ਨਵੀਂ ਦਿੱਲੀ- ਗਰਮੀ ਦੀ ਸ਼ੁਰੂਆਤ ਹੁੰਦੇ ਹਨ ਲੋਕਾਂ ਦਾ ਹਾਲ ਬੁਰਾ ਹੋ ਗਿਆ ਹੈ। ਗਰਮੀ ਤੋਂ ਬਚਣ ਲਈ ਲੋਕ ਏਸੀ ਭਾਵ ਏਅਰ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਦੇ ਹਨ। ਜੋ ਗਰਮੀ ਤੋਂ ਤੁਰੰਤ ਰਾਹਤ ਦਿਵਾ ਦਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਲੋਕ ਏਸੀ 'ਚ ਨਹੀਂ ਬੈਠਣਾ ਚਾਹੁੰਦੇ। ਅਜਿਹਾ ਕਰਨ ਨਾਲ ਉਨ੍ਹਾਂ ਦੀ ਤਬੀਅਤ ਵਿਗੜ ਸਕਦੀ ਹੈ ਅਤੇ ਗੰਭੀਰ ਬੀਮਾਰੀਆਂ ਘੇਰ ਸਕਦੀਆਂ ਹਨ। ਆਓ ਅੱਜ ਅਸੀਂ ਇਸ ਆਰਟੀਕਲ 'ਚ ਏਸੀ ਦੀ ਜ਼ਿਆਦਾ ਵਰਤੋਂ ਕਰਨ ਦੇ ਨੁਕਸਾਨ ਬਾਰੇ ਜਾਣਦੇ ਹਾਂ।
ਇਹ ਵੀ ਪੜ੍ਹੋ- ਮਹਿੰਦਰਾ ਗਰੁੱਪ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਦਾ ਦਿਹਾਂਤ
ਏਸੀ 'ਚ ਬੈਠਣ ਦੇ ਨੁਕਸਾਨ
ਡਿਹਾਈਡਰੇਸ਼ਨ
ਤੁਸੀਂ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਦੀ ਵਰਤੋਂ ਕਰਦੇ ਹੋ। ਪਰ ਏਸੀ ਦੇ ਕਾਰਨ ਸਰੀਰ 'ਚ ਪਾਣੀ ਦੀ ਘਾਟ ਹੋ ਸਕਦੀ ਹੈ ਜੋ ਕਿ ਡਿਹਾਈਡਰੇਸ਼ਨ ਕਹਾਉਂਦਾ ਹੈ। ਇਸ ਲਈ ਜੇਕਰ ਤੁਸੀਂ ਪਾਣੀ ਘੱਟ ਪੀਂਦੇ ਹੋ ਤਾਂ ਏਸੀ 'ਚ ਬੈਠਣ ਤੋਂ ਬਚੋ।
ਅਸਥਮਾ ਜਾਂ ਹੋਰ ਐਲਰਜੀ
ਬਹੁਤ ਘੱਟ ਲੋਕ ਜਾਣਦੇ ਹਨ ਕਿ ਏਅਰ ਕੰਡੀਸ਼ਨਰ ਤੁਹਾਡੀ ਅਸਥਮਾ ਜਾਂ ਹੋਰ ਐਲਰਜੀ ਨੂੰ ਵਧਾ ਸਕਦਾ ਹੈ। ਕਿਉਂਕਿ ਜੇਕਰ ਏਸੀ ਨੂੰ ਸਾਫ਼ ਨਾ ਕੀਤਾ ਜਾਵੇ ਤਾਂ ਉਸ 'ਚ ਐਲਰਜੀ ਪੈਦਾ ਕਰਨ ਵਾਲੇ ਕੀਟਾਣੂ ਵਧਣ ਲੱਗਦੇ ਹਨ, ਜਿਸ ਨਾਲ ਸਮੱਸਿਆਵਾਂ ਵਧ ਸਕਦੀ ਹੈ।
