ਚੰਡੀਗੜ੍ਹ (ਸੁਸ਼ੀਲ) : ਆਸਟਰੇਲੀਆ ਦਾ ਵਰਕ ਵੀਜ਼ਾ ਲਗਵਾਉਣ ਦੇ ਨਾਂ ’ਤੇ ਸੈਕਟਰ-22ਬੀ ਸਥਿਤ ਆਈ ਵੀਜ਼ਾ ਕੰਸਲਟੈਂਟ ਦੇ ਮਾਲਕ ਨੇ ਪਟਿਆਲਾ ਦੇ ਇੱਕ ਨਿਵਾਸੀ ਨਾਲ 5.90 ਲੱਖ ਰੁਪਏ ਦੀ ਠੱਗੀ ਕਰ ਲਈ। ਪੈਸੇ ਲੈਣ ਤੋਂ ਬਾਅਦ ਨਾ ਤਾਂ ਵਿਅਕਤੀ ਦਾ ਵੀਜ਼ਾ ਲਗਵਾਇਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਪਟਿਆਲਾ ਨਿਵਾਸੀ ਪਰਵਿੰਦਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਪਰਵਿੰਦਰ ਦੇ ਬਿਆਨਾਂ ’ਤੇ ਸੰਚਾਲਕ ਸ਼ਿਵ ਕੁਮਾਰ ਅਤੇ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ।
ਪਰਵਿੰਦਰ ਨੇ ਪੁਲਸ ਨੂੰ ਦੱਸਿਆ ਕਿ ਉਹ ਆਸਟਰੇਲੀਆ ਜਾਣਾ ਚਾਹੁੰਦਾ ਸੀ ਅਤੇ ਇਸ ਲਈ ਉਸਨੇ ਸੈਕਟਰ-22ਬੀ ਸਥਿਤ ਵੀਜ਼ਾ ਕੰਸਲਟੈਂਸੀ ਫਰਮ ਨਾਲ ਸੰਪਰਕ ਕੀਤਾ। ਕੰਸਲਟੈਂਸੀ ਦੇ ਨੁਮਾਇੰਦਆਂ ਨੇ ਉਸਨੂੰ ਭਰੋਸੇ ’ਚ ਲੈ ਕੇ ਉਸ ਤੋਂ 5.90 ਲੱਖ ਰੁਪਏ ਲੈ ਲਏ। ਪਰਵਿੰਦਰ ਦਾ ਦੋਸ਼ ਹੈ ਕਿ ਪੈਸੇ ਲੈਣ ਦੇ ਬਾਵਜੂਦ ਵੀਜ਼ਾ ਨਹੀਂ ਲਗਵਾਇਆ ਗਿਆ ਅਤੇ ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਲਗਾਤਾਰ ਟਾਲਦਾ ਰਿਹਾ ਅਤੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਆਖ਼ਿਰਕਾਰ ਥੱਕ ਹਾਰ ਕੇ ਉਸਨੇ ਕੰਪਨੀ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ। ਸੈਕਟਰ-17 ਥਾਣਾ ਪੁਲਸ ਨੇ ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਸ਼ਿਵ ਕੁਮਾਰ ਅਤੇ ਹੋਰਾਂ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ 'ਚ ਵੱਡਾ ਕਤਲਕਾਂਡ! ਲੋਕਾਂ ਮੂਹਰੇ ਸ਼ਰੇਆਮ ਵੱਢ'ਤਾ ਮੁੰਡਾ, ਕਹਿੰਦੇ- 'ਜੇ ਕਿਸੇ ਨੇ ਲਾਸ਼ ਵੀ ਚੁੱਕੀ ਤਾਂ...'
NEXT STORY