ਜਲੰਧਰ- ਫਲ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸੇ ਲਈ ਸਿਹਤ ਮਾਹਿਰ ਵੀ ਸਾਨੂੰ ਆਪਣੀ ਖੁਰਾਕ ਵਿੱਚ ਵੱਖ-ਵੱਖ ਫਲਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਹਰ ਮੌਸਮ 'ਚ ਵੱਖ-ਵੱਖ ਤਰ੍ਹਾਂ ਦੇ ਫਲ ਪਾਏ ਜਾਂਦੇ ਹਨ, ਜੋ ਚੰਗੀ ਸਿਹਤ ਬਣਾਈ ਰੱਖਣ 'ਚ ਮਦਦ ਕਰਦੇ ਹਨ। ਐਵਾਕਾਡੋ ਇਨ੍ਹਾਂ ਫਲਾਂ 'ਚੋਂ ਇਕ ਹੈ, ਜਿਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਭਾਰਤ 'ਚ ਪੈਦਾ ਨਾ ਹੋਣ ਕਾਰਨ ਇਹਨਾਂ ਫਲਾਂ ਦੀ ਕੀਮਤ ਥੋੜੀ ਜ਼ਿਆਦਾ ਹੁੰਦੀ ਹੈ। ਐਵਾਕਾਡੋ ਦੀ ਗੱਲ ਕਰੀਏ ਤਾਂ ਇਸ ਵਿਚ ਫਾਇਬਰ, ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ, ਹੈਲਥੀ ਫੈਟ ਅਤੇ ਵਿਟਾਮਿਨ ਈ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਫਲ ਨੂੰ ਖਾਣ ਨਾਲ ਸਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ, ਆਓ ਕੁਝ ਇਕ ਤੁਹਾਡੇ ਨਾਲ ਸਾਂਝੇ ਕਰੀਏ -
1.ਕੋਲੇਸਟ੍ਰੋਲ ਲੈਵਲ ਕਰਦੈ ਘੱਟ
ਐਵਾਕਾਡੋ ਲਿਪਿਡ ਪ੍ਰੋਫਾਈਲ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਇਹ "ਮਾੜੇ" LDL ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਅਤੇ "ਚੰਗੇ" HDL ਕੋਲੇਸਟ੍ਰੋਲ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ, ਜਿਸ ਨਾਲ ਇਹ ਦਿਲ ਦੀ ਸਿਹਤ ਲਈ ਵੀ ਫਾਇਦੇਮੰਦ ਹੈ।
2. ਸ਼ੂਗਰ ’ਚ ਪ੍ਰਭਾਵਸ਼ਾਲੀ
ਜੇਕਰ ਤੁਸੀਂ ਟਾਈਪ 2 ਡਾਇਬਟੀਜ਼ ਜਾਂ ਇਨਸੁਲਿਨ ਪ੍ਰਤੀਰੋਧ ਨਾਲ ਸੰਘਰਸ਼ ਕਰ ਰਹੇ ਹੋ ਤਾਂ ਐਵਾਕਾਡੋ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਖੁਰਾਕ 'ਚ ਸ਼ਾਮਲ ਕਰਨ ਨਾਲ ਇਨਸੁਲਿਨ ਅਤੇ ਗਲੂਕੋਜ਼ ਦੇ ਪੱਧਰ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ, ਜਿਸ ਨਾਲ ਡਾਇਬਟੀਜ਼ ਨਾਲ ਸਬੰਧਤ ਜਟਿਲਤਾਵਾਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।
3. ਅੰਤੜੀਆਂ ਦੀ ਸਿਹਤ ’ਚ ਸੁਧਾਰ
