ਬਟਾਲਾ (ਸਾਹਿਲ) : ਥਾਣਾ ਸਦਰ ਦੀ ਪੁਲਸ ਵਲੋਂ ਡੈਨਮਾਰਕ ਭੇਜਣ ਦੇ ਨਾਂ ’ਤੇ ਢਾਈ ਲੱਖ ਠੱਗਣ ਵਾਲੇ 2 ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਹਰਪਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਕੰਡਿਆਲ ਨੇ ਲਿਖਵਾਇਆ ਹੈ ਕਿ ਉਸ ਨੇ ਵਿਦੇਸ਼ ਡੈਨਮਾਰਕ ਜਾਣ ਲਈ ਵਰਕ ਪਰਮਿਟ ਵਾਸਤੇ ਬੀਤੀ 25 ਅਗਸਤ 2024 ਨੂੰ ਦਮਨ ਤਲਵਾੜ ਵਾਸੀ ਡੈਨਮਾਰਕ ਅਤੇ ਅਮਰਜੀਤ ਕੌਰ ਤਲਵਾੜ ਵਾਸੀ ਸੁਨੈਣਾ ਟਾਵਰ, ਹੈਦਰਾਵਾਦ ਸਮੇਤ ਇਕ ਅਣਪਛਾਤੇ ਵਿਅਕਤੀ ਨੂੰ 2 ਲੱਖ 50 ਹਜ਼ਾਰ ਰੁਪਏ ਦਿੱਤੇ ਸਨ ਪਰ ਉਕਤਾਨ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਅਤੇ ਅਜਿਹਾ ਕਰਕੇ ਉਕਤਾਨ ਨੇ ਉਸ ਨਾਲ ਠੱਗੀ ਮਾਰੀ ਹੈ।
ਐੱਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਡੀ.ਐੱਸ.ਪੀ ਸਿਟੀ ਬਟਾਲਾ ਵਲੋਂ ਜਾਂਚ ਕੀਤੇ ਜਾਣ ਦੇ ਬਾਅਦ ਐੱਸ.ਐੱਸ.ਪੀ ਬਟਾਲਾ ਦੇ ਹੁਕਮਾਂ ’ਤੇ ਉਨ੍ਹਾਂ ਨੇ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਬਣਦੀਆਂ ਧਾਰਾਵਾਂ ਹੇਠ ਉਕਤ ਔਰਤ ਸਮੇਤ ਦਮਨ ਤਲਵਾੜ ਤੇ ਇਕ ਅਣਪਛਾਤੇ ਵਿਅਕਤੀ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਧੁੱਪਸੜੀ (ਬਟਾਲਾ) ਵਿਖੇ ਬਣੀ ਅਣ-ਅਧਿਕਾਰਤ ਕਲੋਨੀ 'ਤੇ ਕਾਰਵਾਈ
NEXT STORY