ਹੈਲਥ ਡੈਸਕ - ਅੰਜੀਰ, ਜਿਸ ਨੂੰ ਅੰਗਰੇਜ਼ੀ ਵਿਚ Fig ਕਿਹਾ ਜਾਂਦਾ ਹੈ, ਇਕ ਪੌਸ਼ਟਿਕ ਤੇ ਵੈਦਿਕ ਮੂਲ ਵਾਲਾ ਫਲ ਹੈ ਜੋ ਸਦੀਆਂ ਤੋਂ ਰੋਗਨਾਸ਼ਕ ਗੁਣਾਂ ਲਈ ਜਾਣਿਆ ਜਾਂਦਾ ਹੈ। ਅੰਜੀਰ ਨੂੰ ਨਾ ਸਿਰਫ ਸੁਕਾ ਕੇ ਇਸ ਵਰਤੋਂ ਯੋਗ ਬਣਾਇਆ ਜਾ ਸਕਦਾ ਹੈ ਸਗੋ੍ਯ ਇਹਸ ਦਾ ਪਾਣੀ ਵੀ ਸਰੀਰ ਲਈ ਬੇਹੱਦ ਲਾਭਕਾਰੀ ਮੰਨਿਆ ਜਾਂਦਾ ਹੈ। ਰਾਤ ਨੂੰ ਅੰਜੀਰ ਨੂੰ ਪਾਣੀ ਵਿਚ ਭਿਓਂ ਕੇ ਰੱਖ ਦਿਓ ਅਤੇ ਸਵੇਰੇ ਉਸ ਪਾਣੀ ਨੂੰ ਪੀਣ ਨਾਲ ਕਈ ਤਰ੍ਹਾਂ ਦੀਆਂ ਸਿਹਤ-ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਆਓ ਜਾਣੀਏ ਕਿ ਅੰਜੀਰ ਦਾ ਪਾਣੀ ਪੀਣ ਨਾਲ ਸਾਨੂੰ ਕੀ-ਕੀ ਫਾਇਦੇ ਹੋ ਸਕਦੇ ਹਨ।
ਅੰਜੀਰ ਦਾ ਪਾਣੀ ਪੀਣ ਦੇ ਫਾਇਦੇ :-

ਹਾਜ਼ਮੇ ਲਈ ਵਧੀਆ
- ਅੰਜੀਰ 'ਚ ਫਾਈਬਰ ਦੀ ਮਾਤਰਾ ਵਾਧੂ ਹੁੰਦੀ ਹੈ, ਜੋ ਹਾਜ਼ਮੇ ਨੂੰ ਸੁਧਾਰਦਾ ਹੈ। ਰਾਤ ਨੂੰ ਪਾਣੀ ਵਿਚ ਭਿੱਜੇ ਹੋਏ ਅੰਜੀਰ ਦਾ ਪਾਣੀ ਪੀਣ ਨਾਲ ਕਬਜ਼ 'ਚ ਆਰਾਮ ਮਿਲਦਾ ਹੈ।
ਹਾਰਮੋਨਲ ਨੂੰ ਕਰੇ ਬੈਲੈਂਸ
- ਇਹ ਪਾਣੀ ਹਾਰਮੋਨਲ ਬੈਲੈਂਸ ਬਣਾਈ ਰੱਖਣ ਵਿਚ ਮਦਦ ਕਰਦਾ ਹੈ ਤੇ ਖਾਸ ਕਰਕੇ ਔਰਤਾਂ ਲਈ ਇਹ ਮਾਸਿਕ ਧਰਮ ਨੂੰ ਨਿਯਮਤ ਕਰਨ ਵਿਚ ਲਾਭਦਾਇਕ ਮੰਨਿਆ ਜਾਂਦਾ ਹੈ।

ਹੱਡੀਆਂ ਦੀ ਮਜ਼ਬੂਤੀ
- ਅੰਜੀਰ ਵਿਚ ਕੈਲਸ਼ੀਅਮ, ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਹੁੰਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।
ਚਮੜੀ ਲਈ ਫਾਇਦੇਮੰਦ
- ਇਸ ਪਾਣੀ ਨੂੰ ਨਿਯਮਤ ਪੀਣ ਨਾਲ ਸਕਿਨ ਉਤੇ ਨਿਖਾਰ ਆਉਂਦਾ ਹੈ ਅਤੇ ਮੁਹਾਂਸਿਆਂ ਜਾਂ ਦਾਗ-ਧੱਬਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।

ਚਰਬੀ ਘਟਾਉਣ ਵਿਚ ਮਦਦਗਾਰ
- ਫਾਈਬਰ ਨਾਲ ਭਰਪੂਰ ਹੋਣ ਕਰਕੇ ਇਹ ਪਾਣੀ ਭੁੱਖ ਨੂੰ ਕੰਟਰੋਲ ਕਰਦਾ ਹੈ ਅਤੇ ਮੈਟਾਬੋਲਿਜ਼ਮ ਵਧਾਉਂਦਾ ਹੈ, ਜਿਸ ਨਾਲ ਵਜ਼ਨ ਘਟਾਉਣ ਵਿਚ ਮਦਦ ਮਿਲਦੀ ਹੈ।
ਹਾਰਟ ਲਈ ਲਈ ਵਧੀਆ
- ਅੰਜੀਰ ਦਾ ਪਾਣੀ ਖੂਨ ਵਿਚ ਕੋਲੈਸਟ੍ਰੋਲ ਦੀ ਮਾਤਰਾ ਘਟਾਉਂਦਾ ਹੈ ਅਤੇ ਧਮਨੀਆਂ ਨੂੰ ਸਾਫ਼ ਰੱਖਣ ਵਿਚ ਮਦਦ ਕਰਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।
ਸਵਾਦ ਦੇ ਨਾਲ-ਨਾਲ ਸਿਹਤ ਵੀ! ਕੀ ਤੁਸੀਂ ਜਾਣਦੇ ਹੋ ਇਸ ਸਬਜ਼ੀ ਦੇ ਖਾਣ ਦੇ ਫਾਇਦੇ?
NEXT STORY