ਐਵਾਕਾਡੋ ਅੰਤੜੀਆਂ ਦੇ ਮਾਈਕ੍ਰੋਬਾਇਓਮ 'ਤੇ ਸਕਾਰਾਤਮਕ ਪ੍ਰਭਾਵ ਪਾ ਕੇ ਅੰਤੜੀਆਂ ਦੀ ਸਿਹਤ ਨੂੰ ਸੁਧਾਰਦਾ ਹੈ। ਐਵਾਕਾਡੋ ਖੂਨ ਦੇ ਪ੍ਰਵਾਹ 'ਚ ਚਰਬੀ ਦੇ ਸਮਾਈ ਨੂੰ ਘਟਾ ਕੇ ਭਾਰ ਪ੍ਰਬੰਧਨ 'ਚ ਵੀ ਯੋਗਦਾਨ ਪਾਉਂਦਾ ਹੈ।
4. ਬ੍ਰੇਨ ਫੰਕਸ਼ਨ ’ਚ ਸੁਧਾਰ
ਲੂਟੀਨ ਨਾਲ ਭਰਪੂਰ ਐਵੋਕਾਡੋ ਦਿਮਾਗ ਦੇ ਕਾਰਜ ਨੂੰ ਬਿਹਤਰ ਬਣਾਉਣ ਵਿਚ ਵੀ ਮਦਦਗਾਰ ਮੰਨਿਆ ਜਾਂਦਾ ਹੈ। ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਨਿਯਮਤ ਸੇਵਨ ਬੁਢਾਪੇ 'ਚ ਯਾਦਦਾਸ਼ਤ ਦੇ ਕਾਰਜ ਨੂੰ ਵਧਾ ਸਕਦਾ ਹੈ।
5. ਅੱਖਾਂ ਲਈ ਫ਼ਾਇਦੇਮੰਦ
ਐਵਾਕਾਡੋ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਲੂਟੀਨ ਅਤੇ ਜ਼ੈਕਸਨਥਿਨ ਅੱਖਾਂ ਦੀ ਸਿਹਤ ਨੂੰ ਵਧਾਉਂਦੇ ਹਨ। ਐਵਾਕਾਡੋ ਦਾ ਸੇਵਨ ਕਰਨ ਨਾਲ ਮੈਕੂਲਰ ਪਿਗਮੈਂਟ ਵਧਦਾ ਹੈ, ਜੋ ਕਿ ਨਜ਼ਰ ਨੂੰ ਸੁਧਾਰਨ ਅਤੇ ਉਮਰ-ਸਬੰਧਤ ਮੈਕੁਲਰ ਡੀਜਨਰੇਸ਼ਨ ਤੋਂ ਬਚਾਉਣ ਲਈ ਮਹੱਤਵਪੂਰਨ ਹੈ।
6. ਵਜਨ ਕੰਟਰੋਲ
ਵਜਨ ਘਟਾਉਣ ਦੇ ਤਰੀਕੇ ਵੇਚਣ ਵਾਲਿਆਂ ਦੀ ਬਾਜ਼ਾਰ ਵਿਚ ਭਰਮਾਰ ਹੈ। ਇਸ ਦਾ ਕਾਰਨ ਸਪੱਸ਼ਟ ਹੈ ਕਿ ਵੱਧ ਰਹੇ ਵਜਨ ਦੀਆਂ ਸਮੱਸਿਆ ਵੱਡੀ ਗਿਣਤੀ ਲੋਕਾਂ ਨੂੰ ਆ ਰਹੀ ਹੈ। ਐਵਾਕਾਡੋ 'ਚ ਫਾਇਬਰ ਭਰਪੂਰ ਹੁੰਦੀ ਹੈ, ਜਿਸ ਸਦਕਾ ਭੁੱਖ ਘੱਟ ਲਗਦੀ ਹੈ। ਇਉਂ ਇਹ ਫਲ ਵਜਨ ਕੰਟਰੋਲ ਕਰਨ ਵਿਚ ਮੱਦਦ ਕਰਦਾ ਹੈ।
7. ਦਿਲ ਦੇ ਰੋਗ
ਐਵਾਕਾਡੋ 'ਚ ਮੌਜੂਦ ਫਾਇਬਰ, ਪੋਟਾਸ਼ੀਅਮ ਅਤੇ ਫਾਲੇਟ ਦਿਲ ਦੀ ਸਿਹਤ ਲਈ ਬਹੁਤ ਚੰਗਾ ਹੈ। ਇਹ ਬੀਪੀ ਕੰਟਰੋਲ ਕਰਨ ਵਿਚ ਮੱਦਦ ਕਰਦਾ ਹੈ। ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹ ਬੈਡ ਕੌਲੈਸਟ੍ਰੌਲ ਘੱਟ ਕਰਦਾ ਹੈ, ਜਿਸ ਸਦਕਾ ਦਿਲ ਦਾ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਐਵਾਕਾਡੋ ਖਾਣ ਨਾਲ ਬਲੱਡ ਟ੍ਰਾਈਗਿਲਸੇਰਾਈਡਸ ਦਾ ਪੱਧਰ 20 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ ਤੇ ਇਸ ਵਿਚ ਮੌਜੂਦ ਹੈਲਥੀ ਫੈਟ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ।
Health Tips: ਕਾਲਾ ਨਮਕ ਕਰਦਾ ਹੈ ਸਰੀਰ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਖਤਮ
NEXT STORY