ਜਲੰਧਰ : ਮਲੱਠੀ 'ਚ ਕਈ ਪੋਸ਼ਕ ਤੱਤਾਂ ਦੇ ਨਾਲ ਔਸ਼ਦੀ ਗੁਣ ਵੀ ਪਾਏ ਜਾਂਦੇ ਹਨ। ਅਜਿਹੇ 'ਚ ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵੱਧਦੀ ਹੈ। ਮਲੱਠੀ ਨਾਲ ਕਈ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਮਿਲਦੀ ਹੈ। ਮਲੱਠੀ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰੀ ਹੁੰਦੀ ਹੈ। ਇਹ ਇਕ ਜੜੀ-ਬੂਟੀ ਦੇ ਤੌਰ 'ਤੇ ਕੰਮ ਕਰਦੀ ਹੈ, ਜਿਸ ਨਾਲ ਦਿਲ ਅਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ। ਇਹ ਦਿਖਣ 'ਚ ਇਕ ਲਕੜੀ ਦੇ ਸੱਕ ਦੀ ਤਰ੍ਹਾਂ ਹੁੰਦੀ ਹੈ। ਇਸ ਦੀ ਵਰਤੋਂ ਨਾਲ ਮੌਸਮੀ ਸਰਦੀ-ਖਾਂਸੀ, ਜ਼ੁਕਾਮ ਤੋਂ ਲੈ ਕੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਤਾਂ ਚੱਲੋ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਬਿਹਤਰੀਨ ਫ਼ਾਇਦਿਆਂ ਬਾਰੇ :-
ਪਾਚਨ ਤੰਤਰ ਕਰੇ ਠੀਕ
ਕਿਸੇ ਵੀ ਬੀਮਾਰੀ ਦੀ ਸ਼ੁਰੂਆਤ ਢਿੱਡ ਖ਼ਰਾਬ ਹੋਣ ਨਾਲ ਹੁੰਦੀ ਹੈ। ਜੇਕਰ ਪਾਚਨ ਤੰਤਰ ਕਮਜ਼ੋਰ ਹੋਵੇਗਾ ਤਾਂ ਸਰੀਰ ਬਿਹਤਰ ਤਰੀਕੇ ਨਾਲ ਵਿਕਾਸ ਨਹੀਂ ਕਰ ਪਾਵੇਗਾ। ਅਜਿਹੇ 'ਚ ਮਲੱਠੀ ਖਾਣ ਨਾਲ ਪੇਟ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਕਿ ਗੈਸ, ਸੋਜ, ਅਪਚ, ਉੱਲਟੀ, ਕਬਜ਼ ਆਦਿ ਤੋਂ ਰਾਹਤ ਮਿਲਦੀ ਹੈ। ਇਸ 'ਚ ਮੌਜੂਦ ਔਸ਼ਦੀ ਗੁਣ ਪੇਟ ਦੀ ਸਿਹਤ ਨੂੰ ਠੀਕ ਰੱਖਣ ਦੇ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਕੱਪ ਕੋਸੇ ਪਾਣੀ 'ਚ ਮਲੱਠੀ ਦਾ ਪਾਊਡਰ ਪਾ ਕੇ ਉਬਾਲੋ। 1-2 ਉਬਾਲ ਆਉਣ ਤੋਂ ਬਾਅਦ ਮਿਸ਼ਰਨ ਨੂੰ ਹਲਕਾ ਠੰਡਾ ਕਰਕੇ ਛਾਣ ਕੇ ਪੀਓ।
ਸੁੱਕੀ ਖਾਂਸੀ ਤੋਂ ਦਿਵਾਉਂਦੀ ਹੈ ਰਾਹਤ
ਜਿਹੜੇ ਲੋਕਾਂ ਨੂੰ ਸੁੱਕੀ ਖਾਂਸੀ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਮਲੱਠੀ ਦੀ ਵਰਤੋਂ ਕਰਨੀ ਕਾਫੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ 2-4 ਕਾਲੀ ਮਿਰਚ ਨੂੰ 1 ਮਲੱਠੀ ਦੇ ਨਾਲ ਪੀਸ ਕੇ ਤਿਆਰ ਪਾਊਡਰ ਦੀ ਵਰਤੋਂ ਕਰਨ ਨਾਲ ਸੁੱਕੀ ਖਾਂਸੀ ਤੋਂ ਛੇਤੀ ਰਾਹਤ ਮਿਲਦੀ ਹੈ। ਇਸ ਦੇ ਇਲਾਵਾ ਤੁਸੀਂ ਇਸ ਨੂੰ ਪਾਣੀ 'ਚ ਉਬਾਲ ਕੇ ਵੀ ਪੀ ਸਕਦੇ ਹੋ। ਇਸ ਦੀ ਵਰਤੋਂ ਨਾਲ ਗਲੇ 'ਚ ਖਰਾਸ਼, ਦਰਦ, ਸੜਨ ਆਦਿ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
