣ ਤੋਂ ਤੁਰੰਤ ਬਾਅਦ ਚੈਨਲ ਦੇ ਬੰਦ ਹੋਣ ਕਾਰਨ ਉਹ ਕਾਫੀ ਨਿਰਾਸ਼ ਸਨ। ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਗੌਰਵ ਨੇ ਦੱਸਿਆ ਕਿ ਇਹ 6 ਦਿਨ ਉਨ੍ਹਾਂ ਲਈ ਕਾਫੀ ਮੁਸ਼ਕਿਲ ਭਰੇ ਰਹੇ। ਉਨ੍ਹਾਂ ਕਿਹਾ ਕਿ ਛੁੱਟੀਆਂ ਹੋਣ ਕਾਰਨ ਚੈਨਲ ਵਾਪਸ ਆਉਣ ਵਿੱਚ ਥੋੜ੍ਹਾ ਸਮਾਂ ਲੱਗ ਗਿਆ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਲਗਾਤਾਰ ਵਲੌਗ ਬਣਾਉਂਦੇ ਰਹੇ।
ਦਿਖੇਗਾ ਅਦਾਕਾਰ ਦਾ ‘ਬੇਬਾਕ’ ਰੂਪ
ਆਪਣੀ ਵਾਪਸੀ ਦੀ ਪੁਸ਼ਟੀ ਕਰਦਿਆਂ ਗੌਰਵ ਕਾਫੀ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਚੈਨਲ 'ਤੇ ਜਾ ਕੇ ਆਪਣਾ ਪਿਆਰ ਦੇਣ। ਉਨ੍ਹਾਂ ਵਾਅਦਾ ਕੀਤਾ ਕਿ ਹੁਣ ਦਰਸ਼ਕਾਂ ਨੂੰ ਚੈਨਲ 'ਤੇ ਗੌਰਵ ਦਾ ਇੱਕ ‘ਬੇਬਾਕ’ ਰੂਪ ਦੇਖਣ ਨੂੰ ਮਿਲੇਗਾ।
ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ
ਚੈਨਲ ਵਾਪਸ ਆਉਣ ਦੀ ਖ਼ਬਰ ਸੁਣਦੇ ਹੀ ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜ਼ਿਕਰਯੋਗ ਹੈ ਕਿ 6 ਦਿਨ ਪਹਿਲਾਂ ਸ਼ੇਅਰ ਕੀਤੀ ਗਈ ਉਨ੍ਹਾਂ ਦੀ ਪਹਿਲੀ ਵੀਡੀਓ ਨੂੰ ਹੁਣ ਤੱਕ 2.13 ਲੱਖ (213k) ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜੋ ਉਨ੍ਹਾਂ ਦੀ ਵੱਡੀ ਲੋਕਪ੍ਰਿਯਤਾ ਦਾ ਸਬੂਤ ਹੈ।
ਕਿੱਥੇ ਹੈ ‘ਰਾਜ਼’ ਦੀ ਖੂਬਸੂਰਤ ‘ਭੂਤਨੀ, ਰਾਤੋ-ਰਾਤ ਬਣੀ ਸਟਾਰ, ਅਚਾਨਕ ਬਾਲੀਵੁੱਡ ਨੂੰ ਕਹਿ ਗਈ ਅਲਵਿਦਾ?
NEXT STORY