ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਸ਼ਨੀਵਾਰ ਨੂੰ ਹਰ ਕੀ ਪੌੜੀ ਤੋਂ ਹਰਿਦੁਆਰ ’ਚ ਆਪਣੀ ਟਰੂ 5ਜੀ ਸੇਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਭਰ ’ਚ ਜੀਓ ਦਾ ਟਰੂ 5ਜੀ 226 ਸ਼ਹਿਰਾਂ ’ਚ ਪਹੁੰਚ ਗਿਆ ਹੈ। ਉੱਤਰਾਖੰਡ ਸੂਬੇ ’ਚ ਹਰਿਦੁਆਰ ਇਕ ਪਵਿੱਤਰ ਸ਼ਹਿਰ ਅਤੇ ਇਤਿਹਾਸਕ ਥਾਂ ਹੈ। ਰਾਜਧਾਨੀ ਦੇਹਰਾਦੂਨ ਤੋਂ ਬਾਅਦ ਹਰਿਦੁਆਰ ਦੂਜਾ ਸ਼ਹਿਰ ਹੈ ਜੋ ਜੀਓ ਟਰੂ 5ਜੀ ਨੈੱਟਵਰਕ ਨਾਲ ਕੁਨੈਕਟ ਹੋ ਗਿਆ ਹੈ। ਹਰਿਦੁਆਰ ਸ਼ਹਿਰ ’ਚ 5ਜੀ ਸਰਵਿਸ ਉਪਲੱਬਧ ਕਰਵਾਉਣ ਵਾਲਾ ਰਿਲਾਇੰਸ ਜੀਓ ਇਕੱਲਾ ਟੈਲੀਕਾਮ ਆਪਰੇਟਰ ਹੈ।
ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਕ ਸੰਦੇਸ਼ ’ਚ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜੀਓ ਨੈੱਟਵਰਕ ਦੁਆਰਾ ਉੱਤਰਾਖੰਡ ਸੂਬੇ ਦੇ ਦੇਹਰਾਦੂਨ ਸ਼ਹਿਰ ਤੋਂ ਸ਼ੁਰੂ ਕੀਤੀ ਗਈ 5ਜੀ ਨੈੱਟਵਰਕ ਸੇਵਾ ਨੂੰ ਵਿਸਤਾਰਿਤ ਕਰਦੇ ਹੋਏ ਅੱਜ ਹਰਿਦੁਆਰ ’ਚ ਆਪਣੀ 5ਜੀ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸੇਵਾ ਦੇ ਸ਼ੁਰੂਆਤ ਹੋਣ ਨਾਲ ਹਰਿਦੁਆਰ ਦੀ ਜਨਤਾ ਨੂੰ ਹੀ ਨਹੀਂ ਸਗੋਂ ਧਰਮ ਨਗਰ ਹਰਿਦੁਆਰ ’ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਸਮੇਤ ਭਵਿੱਖ ’ਚ ਸ਼ੁਰੂ ਹੋਣ ਜਾ ਰਹੀ ਚਾਰ ਧਾਮ ਯਾਤਰਾ ਦੇ ਸ਼ਰਧਾਲੂਆਂ ਨੂੰ ਵੀ ਫਾਇਦਾ ਹੋਵੇਗਾ।
ਪਾਕਿ ਨੇ ਵਿਕੀਪੀਡੀਆ ਨੂੰ ਕੀਤਾ 'ਬਲਾਕ', ਈਸ਼ਨਿੰਦਾ ਸਮੱਗਰੀ ਨਾ ਹਟਾਉਣ ਤੋਂ ਇਨਕਾਰ ਕਰਨ 'ਤੇ ਕੀਤੀ ਕਾਰਵਾਈ
NEXT STORY