ਹੈਲਥ ਡੈਸਕ - ਸਿਹਤਮੰਦ ਜੀਵਨਸ਼ੈਲੀ ਲਈ ਸਿਰਫ਼ ਚੰਗਾ ਭੋਜਨ ਲੈਣਾ ਹੀ ਕਾਫ਼ੀ ਨਹੀਂ ਸਗੋਂ ਖਾਣੇ ਤੋਂ ਬਾਅਦ ਸਹੀ ਆਦਤਾਂ ਵੀ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਬਹੁਤ ਸਾਰੇ ਲੋਕ ਖਾਣੇ ਤੋਂ ਬਾਅਦ ਤੁਰੰਤ ਚਾਹ ਪੀ ਲੈਂਦੇ ਹਨ, ਸੌਂ ਜਾਂਦੇ ਹਨ ਜਾਂ ਨਹਾਉਂਦੇ ਹਨ , ਜਿਸ ਨਾਲ ਹਾਜ਼ਮਾ ਖਰਾਬ, ਐਸਿਡਿਟੀ, ਵਜ਼ਨ ਵਧਣ ਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲੇਖ ’ਚ ਅਸੀਂ ਉਨ੍ਹਾਂ ਆਦਤਾਂ ਬਾਰੇ ਜਾਣਕਾਰੀ ਦੇਵਾਂਗੇ, ਜੋ ਖਾਣੇ ਤੋਂ ਬਾਅਦ ਕਰਨ ਤੋਂ ਬਚਣੀਆਂ ਚਾਹੀਦੀਆਂ ਹਨ, ਤਾਂ ਜੋ ਤੁਸੀਂ ਆਪਣੀ ਸਿਹਤ ਨੂੰ ਬੇਹਤਰ ਰੱਖ ਸਕੋ ।
ਨਾ ਕਰੋ ਅਜਿਹੇ ਕੰਮ :-
ਖਾਣੇ ਤੋਂ ਬਾਅਦ ਤੁਰੰਤ ਪਾਣੀ ਨਾ ਪੀਓ
- ਤੁਰੰਤ ਪਾਣੀ ਪੀਣ ਨਾਲ ਹਾਜ਼ਮੇ ਲਈ ਜ਼ਰੂਰੀ ਐਂਜ਼ਾਈਮ (Enzymes) ਕਮਜ਼ੋਰ ਹੋ ਜਾਂਦੇ ਹਨ ਅਤੇ ਖਾਣਾ ਠੀਕ ਤਰੀਕੇ ਨਾਲ ਹਜ਼ਮ ਨਹੀਂ ਹੁੰਦਾ। ਇਸ ਲਈ ਖਾਣੇ ਤੋਂ ਤੁਰੰਤ ਬਾਅਦ ਪਾਣੀ ਨਾ ਪੀ ਕੇ 30-40 ਮਿੰਟ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ।
ਤੁਰੰਤ ਨਾ ਨਹਾਓ
- ਨਹਾਉਣ ਨਾਲ ਖੂਨ ਦੀ ਆਕਸੀਜ਼ਨ ਸਪਲਾਈ ਪੇਟ ਦੀ ਬਜਾਏ ਹੱਥਾਂ-ਪੈਰਾਂ ਵੱਲ ਵਧ ਜਾਂਦੀ ਹੈ , ਜਿਸ ਨਾਲ ਹਾਜ਼ਮੇ ਦੀ ਰਫਤਾਰ ਮੱਠੀ ਪੈ ਜਾਂਦੀ ਹੈ। ਇਸ ਲਈ ਭੋਜਨ ਕਰਨ ਤੋਂ ਘੱਟੋ-ਘੱਟ 1 ਘੰਟੇ ਬਾਅਦ ਹੀ ਨਹਾਉਣਾ ਸਹੀ ਹੁੰਦਾ ਹੈ।
ਖਾਣੇ ਤੋਂ ਤੁਰੰਤ ਬਾਅਦ ਨਾ ਸੋੋਵੋ
