ਨਵੀਂ ਦਿੱਲੀ- ਬੇਕਿੰਗ ਸੋਡਾ ਸਾਡੀ ਖੁਰਾਕ ਦਾ ਮੁੱਖ ਹਿੱਸਾ ਬਣ ਚੁੱਕਾ ਹੈ ਕਿਉਂਕਿ ਕਈ ਤਰ੍ਹਾਂ ਦੇ ਕੇਕ, ਬਰੈੱਡ, ਬੇਕਰੀ ਪ੍ਰਾਡੈਕਟਸ 'ਚ ਇਸ ਨੂੰ ਪਦਾਰਥਾਂ 'ਚ ਮਿਲਾਇਆ ਜਾਂਦਾ ਹੈ ਤਾਂ ਜੋ ਭੋਜਨ ਨੂੰ ਫਲਾਉਣ 'ਚ ਆਸਾਨੀ ਹੋ ਜਾਵੇ। ਕੁਝ ਲੋਕ ਸੋਡਾ ਵਾਟਰ ਵੀ ਪੀਣਾ ਪਸੰਦ ਕਰਦੇ ਹਨ। ਜੇਕਰ ਸੀਮਿਤ ਮਾਤਰਾ 'ਚ ਬੇਕਿੰਗ ਸੋਡੇ ਦਾ ਸੇਵਨ ਕੀਤਾ ਜਾਵੇ ਤਾਂ ਇਹ ਇੰਨਾ ਬੁਰਾ ਵੀ ਨਹੀਂ ਹੈ ਪਰ ਇਸ ਨੂੰ ਲੋੜ ਤੋਂ ਜ਼ਿਆਦਾ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਬੇਕਿੰਗ ਸੋਡੇ ਦੀ ਜ਼ਿਆਦਾ ਵਰਤੋਂ ਨਾਲ ਕੀ ਹੁੰਦੈ ਬੁਰਾ ਅਸਰ...
ਬੇਕਿੰਗ ਸੋਡੇ ਦੀ ਜ਼ਿਆਦਾ ਵਰਤੋਂ ਨਾਲ ਹੋਣ ਵਾਲੇ ਨੁਕਸਾਨ

ਢਿੱਡ 'ਚ ਗੈਸ
ਬੇਕਿੰਗ ਸੋਡਾ ਜ਼ਿਆਦਾ ਖਾਣ ਦੀ ਵਜ੍ਹਾ ਨਾਲ ਤੁਹਾਡੇ ਢਿੱਡ 'ਚ ਗੈਸ ਪੈਦਾ ਹੋ ਸਕਦੀ ਹੈ ਜੋ ਢਿੱਡ ਫੁੱਲਣ ਜਾਂ ਬਲਾਟਿੰਗ ਦਾ ਕਾਰਨ ਬਣਦੀ ਹੈ। ਜਦੋਂ ਵੀ ਬੇਕਿੰਗ ਸੋਡਾ ਖਾਂਦੇ ਹੋ ਤਾਂ ਇਹ ਰਸਾਇਣਿਕ ਪ੍ਰਤੀਕਿਰਿਆ ਦੇ ਤਹਿਤ ਐਸਿਡ ਦੇ ਨਾਲ ਮਿਲ ਜਾਂਦਾ ਹੈ। ਇਸ ਲਈ ਸੀਮਿਤ ਮਾਤਰਾ 'ਚ ਹੀ ਬੇਕਿੰਗ ਸੋਡੇ ਦਾ ਸੇਵਨ ਕਰੋ।
ਹਾਰਟ ਅਟੈਕ
ਬੇਕਿੰਗ ਸੋਡੇ 'ਚ ਸੋਡੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਸਿਹਤ ਲਈ ਕਾਫੀ ਨੁਕਸਾਨਦੇਹ ਹੈ। ਇਸ ਪਦਾਰਥ ਦੀ ਵਜ੍ਹਾ ਨਾਲ ਸਾਡੇ ਦਿਲ ਦੀ ਸਿਹਤ 'ਤੇ ਕਾਫੀ ਬੁਰਾ ਅਸਰ ਪੈਂਦਾ ਹੈ। ਇਸ ਦੀ ਓਵਰਡੋਜਿੰਗ ਨਾਲ ਹਾਰਟ ਅਟੈਕ ਆ ਸਕਦਾ ਹੈ ਜਾਂ ਦਿਲ ਦੀ ਗਤੀ ਰੁੱਕ ਸਕਦੀ ਹੈ। ਕਾਰਡੀਅਕ ਅਰੈਸਟ ਦੇ ਕਈ ਮਾਮਲੇ ਉਨ੍ਹਾਂ ਲੋਕਾਂ ਨੂੰ ਆਉਂਦੇ ਹਨ ਜੋ ਬੇਕਿੰਗ ਸੋਡਾ ਜ਼ਿਆਦਾ ਖਾਂਦੇ ਹਨ। ਇਸ ਲਈ ਇਸ ਦਾ ਸੇਵਨ ਘੱਟ ਕਰਨਾ ਬਹੁਤ ਜ਼ਰੂਰੀ ਹੈ।

ਕਿੰਨੀ ਮਾਤਰਾ 'ਚ ਖਾਣਾ ਚਾਹੀਦੈ ਬੇਕਿੰਗ ਸੋਡਾ
ਜੇਕਰ ਤੁਹਾਡਾ ਹਾਜ਼ਮਾ ਖਰਾਬ ਹੈ ਤਾਂ ਅੱਧਾ ਚਮਚਾ ਬੇਕਿੰਗ ਸੋਡੇ ਨੂੰ ਅੱਧੇ ਕੱਪ ਪਾਣੀ 'ਚ ਮਿਕਸ ਕਰ ਲਓ ਅਤੇ ਪੀ ਜਾਓ, ਇਕ ਹਫ਼ਤੇ 'ਚ ਕਰੀਬ 2 ਵਾਰ ਹੀ ਇਸ ਦਾ ਸੇਵਨ ਕਰੋ, ਨਹੀਂ ਤੁਸੀਂ ਇਸ ਪਰੇਸ਼ਾਨੀ ਲਈ ਆਪ ਜ਼ਿੰਮੇਵਾਰ ਹੋਵੋਗੇ।
Health Tips: ਸਰੀਰ ਲਈ ਖਤਰਨਾਕ ਹੋ ਸਕਦੀ ਹੈ 'ਆਇਰਨ' ਦੀ ਜ਼ਿਆਦਾ ਮਾਤਰਾ
NEXT STORY