ਹੈਲਥ ਡੈਸਕ - ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਸਾਨੂੰ ਘੇਰ ਲੈਂਦੀਆਂ ਹਨ। ਖਾਸ ਕਰਕੇ ਇਸ ਮੌਸਮ 'ਚ ਪੇਟ ਖ਼ਰਾਬ ਹੋਣਾ, ਗੈਸ, ਬਦਹਜ਼ਮੀ ਅਤੇ ਉਲਟੀ-ਦਸਤ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਅਜਵਾਈਨ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਸਨੂੰ ਗਰਮੀਆਂ 'ਚ ਨਹੀਂ ਖਾਣਾ ਚਾਹੀਦਾ ਪਰ ਜੇਕਰ ਗਰਮੀਆਂ 'ਚ ਇਸ ਦਾ ਸਹੀ ਤਰੀਕੇ ਨਾਲ ਸੇਵਨ ਕੀਤਾ ਜਾਵੇ, ਤਾਂ ਇਹ ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ।
ਆਓ ਜਾਣਦੇ ਹਾਂ ਗਰਮੀਆਂ 'ਚ ਅਜਵਾਈਨ ਖਾਣ ਦੇ ਬੇਮਿਸਾਲ ਫਾਇਦੇ ਅਤੇ ਇਸ ਨੂੰ ਵਰਤਣ ਦਾ ਸਹੀ ਤਰੀਕਾ :-
ਗਰਮੀਆਂ 'ਚ ਅਜਵਾਈਨ ਖਾਣ ਦੇ 5 ਵੱਡੇ ਫਾਇਦੇ :-
ਗੈਸ ਅਤੇ ਐਸੀਡਿਟੀ ਤੋਂ ਤੁਰੰਤ ਰਾਹਤ
- ਗਰਮੀਆਂ 'ਚ ਮਸਾਲੇਦਾਰ ਖਾਣਾ ਖਾਣ ਨਾਲ ਪੇਟ 'ਚ ਜਲਨ ਅਤੇ ਐਸੀਡਿਟੀ ਹੋਣ ਲੱਗਦੀ ਹੈ। ਅਜਵਾਈਨ 'ਚ ਮੌਜੂਦ 'ਥਾਈਮੋਲ' ਤੱਤ ਪਾਚਨ ਕਿਰਿਆ ਨੂੰ ਤੇਜ਼ ਕਰਦਾ ਹੈ ਅਤੇ ਗੈਸ ਤੋਂ ਤੁਰੰਤ ਛੁਟਕਾਰਾ ਦਿਵਾਉਂਦਾ ਹੈ।
ਲੂ ਤੋਂ ਬਚਾਅ
- ਗਰਮੀਆਂ ਦੇ ਮੌਸਮ 'ਚ ਚੱਲਣ ਵਾਲੀਆਂ ਗਰਮ ਹਵਾਵਾਂ ਯਾਨੀ ਲੂ ਤੋਂ ਬਚਣ ਲਈ ਅਜਵਾਈਨ ਬਹੁਤ ਫਾਇਦੇਮੰਦ ਹੈ। ਇਹ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ 'ਚ ਮਦਦ ਕਰਦੀ ਹੈ।
ਪੇਟ ਦੇ ਇਨਫੈਕਸ਼ਨ ਨੂੰ ਕਰੇ ਦੂਰ
- ਗਰਮੀਆਂ 'ਚ ਖਾਣਾ ਜਲਦੀ ਖ਼ਰਾਬ ਹੋ ਜਾਂਦਾ ਹੈ, ਜਿਸ ਨਾਲ ਫੂਡ ਪੋਇਜ਼ਨਿੰਗ ਜਾਂ ਪੇਟ 'ਚ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ। ਅਜਵਾਈਨ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਪੇਟ ਦੇ ਕੀੜਿਆਂ ਅਤੇ ਇਨਫੈਕਸ਼ਨ ਨੂੰ ਖ਼ਤਮ ਕਰਦੇ ਹਨ।