ਇਹ ਵੀ ਪੜ੍ਹੋ- ਕਾਰੋਬਾਰ ਨੂੰ ਸੌਖਾਲਾ ਬਣਾਉਣ ਲਈ ਕੇਂਦਰ ਨੇ 9 ਸਾਲਾਂ ’ਚ ਸਮਾਪਤ ਕਰ ਦਿੱਤੇ ਪੁਰਾਣੇ 2000 ਨਿਯਮ-ਕਾਨੂੰਨ
ਸਿਰ ਦਰਦ
ਏਸੀ ਵਾਲਾ ਮਾਹੌਲ ਬਹੁਤ ਠੰਡਾ ਹੁੰਦਾ ਹੈ ਅਤੇ ਬਾਹਰ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ। ਜਿਸ ਕਾਰਨ ਵਾਰ-ਵਾਰ ਅੰਦਰ-ਬਾਹਰ ਜਾਣ ਨਾਲ ਸਿਰ ਦਰਦ ਹੋ ਸਕਦਾ ਹੈ। ਮਾਈਗ੍ਰੇਨ ਦੇ ਮਰੀਜ਼ਾਂ ਲਈ ਇਹ ਸਿਰ ਦਰਦ ਜ਼ਿਆਦਾ ਖਤਰਨਾਕ ਹੋ ਸਕਦਾ ਹੈ।
ਇਨਫੈਕਸ਼ਨ
ਏਸੀ ਦੀ ਵਰਤੋਂ ਕਰਨ ਨਾਲ ਨੱਕ ਦੇ ਅੰਦਰ ਮੌਜੂਦ ਬਲਗ਼ਮ ਸੁੱਕ ਜਾਂਦਾ ਹੈ। ਜਿਸ ਕਾਰਨ ਇਨਫੈਕਸ਼ਨ ਹੋਣਾ ਏਸੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਇਹ ਬਲਗ਼ਮ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਅਤੇ ਵਾਇਰਸ ਨੂੰ ਸਰੀਰ ਦੇ ਅੰਦਰ ਜਾਣ ਤੋਂ ਰੋਕਦਾ ਹੈ।
ਇਹ ਵੀ ਪੜ੍ਹੋ-ਫਿਊਚਰ ਰਿਟੇਲ ਨੂੰ ਖਰੀਦਣ ਦੀ ਦੌੜ ’ਚ ਅੰਬਾਨੀ-ਅਡਾਨੀ, ਇਸ ਵਾਰ ਮੁਕਾਬਲੇ ’ਚ ਹੋਣਗੇ 47 ਹੋਰ ਨਵੇਂ ਖਿਡਾਰੀ
ਖੁਸ਼ਕ ਚਮੜੀ
ਜ਼ਿਆਦਾ ਦੇਰ ਤੱਕ ਏਸੀ 'ਚ ਬੈਠਣਾ ਚਮੜੀ ਦੀ ਨਮੀ ਨੂੰ ਖੋਹ ਸਕਦਾ ਹੈ। ਜਿਸ ਕਾਰਨ ਸੁੱਕੀ ਚਮੜੀ ਅਤੇ ਸੁੱਕੇ ਵਾਲਾਂ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਚਣ ਲਈ ਏਸੀ ਦੇ ਸਾਹਮਣੇ ਬਿਲਕੁਲ ਨਾ ਬੈਠੋ। ਇਸ ਦੇ ਨਾਲ ਹੀ ਇਹ ਅੱਖਾਂ ਖੁਸ਼ਕ ਹੋਣ ਦਾ ਕਾਰਨ ਵੀ ਬਣ ਸਕਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਸਿਰਫ਼ 3 ਚੀਜ਼ਾਂ ਨਾਲ ਘਰ ’ਚ ਬਣਿਆ ਇਹ ਪਾਊਡਰ ਮਿੰਟਾਂ ’ਚ ਦੂਰ ਕਰੇਗਾ ਢਿੱਡ ’ਚ ਬਣੀ ਗੈਸ
NEXT STORY