- ਖਾਣੇ ਤੋਂ ਤੁਰੰਤ ਬਾਅਦ ਸੌਣ ਨਾਲ ਪਾਚਨ-ਕਿਰਿਆ ਸੁਸਤ ਹੋ ਜਾਂਦੀ ਹੈ , ਜਿਸ ਨਾਲ ਵਜ਼ਨ ਵਧਦਾ ਹੈ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸੋਣ ਅਤੇ ਖਾਣ ਵਿਚਾਲੇ 2-3 ਘੰਟਿਆਂ ਦਾ ਫਰਕ ਹੋਣਾ ਚਾਹੀਦਾ ਹੈ ।
ਚਾਹ ਜਾਂ ਕੌਫੀ ਨਾ ਪੀਓ
- ਚਾਹ ’ਚ ਮੌਜੂਦ ਟੈਨੀਨ (Tannin) ਆਇਰਨ ਦੀ ਸ਼ੋਸ਼ਣ ਨੂੰ ਰੋਕ ਲੈਂਦਾ ਹੈ, ਜੋ ਕਿ ਅਨੀਮੀਆ (ਖੂਨ ਦੀ ਕਮੀ) ਵਾਲਿਆਂ ਲਈ ਖਤਰਨਾਕ ਹੋ ਸਕਦਾ ਹੈ। ਇਸ ਲਈ ਭੋਜਨ ਕਰਨ ਤੋਂ ਬਾਅਦ ਘੱਟੋ-ਘੱਟ 30-40 ਮਿੰਟ ਬਾਅਦ ਹੀ ਚਾਹ ਜਾਂ ਕੌਫੀ ਪੀਣੀ ਚਾਹੀਦੀ ਹੈ।
ਤੁਰੰਤ ਨਾ ਖਾਓ ਫਲ
- ਫਲਾਂ ’ਚ ਮੌਜੂਦ ਸ਼ੁਗਰ ਭੋਜਨ ਨਾਲ ਮਿਲ ਕੇ ਫਰਮੈਂਟ ਹੋ ਸਕਦੀ ਹੈ, ਜਿਸ ਨਾਲ ਗੈਸ, ਪੇਟ ਫੁਲਣ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ । ਇਸ ਲਈ ਫਲ ਨੂੰ ਖਾਣ ਲਈ ਸਭ ਤੋਂ ਵਧੀਆ ਸਮਾਂ 1 ਘੰਟਾ ਪਹਿਲਾਂ ਜਾਂ 2-3 ਘੰਟੇ ਬਾਅਦ ਹੈ।
ਤੁਰੰਤ ਕਸਰਤ ਨਾ ਕਰੋ
- ਭੋਜਨ ਤੋਂ ਬਾਅਦ ਤੁਰੰਤ ਕਸਰਤ ਕਰਨ ਨਾਲ ਹਾਜ਼ਮਾ ਮੱਠਾ ਹੋ ਸਕਦਾ ਹੈ, ਜਿਸ ਕਾਰਨ ਪੇਟ ਦਰਦ, ਉਲਟੀ ਜਾਂ ਭਾਰਾਪਨ ਹੋ ਸਕਦਾ ਹੈ। ਇਸ ਲਈ ਖਾਣੇ ਤੋਂ ਘੱਟੋ - ਘੱਟ 1-1.5 ਘੰਟੇ ਬਾਅਦ ਹੀ ਵਰਕਆਉਟ ਕਰੋ।
ਭੋਜਨ ਕਰਨ ਪਿੱਛੋਂ ਤੁਰੰਤ ਨਾ ਬੈਠੋ
- ਖਾਣੇ ਤੋਂ ਤੁਰੰਤ ਬਾਅਦ ਬੈਠੇ ਰਹਿਣ ਨਾਲ ਮੈਟਾਬੋਲਿਜ਼ਮ ਸੁਸਤ ਹੋ ਜਾਂਦਾ ਹੈ, ਜੋ ਕਿ ਚਰਬੀ ਵਧਣ ਅਤੇ ਵਜ਼ਨ ਵਧਾਉਣ ਦਾ ਕਾਰਣ ਬਣ ਸਕਦਾ ਹੈ। ਇਸ ਲਈ 5 -10 ਮਿੰਟ ਹੌਲੀ-ਹੌਲੀ ਤੁਰਨਾ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਜਾਣੋ ਲਾਫਟਰ ਥੈਰੇਪੀ ਦੇ ਹੈਰਾਨੀਜਨਕ ਲਾਭ, ਰੋਜ਼ਾਨਾ ਇੰਨੇ ਮਿੰਟ ਕਰਨੀ ਹੈ ਫਾਇਦੇਮੰਦ
NEXT STORY