ਗੈਜੇਟ ਡੈਸਕ—ਯੂਟਿਊਬ ਦੀ ਸਭ ਤੋਂ ਜ਼ਿਆਦਾ ਉਮਰਦਰਾਜ ਮਹਿਲਾਵਾਂ 'ਚੋਂ ਇਕ Granny Mastanamma ਦਾ ਦਿਹਾਂਤ ਹੋ ਗਿਆ ਹੈ। 107 ਸਾਲ ਦੀ Andrakashari Mastanamma ਨੂੰ Granny Mastanamma ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਆਂਧਰ ਪ੍ਰਦੇਸ਼ 'ਚ ਰਹਿਣ ਵਾਲੀ ਇਹ ਬਜ਼ੁਰਗ ਔਰਤ ਯੂਟਿਊਬ 'ਤੇ ਆਪਣੀ ਕੁਕਿੰਗ ਵੀਡੀਓ ਲਈ ਕਾਫੀ ਮਸ਼ਹੂਰ ਸੀ। ਇਹ ਮਹਿਲਾ ਰੂਰਲ ਟੈਕਨਿਕ ਰਾਹੀਂ ਮਾਰਡਨ ਡਿਸ਼ ਬਣਾਉਣ ਲਈ ਕਾਫੀ ਮਸ਼ਹੂਰ ਸੀ। ਇਸ ਮਹਿਲਾ ਦੀ ਵੀਡੀਓ “Country Foods” ਦੇ ਨਾਂ ਤੋਂ ਮਸ਼ਹੂਰ ਹੈ।
ਸੋਮਵਾਰ ਨੂੰ ਇਸ ਮਹਿਲਾ ਦੇ ਚੈਨਲ ਨੇ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਦੱਸਿਆ ਗਿਆ ਕਿ ਹੁਣ Granny Mastanamma ਦਾ ਦਿਹਾਂਤ ਹੋ ਗਿਆ ਹੈ। ਇਸ ਚੈਨਲ ਨੂੰ Srinath Reddy ਅਤੇ Laxman Karre ਨੇ ਅਗਸਤ 2016 'ਚ ਸ਼ੁਰੂ ਕੀਤੀ ਸੀ। ਇਹ ਦੋਵੇਂ Mastanamma ਦੇ ਪੋਤੇ ਹਨ। ਇਸ ਚੈਨਲ ਨੇ ਪਿਛਲੇ 6 ਮਹੀਨਿਆਂ ਤੱਕ Mastanamma ਦੀ ਕੋਈ ਵੀਡੀਓ ਨਹੀਂ ਅਪਲੋਡ ਕੀਤੀ ਸੀ ਜਿਸ ਕਾਰਨ ਇਨ੍ਹਾਂ ਦੇ ਪ੍ਰਸ਼ੰਸਕਾਂ ਵਿਚਾਲੇ ਸਵਾਰ ਖੜੇ ਹੋ ਗਏ ਸਨ।
ਯੂਟਿਊਬ ਨੇ ਇਕ ਬਲਾਗ 'ਚ “Country Foods” ਚੈਨਲ ਦੇ ਬਾਰੇ 'ਚ ਗੱਲ ਵੀ ਕੀਤੀ ਸੀ। ਇਸ ਦੇ ਲਈ ਉਨ੍ਹਾਂ ਨੇ Mastanamma’s ਦੇ ਪੋਤੇ Laxman ਨਾਲ ਗੱਲ ਵੀ ਕੀਤੀ ਸੀ। Mastanamma ਨੂੰ ਸੀ ਫੂਡ 'ਚ ਮਹਾਰਤ ਹਾਸਲ ਸੀ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਰਾਹੀਂ Watermelon Chicken, Egg Dosa, Chicken Briyani ਅਤੇ Emu Meat Curry ਦੀ ਰੈਸੀਪੀ ਵੀ ਦਿੱਤੀ ਸੀ। ਉਨ੍ਹਾਂ ਦੀ ਐਗ ਫ੍ਰਾਈਡ ਰਾਈਸ ਰੈਸੀਪੀ ਵੀਡੀਓ ਨੂੰ 1.5 ਕਰੋੜ ਤੋਂ ਜ਼ਿਆਦਾ ਵਿਊ ਮਿਲੇ। ਇਸ ਚੈਨਲ ਦੇ 12 ਲੱਖ ਸਬਸਕਰਾਈਬਰਸ ਹਨ।
ਫੇਸਬੁੱਕ ਫਿਰ ਹੋਈ ਡਾਊਨ, ਲੋਕਾਂ ਨੂੰ Log In ਕਰਨ 'ਚ ਆ ਰਹੀ ਹੈ ਦਿੱਕਤ
NEXT STORY