ਹੈਲਥ ਡੈਸਕ- ਗਰਮੀਆਂ ਦੇ ਮੌਸਮ 'ਚ ਬੇਹੱਦ ਜ਼ਿਆਦਾ ਖਾਧਾ ਜਾਣ ਵਾਲਾ ਫਲ ਜਾਮਣ ਕਿਸ ਨੂੰ ਨਹੀਂ ਪਸੰਦ ਆਉਂਦਾ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਸਮੱਸਿਆ ਤੋਂ ਨਿਜ਼ਾਤ ਮਿਲਦੀ ਹੈ। ਕੀ ਤੁਸੀਂ ਜਾਣਦੇ ਹੋ ਜਾਮਣ ਦੇ ਨਾਲ-ਨਾਲ ਇਸ ਦੀਆਂ ਗਿਟਕਾਂ ਦੇ ਪਾਊਡਰ ਦੇ ਸੇਵਨ ਨਾਲ ਸਰੀਰ ਨੂੰ ਕਿੰਨੇ ਫਾਇਦੇ ਮਿਲਦੇ ਹਨ। ਆਯੁਰਵੇਦ ਤੋਂ ਇਲਾਵਾ ਯੂਨਾਨੀ ਅਤੇ ਚੀਨੀ ਦਵਾਈ ਵਿਚ ਜਾਮਣ ਖਾਣ ਦੇ ਫ਼ਾਇਦੇ ਦੱਸੇ ਗਏ ਹਨ। ਕੀ ਤੁਸੀਂ ਜਾਣਦੇ ਹੋ ਕਿ ਜਾਮਣ ਖਾਣ ਤੋਂ ਬਾਅਦ ਜਿਨ੍ਹਾਂ ਗਿਟਕਾਂ ਨੂੰ ਅਸੀਂ ਸੁੱਟ ਦਿੰਦੇ ਹਾਂ, ਉਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹਨ। ਸਿਹਤ ਮਾਹਰਾਂ ਦਾ ਦਾਅਵਾ ਹੈ ਕਿ ਜਾਮਣ ਦੀਆਂ ਗਿਟਕਾਂ ਖ਼ੂਨ ਵਿੱਚ ਵਧ ਰਹੀ ਸ਼ੂਗਰ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦੇ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਜਾਮਣ ਅਤੇ ਇਸ ਦੀਆਂ ਗਿਟਕਾਂ ਵਿੱਚ ਜੈਮਬੋਲਿਨ ਅਤੇ ਜੈਮਬੋਸਿਨ ਨਾਮਕ ਤੱਤ ਪਾਇਆ ਜਾਂਦਾ ਹੈ, ਜੋ ਖ਼ੂਨ ਵਿੱਚੋਂ ਨਿਕਲਣ ਵਾਲੀ ਬਲੱਡ ਸ਼ੂਗਰ ਦੀ ਰਫ਼ਤਾਰ ਨੂੰ ਹੌਲੀ ਕਰ ਦਿੰਦਾ ਹੈ। ਇਹ ਸਰੀਰ ਵਿੱਚ ਇਨਸੁਲਿਨ ਦੀ ਮਾਤਰਾ ਨੂੰ ਵੀ ਵਧਾਉਂਦਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਡਾਇਬਟੀਜ਼ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਾਮਣ ਦੀਆਂ ਗਿਟਕਾਂ ਦੇ ਹੋਰ ਵੀ ਫ਼ਾਇਦੇ ਹਨ, ਆਓ ਜਾਣਦੇ ਹਾਂ…
ਪਾਚਨ ਨੂੰ ਰੱਖੇ ਠੀਕ
