ਗੈਜੇਟ ਡੈਸਕ- ਇਲੈਕਟ੍ਰੋਨਿਕਸ ਬ੍ਰਾਂਡ ZOOOK ਨੇ ਭਾਰਤੀ ਬਾਜ਼ਾਰ 'ਚ ਨਵੇਂ ਸਪੀਕਰ ZOOOK Supernova ਨੂੰ ਲਾਂਚ ਕਰ ਦਿੱਤਾ ਹੈ। ZOOOK Supernova ਦੇ ਨਾਲ 100 ਵਾਟ ਦਾ ਆਊਪਟੁਪ ਹੈ ਅਤੇ ਇਸ ਵਿਚ ਬਲੂਟੁੱਥ ਕੁਨੈਕਟੀਵਿਟੀ ਦਿੱਤੀ ਗਈ ਹੈ। ZOOOK Supernova ਦੀ ਕੀਮਤ 6,999 ਰੁਪਏ ਰੱਖੀ ਗਈ ਹੈ।
ZOOOK Supernova ਇਕ 32 ਇੰਚ ਦਾ ਟਾਵਰ ਸਪੀਕਰ ਹੈ ਜਿਸ ਵਿਚ 8 ਇੰਚ ਦੇ ਵੂਫਰ ਦਿੱਤੇ ਗਏ ਹਨ। ਇਸਤੋਂ ਇਲਾਵਾ ਇਸ ਵਿਚ 4-ਇੰਚ ਦੇ ਹੋਰ ਦੋ ਸਪੀਕਰ ਵੀ ਹਨ। ਕੁਨੈਕਟੀਵਿਟੀ ਲਈ ਇਸ ਵਿਚ ਯੂ.ਐੱਸ.ਬੀ. ਪੋਰਟ ਹੈ ਜੋ ਕਿ 32 ਜੀ.ਬੀ. ਤਕ ਦੇ ਮੈਮਰੀ ਕਾਰਡ ਜਾਂ ਪੈੱਨ-ਡ੍ਰਾਈਵ ਨੂੰ ਸਪੋਰਟ ਕਰਦਾ ਹੈ। ਇਸਨੂੰ ਟੀਵੀ, ਮੋਬਾਇਲ ਜਾਂ ਲੈਪਟਾਪ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ।
ਇਸ ਵਿਚ ਬਲੂਟੁੱਥ AUX ਪੋਰਟ ਵੀ ਹੈ। ਨਾਲ ਹੀ ਤੁਹਾਨੂੰ ਇਕ ਰਿਮੋਟ ਵੀ ਮਿਲਦਾ ਹੈ ਅਤੇ ਸਪੀਕਰ 'ਚ ਵੀ ਐਨਾਲਾਗ ਕੰਟਰੋਲ ਹੈ। ਇਸ ਕੰਟਰੋਲ ਪੈਨਲ ਨਾਲ ਤੁਸੀਂ ਬਾਸ ਤੋਂ ਲੈ ਕੇ ਆਵਾਜ਼ ਤਕ ਸਭ ਕੰਟਰੋਲ ਕਰ ਸਕਦੇ ਹੋ। ਇਸ ਵਿਚ ਇਨਬਿਲਟ ਐੱਫ.ਐੱਮ. ਰੇਡੀਓ ਵੀ ਦਿੱਤਾ ਗਿਆ ਹੈ। ZOOOK Supernova 'ਚ ਐੱਲ.ਈ.ਡੀ. ਡਿਸਪਲੇਅ ਵੀ ਹੈ ਅਤੇ ਨਾਲ ਹੀ ਕੈਰੋਕੇ ਦਾ ਵੀ ਸਪੋਰਟ ਮਿਲਦਾ ਹੈ। ਸਪੀਕਰ ਦੇ ਨਾਲ ਕੈਰੋਕੇ ਮਾਈਕ ਵੀ ਮਿਲਦਾ ਹੈ। ZOOOK Supernova ਟਾਵਰ ਸਪੀਕਰ ਦੀ ਵਿਕਰੀ ਭੂਰੇ ਰੰਗ 'ਚ ਦੇਸ਼ ਦੇ ਤਮਾਮ ਰਿਟੇਲ ਸਟੋਰਾਂ 'ਤੇ ਹੋ ਰਹੀ ਹੈ।
ਹਰਿਦੁਆਰ ’ਚ 5ਜੀ ਸੇਵਾ ਸ਼ੁਰੂ ਕਰਨ ਵਾਲਾ ਪਹਿਲਾ ਟੈਲੀਕਾਮ ਆਪਰੇਟਰ ਬਣਿਆ ਜੀਓ
NEXT STORY