ਢਿੱਡ 'ਚ ਅਲਸਰ ਦੀ ਪ੍ਰੇਸ਼ਾਨੀ ਕਰੇ ਦੂਰ
ਜ਼ਿਆਦਾ, ਤਲਿਆ, ਮਸਾਲੇਦਾਰ ਭੋਜਨ ਖਾਣ ਨਾਲ ਪੇਟ ਨੂੰ ਅਲਸਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ 'ਚ ਮਲੱਠੀ ਦੀ ਜੜ੍ਹ ਦੇ ਪਾਊਡਰ ਨੂੰ ਪਾਣੀ ਦੇ ਨਾਲ ਵਰਤੋਂ ਕਰਨ ਨਾਲ ਫ਼ਾਇਦਾ ਮਿਲਦਾ ਹੈ। ਇਸ ਦੌਰਾਨ ਸਰੀਰ 'ਚ ਐਸੀਡਿਟੀ, ਅਪਚ ਦੀ ਪ੍ਰੇਸ਼ਾਨੀ ਦੂਰ ਕਰਕੇ ਪੇਟ 'ਚ ਬਣੇ ਅਲਸਰ ਦੇ ਜ਼ਖਮਾਂ ਨੂੰ ਠੀਕ ਕਰਨ 'ਚ ਮਦਦ ਕਰਦੀ ਹੈ।
ਭਾਰ ਨੂੰ ਕਰੇ ਕੰਟਰੋਲ
ਮਲੱਠੀ 'ਚ ਭਾਰੀ ਮਾਤਰਾ 'ਚ ਪੋਸ਼ਕ ਤੱਤ ਹੋਣ ਨਾਲ ਸਰੀਰ 'ਚ ਜਮ੍ਹਾ ਵਾਧੂ ਚਰਬੀ ਨੂੰ ਘੱਟ ਕਰਕੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਜੋ ਲੋਕ ਆਪਣੇ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹਨ, ਉਨ੍ਹਾਂ ਨੂੰ ਆਪਣੀ ਡਾਈਟ 'ਚ ਮਲੱਠੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਮੂੰਹ ਦੇ ਛਾਲਿਆਂ ਦੀ ਸਮੱਸਿਆ ਕਰੇ ਦੂਰ
ਜਿਹੜੇ ਲੋਕਾਂ ਨੂੰ ਮੂੰਹ ਦੇ ਛਾਲੇ ਹੋਣ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਮਲੱਠੀ ਦੇ ਟੁੱਕੜੇ ਨੂੰ ਥੋੜ੍ਹਾ ਸ਼ਹਿਦ ਲਗਾ ਕੇ ਚੁਸਣ ਨਾਲ ਕਾਫ਼ੀ ਫ਼ਾਇਦਾ ਮਿਲਦਾ ਹੈ।
ਦਿਲ ਦਾ ਰੱਖੇ ਧਿਆਨ
ਅੱਜ ਦੇ ਸਮੇਂ 'ਚ ਲੋਕਾਂ ਨੂੰ ਦਿਲ ਨਾਲ ਸੰਬੰਧਤ ਕਈ ਬੀਮਾਰੀਆਂ ਲੱਗ ਹਨ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ 'ਚ ਖੂਨ ਦਾ ਦੌਰਾ ਵਧੀਆ ਤਰੀਕੇ ਨਾਲ ਹੋਣ 'ਚ ਮਦਦ ਮਿਲਦੀ ਹੈ। ਇਹ ਕੈਲੇਸਟ੍ਰੋਲ ਲੈਵਲ ਨੂੰ ਕੰਟਰੋਲ ਕਰਕੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਅਜਿਹੇ 'ਚ ਹਾਰਟ ਅਟੈਕ ਆਉਣ ਤੋਂ ਬਚਾਅ ਰਹਿੰਦਾ ਹੈ।
ਚਮੜੀ ਲਈ ਫ਼ਾਇਦੇਮੰਦ
ਸਰੀਰ ਦੇ ਨਾਲ-ਨਾਲ ਚਮੜੀ ਸੜ ਜਾਣ ਨਾਲ ਮਲੱਠੀ ਦਾ ਪੇਸਟ ਤਿਆਰ ਕਰਕੇ ਲਗਾਉਣ ਨਾਲ ਰਾਹਤ ਮਿਲਦੀ ਹੈ। ਇਸ ਲਈ ਮਲੱਠੀ ਪਾਊਡਰ ਨੂੰ ਮੱਖਣ ਨਾਲ ਮਿਕਸ ਕਰਕੇ ਪ੍ਰਭਾਵਿਤ ਥਾਵਾਂ 'ਤੇ ਲਗਾਉਣ ਨਾਲ ਛੇਤੀ ਆਰਾਮ ਮਿਲਦਾ ਹੈ। ਨਾਲ ਹੀ ਸੜੇ ਦਾ ਨਿਸ਼ਾਨ ਵੀ ਕਾਫ਼ੀ ਹੱਦ ਤੱਕ ਠੀਕ ਹੋ ਜਾਂਦਾ ਹੈ।
ਕਾਲਾ ਲੂਣ ਹੈ ਗੁਣਾਂ ਦੀ ਖਾਨ, ਪਾਚਨ ਦੀ ਸਮੱਸਿਆ ਤੇ ਜੋੜਾਂ ਦੇ ਦਰਦ ਦੇ ਰੋਗੀਆਂ ਲਈ ਹੈ ਵਰਦਾਨ
NEXT STORY