ਜਲੰਧਰ-ਭਾਰਤੀ ਕੰਪਨੀ Zebronics ਨੇ ਭਾਰਤ 'ਚ 6-in-1 ਦੀ ਖੂਬੀ ਨਾਲ ਬਲੂਟੁੱਥ ਸਪੀਕਰ ਲਾਂਚ ਕਰ ਦਿੱਤਾ ਹੈ। ਇਸ ਸਪੀਕਰ ਦਾ ਨਾਂ Esteem ਹੈ ਅਤੇ ਇਸ ਸਪੀਕਰ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਡਿਵਾਇਸ 'ਚ ਪਾਵਰ ਬੈਂਕ , LED ਟਾਰਚ ਰੇਡੀਓ, ਪਸੰਦੀਦਾ ਗਾਣੇ ਸੁਣਨ ਲਈ ਸਪੀਕਰ, ਬਲੂਟੁੱਥ, ਮਾਈਕਰੋਐੱਸਡੀ ਕਾਰਡ ਸਪੋਰਟ ਸਮੇਤ ਕੁੱਲ 6 ਖੂਬੀਆਂ ਮਿਲਦੀਆਂ ਹਨ। ਇਸ ਤੋਂ ਇਲਾਵਾ ਇਸ 'ਚ ਇਕ ਬਾਇਕ ਮਾਊਟ ਕਿੱਟ ਵੀ ਮਿਲਦਾ ਹੈ।
ਕੀਮਤ ਅਤੇ ਉਪਲੱਬਧਤਾ- ਇਸ ਦੀ ਕੀਮਤ 1,499 ਰੁਪਏ ਹੈ। ਇਹ ਸਪੀਕਰ ਬਲੈਕ ਕਲਰ ਆਪਸ਼ਨ ਨਾਲ ਦੇਸ਼ ਭਰ 'ਚ ਸਾਰੇ ਰੀਟੇਲ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।
ਸਪੈਸੀਫਿਕੇਸ਼ਨ-
ਇਹ ਡਿਵਾਇਸ ਹਲਕਾ ਅਤੇ ਪੋਰਟੇਬਲ ਹੈ ਅਤੇ ਇਸ ਨੂੰ ਟਾਰਚ ਦੀ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ। ਇਸ 'ਚ 2,000mAh ਦੀ ਬੈਟਰੀ ਦਿੱਤੀ ਗਈ ਹੈ, ਜਿਸ ਨੂੰ ਸਮਾਰਟਫੋਨ ਜਾਂ ਟੈਬਲੇਟ ਨੂੰ ਚਾਰਜ ਕਰਨ ਲਈ ਪਾਵਰ ਬੈਂਕ ਦੀ ਤਰ੍ਹਾਂ ਵਰਤਿਆਂ ਜਾ ਸਕਦਾ ਹੈ। ਇਸ ਤੋਂ ਬਿਨ੍ਹਾਂ ਵਾਇਰ ਦੇ ਗਾਣੇ ਸੁਣਨ ਲਈ ਬਲੂਟੁੱਥ ਕੁਨੈਕਟੀਵਿਟੀ ਅਤੇ ਮਾਈਕ੍ਰੋਐੱਸਡੀ ਕਾਰਡ ਲਗਾਉਣ ਦੀ ਸਹੂਲਤ ਦਿੱਤੀ ਗਈ ਹੈ। ਇਸ ਡਿਵਾਇਸ 'ਚ ਬਿਲਟ ਇਨ ਮਾਈਕ ਹੈ, ਜਿਸ ਦੀ ਮਦਦ ਨਾਲ ਯੂਜ਼ਰਸ ਆਪਣੇ ਸਮਾਰਟਫੋਨ 'ਤੇ ਆਉਣ ਵਾਲੇ ਕਾਲ ਨੂੰ ਵੀ ਰੀਸੀਵ ਕਰ ਸਕਦੇ ਹਨ।
Zebronics ਨੇ ਇਸ ਡਿਵਾਇਸ 'ਚ ਬਟਨ ਦਿੱਤੇ ਗਏ ਹਨ, ਜਿਸ ਦੀ ਮਦਦ ਨਾਲ ਯੂਜ਼ਰਸ ਬਲੂਟੁੱਥ ਅਤੇ LED ਟਾਰਚ , ਵੋਲੀਅਮ ਕੰਟਰੋਲ ਅਤੇ ਕਾਲ ਰੀਸੀਵ ਕਰ ਸਕਦੇ ਹਨ। ਇਸ ਤੋਂ ਇਲਾਵਾ ਜਿਵੇ ਕਿ ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਇਹ ਡਿਵਾਇਸ ਸਾਈਕਲ ਕਿਟ ਨਾਲ ਆਉਦਾ ਹੈ। ਯੂਜ਼ਰਸ ਇਸ ਦੀ ਮਦਦ ਨਾਲ ਆਪਣੇ ਸਾਈਕਲ 'ਤੇ ਸਪੀਕਰ ਨੂੰ ਫਿਟ ਕਰ ਸਕਦੇ ਹਨ ਅਤੇ ਰਾਤ ਦੇ ਸਮੇਂ ਫਲੈਸ਼ਲਾਈਟ ਦੀ ਤਰ੍ਹਾਂ ਵਰਤੋਂ ਕਰ ਸਕਦੇ ਹਨ।
ਗੂਗਲ ਕ੍ਰੋਮ ਦੇ ਨਵੇਂ ਵਰਜ਼ਨ 'ਚ ਸ਼ਾਮਿਲ ਹੋਇਆ ਇਹ ਖਾਸ ਫੀਚਰ
NEXT STORY