ਜਾਮਣ ‘ਚ ਮੌਜੂਦ ਤੱਤ ਪਾਚਨ ਕਿਰਿਆ ਨੂੰ ਠੀਕ ਕਰਨ ‘ਚ ਕਾਫ਼ੀ ਮਦਦ ਕਰਦੇ ਹਨ। ਇਸ ਦਾ ਪਾਊਡਰ ਅੰਤੜੀਆਂ ਦੀ ਗਤੀ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਲਈ ਅੰਤੜੀਆਂ ਦੀ ਗਤੀ ਦਾ ਬਿਹਤਰ ਹੋਣਾ ਜ਼ਰੂਰੀ ਹੈ। ਅਜਿਹੇ ‘ਚ ਪਾਚਨ ਕਿਰਿਆ ਨੂੰ ਬਿਹਤਰ ਬਣਾਉਣ ਲਈ ਜਾਮਣ ਦੀਆਂ ਗਿਟਕਾਂ ਦਾ ਪਾਊਡਰ ਖਾਧਾ ਜਾ ਸਕਦਾ ਹੈ।
ਡੀਟੌਕਸੀਫਿਕੇਸ਼ਨ
ਜਾਮਣ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਵੀ ਪ੍ਰਭਾਵਸ਼ਾਲੀ ਹੋ ਸਕਦਾ ਹੈ। ਜਾਮਣ ਦੀਆਂ ਗਿਟਕਾਂ ਦੇ ਪਾਊਡਰ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਵਿੱਚੋਂ ਫ੍ਰੀ ਰੈਡੀਕਲਸ ਨੂੰ ਹਟਾਉਣ ਵਿੱਚ ਮਦਦ ਕਰਦੇ ਹਨ। ਇਸ ਦੇ ਨਾਲ ਹੀ ਇਹ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ ‘ਚ ਵੀ ਮਦਦਗਾਰ ਹੈ।
ਚਮੜੀ ਲਈ ਹੈ ਲਾਹੇਵੰਦ
ਜਾਮਣ ਦੀਆਂ ਗਿਟਕਾਂ ਦਾ ਪਾਊਡਰ ਚਮੜੀ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਜਾਮਣ ਦੀਆਂ ਗਿਟਕਾਂ ਦੇ ਚੂਰਨ ਦੀ ਵਰਤੋਂ ਕਰਨ ਨਾਲ ਚਮੜੀ ਦੀ ਖੁਸ਼ਕੀ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਚਮਕ ਦੁਬਾਰਾ ਆ ਸਕਦੀ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੋਜ਼ਾਨਾ ਖਾਣਾ ਖਾਣ ਤੋਂ ਪਹਿਲਾਂ ਜਾਮਣ ਦੀਆਂ ਗਿਟਕਾਂ ਦੇ ਪਾਊਡਰ ਦਾ ਸੇਵਨ ਕਰ ਸਕਦੇ ਹੋ। ਸ਼ੂਗਰ ਦੇ ਮਰੀਜ਼ਾਂ ਨੂੰ ਖਾਣ ਤੋਂ ਪਹਿਲਾਂ ਜਾਮਣ ਦੀਆਂ ਗਿਟਕਾਂ ਦੇ ਪਾਊਡਰ ਦਾ ਸੇਵਨ ਕਰਨਾ ਚਾਹੀਦਾ ਹੈ। ਬਾਲਗ ਇੱਕ ਵਾਰ ਵਿੱਚ 2 ਤੋਂ 3 ਗ੍ਰਾਮ ਪਾਊਡਰ ਦੀ ਵਰਤੋਂ ਕਰ ਸਕਦੇ ਹਨ।
ਨੋਟ- ਕਿਸੇ ਵੀ ਨੁਖਸੇ ਦੀ ਵਰਤੋਂ ਕਰਨ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਈ ਜਾਵੇ।
ਘਰ 'ਚ ਨਹੀਂ ਆਏਗੀ ਇਕ ਵੀ ਮੱਖੀ, ਇਹ ਘਰੇਲੂ ਉਪਾਅ ਕਰਨਗੇ ਕਮਾਲ
NEXT STORY