ਹੈਲਥ ਡੈਸਕ - ਮੈਗਨੀਸ਼ੀਅਮ ਸਰੀਰ ਦੇ ਸਿਹਤਮੰਦ ਕੰਮਕਾਜ ਲਈ ਇਕ ਬੇਹੱਦ ਮਹੱਤਵਪੂਰਨ ਖਣਿਜ ਹੈ। ਇਹ ਨਸਾਂ, ਮਾਸਪੇਸ਼ੀਆਂ, ਦਿਲ, ਹੱਡੀਆਂ ਅਤੇ ਲਹੁ ਦੇ ਦਬਾਅ ਨੂੰ ਕੰਟ੍ਰੋਲ ਕਰਨ ’ਚ ਅਹੰਮ ਭੂਮਿਕਾ ਨਿਭਾਉਂਦਾ ਹੈ। ਜਦੋਂ ਸਰੀਰ ’ਚ ਮੈਗਨੀਸ਼ੀਅਮ ਦੀ ਮਾਤਰਾ ਘੱਟ ਹੋ ਜਾਂਦੀ ਹੈ, ਤਾਂ ਇਹ ਕਈ ਤਰ੍ਹਾਂ ਦੇ ਸਰੀਰਕ ਅਤੇ ਮਾਨਸਿਕ ਲੱਛਣਾਂ ਰਾਹੀਂ ਆਪਣਾ ਅਸਰ ਦਿਖਾਉਂਦੀ ਹੈ। ਮੈਗਨੀਸ਼ੀਅਮ ਦੀ ਕਮੀ ਆਹਿਸਤਾ-ਆਹਿਸਤਾ ਵੀ ਹੋ ਸਕਦੀ ਹੈ ਜਾਂ ਕਿਸੇ ਰੋਗ ਜਾਂ ਦਵਾਈ ਦੇ ਕਾਰਨ ਤੁਰੰਤ ਵੀ ਆ ਸਕਦੀ ਹੈ। ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਮੈਗਨੀਸ਼ੀਅਮ ਦੀ ਕਮੀ ਦੇ ਲੱਛਣ ਕੀ ਹੁੰਦੇ ਹਨ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।
ਇਸ ਦੇ ਕੀ ਹਨ ਕਾਰਨ :-
- ਖੁਰਾਕ ’ਚ ਮੈਗਨੀਸ਼ੀਅਮ ਦੀ ਘਾਟ
- ਡਾਈਬਟੀਜ਼ ਜਾਂ ਕਿਡਨੀ ਦੀ ਬਿਮਾਰੀ
- ਜ਼ਿਆਦਾ ਸ਼ਰਾਬ ਦਾ ਸੇਵਨ ਕਰਨਾ
- ਕੁਝ ਦਵਾਈਆਂ ਦੀ ਵਧ ਵਰਤੋਂ ਕਰਨਾ
ਕੀ ਹਨ ਇਸ ਦੇ ਲੱਛਣ :-
ਥਕਾਵਟ ਜਾਂ ਕਮਜ਼ੋਰੀ
- ਹਮੇਸ਼ਾਂ ਥਕਾਵਟ ਮਹਿਸੂਸ ਕਰਨੀ
- ਮਾਸਪੇਸ਼ੀਆਂ ’ਚ ਤਾਕਤ ਦੀ ਘਾਟ
ਮਾਸਪੇਸ਼ੀਆਂ ਦੀ ਖਿੱਚ ਜਾਂ ਥਰਥਰਾਹਟ
- ਪੈਰਾਂ ਜਾਂ ਹੱਥਾਂ ’ਚ ਅਚਾਨਕ ਖਿੱਚ ਪੈਣਾ
- ਥਰਥਰਾਹਟ ਜਾਂ ਕੰਬਣ
ਨਿੰਦ ਦੀ ਸਮੱਸਿਆ
- ਨੀਂਦ ਆਉਣ ’ਚ ਰੁਕਾਵਟ
- ਰਾਤ ਨੂੰ ਵਾਰੀ-ਵਾਰੀ ਜਾਗਣਾ
ਚਿੜਚਿੜਾਪਨ ਜਾਂ ਮਾਨਸਿਕ ਤਣਾਅ
- ਮਾਨਸਿਕ ਬੇਚੈਨੀ
- ਡਿਪਰੈਸ਼ਨ
ਹਾਰਟਬੀਟ ’ਚ ਗੜਬੜ
- ਦਿਲ ਦੀ ਧੜਕਣ ਤੇਜ਼ ਹੋ ਜਾਣਾ
- ਦਿਲ ’ਚ ਘਬਰਾਹਟ
ਹੱਡੀਆਂ ਦੀ ਕਮਜ਼ੋਰੀ
- ਹੱਡੀਆਂ ਦਾ ਖੋਖਲਾ ਹੋਣਾ
ਪਚਨ ਤੰਤਰ ਦੀਆਂ ਸਮੱਸਿਆਵਾਂ
- ਕਬਜ਼
- ਭੁੱਖ ਨਾ ਲੱਗਣਾ
ਕੀ ਤੁਸੀਂ ਜਾਣਦੇ ਹੋ ਅੰਜੀਰ ਦਾ ਪਾਣੀ ਪੀਣ ਦੇ ਫਾਇਦੇ? ਨਹੀਂ, ਤਾਂ ਪਹਿਲਾਂ ਪੜ੍ਹ ਲਓ ਇਹ ਖ਼ਬਰ
NEXT STORY