ਭਾਰ ਘਟਾਉਣ 'ਚ ਮਦਦਗਾਰ
- ਜੇਕਰ ਤੁਸੀਂ ਵਧਦੇ ਭਾਰ ਤੋਂ ਪਰੇਸ਼ਾਨ ਹੋ, ਤਾਂ ਅਜਵਾਈਨ ਤੁਹਾਡਾ ਮੈਟਾਬੋਲਿਜ਼ਮ ਵਧਾਉਂਦੀ ਹੈ, ਜਿਸ ਨਾਲ ਸਰੀਰ ਦੀ ਫਾਲਤੂ ਚਰਬੀ ਬਹੁਤ ਜਲਦੀ ਬਰਨ ਹੁੰਦੀ ਹੈ।
ਅਸਥਮਾ ਅਤੇ ਸਾਹ ਦੇ ਮਰੀਜ਼ਾਂ ਲਈ ਫਾਇਦੇਮੰਦ
- ਗਰਮੀਆਂ 'ਚ ਧੂੜ-ਮਿੱਟੀ ਕਾਰਨ ਸਾਹ ਦੀ ਤਕਲੀਫ਼ ਵਧ ਜਾਂਦੀ ਹੈ। ਅਜਵਾਈਨ ਸਾਹ ਨਲੀ ਨੂੰ ਸਾਫ਼ ਰੱਖਣ 'ਚ ਮਦਦ ਕਰਦੀ ਹੈ।
ਗਰਮੀਆਂ 'ਚ ਅਜਵਾਈਨ ਲੈਣ ਦਾ ਸਹੀ ਤਰੀਕਾ :-
ਗਰਮੀਆਂ 'ਚ ਇਸਦੀ ਗਰਮ ਤਾਸੀਰ ਦੇ ਨੁਕਸਾਨ ਤੋਂ ਬਚਣ ਲਈ ਇਸਨੂੰ ਹੇਠ ਲਿਖੇ ਤਰੀਕਿਆਂ ਨਾਲ ਲਓ :-
ਅਜਵਾਈਨ ਦਾ ਪਾਣੀ
- ਇਕ ਚੱਮਚ ਅਜਵਾਈਨ ਨੂੰ ਰਾਤ ਨੂੰ ਇਕ ਗਲਾਸ ਪਾਣੀ 'ਚ ਭਿਉਂ ਕੇ ਰੱਖ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਕੇ ਖਾਲੀ ਪੇਟ ਪੀਓ। ਇਹ ਪੇਟ ਨੂੰ ਠੰਢਕ ਦੇਵੇਗਾ ਅਤੇ ਭਾਰ ਘਟਾਏਗਾ।
ਛਾਛ (ਲੱਸੀ) ਦੇ ਨਾਲ
- ਦੁਪਹਿਰ ਦੇ ਖਾਣੇ ਤੋਂ ਬਾਅਦ ਇਕ ਗਲਾਸ ਨਮਕੀਨ ਲੱਸੀ 'ਚ ਅੱਧਾ ਚੱਮਚ ਭੁੰਨੀ ਹੋਈ ਅਜਵਾਈਨ ਦਾ ਪਾਊਡਰ ਮਿਲਾ ਕੇ ਪੀਓ। ਇਸ ਨਾਲ ਖਾਣਾ ਜਲਦੀ ਹਜ਼ਮ ਹੋਵੇਗਾ।
ਅਜਵਾਈਨ ਅਤੇ ਗੁੜ
- ਜੇਕਰ ਪੇਟ 'ਚ ਤੇਜ਼ ਦਰਦ ਹੋਵੇ, ਤਾਂ ਥੋੜ੍ਹੀ ਜਿਹੀ ਅਜਵਾਈਨ 'ਚ ਸੇਂਧਾ ਨਮਕ ਜਾਂ ਗੁੜ ਮਿਲਾ ਕੇ ਕੋਸੇ ਪਾਣੀ ਨਾਲ ਲੈਣ ਨਾਲ ਤੁਰੰਤ ਆਰਾਮ ਮਿਲਦਾ ਹੈ।
ਸਾਵਧਾਨ! ਸਰੀਰ 'ਚ ਪ੍ਰੋਟੀਨ ਦੀ ਕਮੀ ਹੋਣ 'ਤੇ ਮਿਲਦੇ ਨੇ ਇਹ 5 ਵੱਡੇ ਸੰਕੇ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
NEXT STORY