ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕਹਿੰਦੇ ਹਨ ਇਨਸਾਨ ਕਦੀ ਵੀ ਬੇਬਸ ਨਹੀਂ ਹੁੰਦਾ, ਬੇਬਸੀ ਦੇ ਆਲਮ 'ਚ ਜੇ ਇਨਸਾਨ ਆਪਣੀ ਹਿੰਮਤ ਬਰਕਰਾਰ ਰੱਖੇ ਤਾਂ ਨਵੇਂ ਰਸਤੇ ਨਿਕਲ ਹੀ ਆਉਂਦੇ ਹਨ। ਅਜਿਹਾ ਹੀ ਕੁੱਝ ਕਰ ਦਿਖਾਇਆ ਹੈ ਬਟਾਲਾ ਦੇ ਹੈਪੀ ਨੇ। ਇਹ ਨੌਜਵਾਨ ਦਾ ਕਹਿਣਾ ਹੈ ਜਦ ਉਹ 10ਵੀਂ ਜਮਾਤ 'ਚ ਸੀ ਤਾਂ ਇਕ ਦਿਨ ਆਪਣੇ ਦੋਸਤਾਂ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਲਈ ਅੰਮ੍ਰਿਤਸਰ ਜਾਣ ਲੱਗਾ ਤਾਂ ਬਟਾਲਾ ਇਕ ਰੇਲ ਹਾਦਸੇ 'ਚ ਉਸਦੀ ਬਾਂਹ ਕੱਟੀ ਗਈ ਪਰ ਉਸਦੇ ਪਰਿਵਾਰ ਦਾ ਸਾਥ ਸੀ ਅਤੇ ਉਸਨੇ ਹਾਰ ਨਹੀਂ ਮੰਨੀ ਤੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ 12ਵੀਂ ਤੱਕ ਪੜ੍ਹਾਈ ਪੂਰੀ ਕੀਤੀ।
ਇਹ ਵੀ ਪੜ੍ਹੋ : ਪਨਬੱਸ ਤੇ PRTC ਯੂਨੀਅਨ ਨੇ ਵਜਾਇਆ ਸੰਘਰਸ਼ ਦਾ ਬਿਗੁਲ, ਮਹੀਨੇ ’ਚ 9 ਦਿਨ ਹੋਣਗੇ ਰੋਸ ਪ੍ਰਦਰਸ਼ਨ
ਘਰ ਦੀਆਂ ਮਜਬੂਰੀਆਂ ਅਤੇ ਲੋੜਾਂ ਦੇ ਕਾਰਨ ਅਗੇ ਪੜ੍ਹਾਈ ਨਾ ਕਰ ਸਕਿਆ ਅਤੇ ਇਕ ਮੈਡੀਕਲ ਸਟੋਰ 'ਤੇ ਹੈਲਪਰ ਕੰਮ ਕਰਨ ਲੱਗ ਪਿਆ। ਹੁਣ ਇਹ ਨੌਜਵਾਨ ਬਟਾਲਾ 'ਚ ਨਗਰ ਨਿਗਮ 'ਚ ਸਵੱਛ ਭਾਰਤ ਦੇ ਤਹਿਤ ਕੁੜੇ ਦੀ ਘਰ-ਘਰ ਕੋਲੇਕਸ਼ਨ ਟੀਮ 'ਚ ਕੰਮ ਕਰ ਰਿਹਾ ਹੈ। ਹੈਪੀ ਦੱਸਦਾ ਹੈ ਕਿ ਉਹਦੀ ਇਕ ਬਾਹ ਨਹੀਂ ਹੈ ਅਤੇ ਜਦ ਉਸਨੇ ਨੌਕਰੀ ਲਈ ਗਿਆ ਤਾ ਪਹਿਲਾ ਕੁਝ ਮੁਸ਼ਕਲ ਜ਼ਰੂਰ ਆਈ।
ਇਹ ਵੀ ਪੜ੍ਹੋ : ਬੇਨਾਮੀ ਪ੍ਰਾਪਰਟੀ ’ਚ ਇਨਵੈਸਟ ਹੋ ਰਿਹੈ ਭ੍ਰਿਸ਼ਟ ਅਫ਼ਸਰਾਂ ਦਾ ਪੈਸਾ
ਹੁਣ ਉਹਨਾਂ ਦੀ ਦੋ ਨੌਜਵਾਨਾਂ ਦੀ ਟੀਮ ਹੈ ਅਤੇ ਉਹ ਸਵੇਰੇ ਈ-ਰਿਕਸ਼ਾ 'ਤੇ ਗਲੀ ਮੁਹੱਲੇ 'ਚ ਜਾਂਦੇ ਹਨ ਅਤੇ ਲੋਕਾਂ ਨੂੰ ਸਵੱਛ ਭਾਰਤ ਅਤੇ ਸਾਫ਼-ਸਫ਼ਾਈ ਅਭਿਆਨ ਨਾਲ ਜੋੜਦੇ ਹਨ ਅਤੇ ਘਰਾਂ ਦਾ ਗਿੱਲਾ ਸੁੱਕਾ ਕੂੜਾ ਵੱਖ-ਵੱਖ ਰੱਖਣ ਲਈ ਜਾਗਰੂਕ ਕਰਦੇ ਹਨ ਅਤੇ ਕੂੜਾ ਇਕੱਠਾ ਕਰ ਜੋ ਖਾਦ ਬਣਾਉਣ ਵਾਲੇ ਪਿਟ ਹੈ ਉਥੇ ਪਹੁਚਿਆ ਜਾਂਦਾ ਹੈ। ਉਥੇ ਹੀ ਇਸ ਦਿਵਿਆਂਗ ਨੌਜਵਾਨ ਦੇ ਸਾਥੀ ਨੌਜਵਾਨ ਵਿਜੈ ਦਾ ਕਹਿਣਾ ਹੈ ਕਿ ਹੈਪੀ ਇਕ ਟੀਮ ਵਜੋਂ ਉਸ ਨਾਲ ਕੰਮ ਕਰਦਾ ਹੈ ਅਤੇ ਕਦੇ ਮਹਿਸੂਸ ਹੀ ਨਹੀਂ ਹੋਇਆ ਕਿ ਉਹ ਕੰਮ ਘੱਟ ਕਰਦਾ ਹੋਵੇ।
ਕੋਠੀ ’ਚ ਕੰਮ ਕਰਨ ਲਈ ਕੁੜੀ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਮੌਤ ਦਾ ਖੁਲਾਸਾ
NEXT STORY