ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਅਕਸਰ ਸਮਾਜ 'ਚ ਬੁਹਤ ਸਾਰੇ ਐਸੇ ਬੱਚੇ ਹਨ ਜੋ ਕਿਸੇ ਨਾ ਕਿਸੇ ਕਾਰਨਾਂ ਕਰਕੇ ਅਪਾਹਿਜ ਹਨ ਅਤੇ ਹਿੰਮਤ ਹਾਰ ਚੁੱਕੇ ਹਨ ਪਰ ਬਟਾਲਾ ਦੇ ਨੇੜਲੇ ਪਿੰਡ ਚਾਹਲ ਕਲਾਂ ਤੋਂ 12 ਸਾਲ ਦੀ ਮੁਸਕਾਨਪ੍ਰੀਤ ਕੌਰ ਨੇ ਹਿੰਮਤ ਨਹੀਂ ਹਾਰੀ ਤੇ ਪਰਿਵਾਰ ਨੇ ਜਿਸ ਪਾਸੇ ਧੀ ਨੂੰ ਧੋਰਿਆ ਧੀ ਵੀ ਉਸ ਸਫ਼ਰ ਨੂੰ ਪੂਰਾ ਕਰਨ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਚਾਹੇ ਰਾਹ ਵਿਚ ਕਿੰਨੀਆਂ ਹੀ ਔਕੜਾਂ ਕਿਉਂ ਨਾ ਆਈਆਂ ਹੋਣ, ਕਿਉਂਕਿ ਮੁਸਕਾਨ ਪ੍ਰੀਤ ਨੇਤਰਹੀਣ ਹੈ ਤੇ ਪਟਿਆਲਾ ਦੇ ਬਲਾਇੰਡ ਸਕੂਲ 'ਚ ਪੜ੍ਹਦੀ ਹੈ। ਇਸ ਮੌਕੇ ਮੁਸਕਾਨ ਨੇ ਦੱਸਿਆ ਕਿ ਉਸ ਨੂੰ ਉਸਦੇ ਪਿਤਾ ਨੇ ਸ਼ਬਦ ਕੀਰਤਨ ਨਾਲ ਜੋੜਿਆ ਹੈ ਅਤੇ ਉਹ ਵੀ ਲਗਾਤਾਰ ਮਿਹਨਤ ਕਰ ਰਹੀ ਹੈ ਤਾਂ ਜੋ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕੇ। ਉਸ ਨੇ ਦੱਸਿਆ ਕਿ ਸ਼ੁਰੂ-ਸ਼ੁਰੂ 'ਚ ਜ਼ਰੂਰ ਮੁਸ਼ਕਲਾਂ ਆਈਆਂ ਸਨ ਪਰ ਹੁਣ ਕੋਈ ਔਖਾ ਨਹੀਂ ਲੱਗਦੀ, ਕਿਉਂਕਿ ਮਾਤਾ-ਪਿਤਾ ਦਾ ਪੂਰਾ ਸਹਿਯੋਗ ਹੈ। ਉਸਨੇ ਕਿਹਾ ਕਿ ਮੇਰਾ ਸੁਪਨਾ ਹੈ ਕਿ ਮੈਂ ਮਿਊਜ਼ਿਕ ਟੀਚਰ ਬਣਕੇ ਆਪਣੇ ਵਰਗੇ ਅਪਾਹਿਜ ਬੱਚਿਆਂ ਨੂੰ ਸ਼ਬਦ ਕੀਰਤਨ ਸਿਖਾ ਸਕਾਂ।
ਮੁਸਕਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਬਚਪਨ ਤੋਂ ਨੇਤਰਹੀਣ ਹੈ ਅਤੇ ਉਸ ਨੂੰ ਸ਼ਬਦ ਕੀਰਤਨ ਸਿੱਖਣ ਲਈ ਕਿਹਾ ਸੀ ਤੇ ਮੁਸਕਾਨ ਨੇ ਵੀ ਉਹ ਸਭ ਕਰ ਦਿਖਾਇਆ | ਦੂਜੇ ਪਾਸੇ ਪਿਤਾ ਨੇ ਦੱਸਿਆ ਕਿ ਬੁਹਤ ਮਿਹਨਤ ਕਰਨੀ ਪਈ ਇਸ ਬੱਚੀ ਨੂੰ ਸਿਖਾਉਣ ਲਈ ਪਹਿਲਾਂ ਤਾਂ ਨਾਂਹ ਕਰ ਦਿੱਤੀ ਸੀ ਪਰ ਫਿਰ ਬੱਚੀ ਦੇ ਸ਼ੌਂਕ ਨੂੰ ਦੇਖਦੇ ਹੋਏ ਉਸ ਨੂੰ ਕੰਠ ਕਰਵਾਉਣਾ ਸ਼ੁਰੂ ਕੀਤਾ ਤੇ ਅੱਜ ਇਹ ਮਹਿਸੂਸ ਹੁੰਦਾ ਹੈ ਕਿ ਇਸ ਨੂੰ ਬੱਚਿਆਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਮੁਸਕਾਨ ਘਰ ਦਾ ਵੀ ਹਰ ਕੰਮ ਕਰ ਲੈਂ ਦੀ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਕ ਦਿਨ ਉਨ੍ਹਾਂ ਦੀ ਧੀ ਕਿਸੇ ਵਧੀਆ ਮੁਕਾਮ 'ਤੇ ਪਹੁੰਚੇਗੀ।
ਓਵਰਟੇਕ ਕਰਦਿਆਂ ਬੱਸ ਨੇ ਮੋਟਰਸਾਈਕਲ ਸਵਾਰਾਂ ਨੂੰ ਲਿਆ ਲਪੇਟ ’ਚ, ਭੈਣ-ਭਰਾ ਦੀ ਮੌਤ
NEXT STORY