ਹੈਲਥ ਡੈਸਕ- ਜਦੋਂ ਸਿਹਤ ਦੀ ਗੱਲ ਕੀਤੀ ਜਾਦੀ ਹੈ, ਤਾਂ ਲੋਕ ਨਵੇਂ ਅਤੇ ਕੁਦਰਤੀ ਤਰੀਕੇ ਅਪਣਾਉਂਦੇ ਹਨ। ਉਨ੍ਹਾਂ ਵਿਚੋਂ ਇਕ ਸਭ ਤੋਂ ਆਮ ਅਤੇ ਪ੍ਰਭਾਵਸ਼ਾਲੀ ਤਰੀਕਾ ਲੇਮਨ ਵਾਟਰ ਹੈ। ਸਿਰਫ਼ ਇਕ ਗਿਲਾਸ ਨਿੰਬੂ ਪਾਣੀ, ਜੋ ਤਾਜ਼ਗੀ ਨਾਲ ਭਰਪੂਰ ਹੁੰਦਾ ਹੈ, ਸਰੀਰ ਵਿਚ ਕਈ ਤਰ੍ਹਾਂ ਦੇ ਲਾਭ ਪੈਦਾ ਕਰਦਾ ਹੈ। ਸਿਹਤ ਨੂੰ ਬਿਹਤਰ ਬਣਾਉਣ ਵਾਲਾ ਇਹ ਨੁਸਖਾ ਨਾ ਸਿਰਫ਼ ਸਹੀ ਪਚਨ ਵਿਚ ਮਦਦ ਕਰਦਾ ਹੈ, ਸਗੋਂ ਖੂਨ ਦੀ ਸਫਾਈ, ਵਜ਼ਨ ਘਟਾਉਣ ਅਤੇ ਬਹੁਤ ਕੁਝ ਕਰਦਾ ਹੈ। ਚਲੋ, ਅੱਜ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਲੇਮਨ ਵਾਟਰ ਸਿਹਤ ਲਈ ਇਨ੍ਹਾਂ ਫਾਇਦਿਆਂ ਨਾਲ ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿਚ ਸ਼ਾਮਿਲ ਕਰ ਸਕਦੇ ਹੋ।
ਸਰੀਰ ਨੂੰ ਕਰੇ ਡਿਟੌਕਸ
- ਨਿੰਬੂ ਪਾਣੀ ਲਿਵਰ ਨੂੰ ਸਾਫ ਕਰਦਾ ਹੈ ਅਤੇ ਸਰੀਰ ਵਿਚਲੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਹ ਆਪਣੇ ਐਂਟੀਓਕਸੀਡੈਂਟ ਗੁਣਾਂ ਨਾਲ ਸਰੀਰ ਨੂੰ ਤਾਜ਼ਾ ਅਤੇ ਸਿਹਤਮੰਦ ਰੱਖਦਾ ਹੈ।
ਹਾਜ਼ਮੇ ਲਈ ਵਧੀਆ
- ਲੇਮਨ ਵਾਟਰ ਸਾਫ਼ ਅਤੇ ਸਹੀ ਤਰੀਕੇ ਨਾਲ ਖ਼ਾਲੀ ਪੇਟ ਪੀਣ ਨਾਲ ਪਚਨ ਪ੍ਰਕਿਰਿਆ ਸੁਧਰਦੀ ਹੈ। ਇਹ ਗੈਸ, ਅਜੀਰਨ ਅਤੇ ਭਾਰਪਨ ਦੀ ਸਮੱਸਿਆ ਤੋਂ ਨਿਜਾਤ ਦਿੰਦਾ ਹੈ ਅਤੇ ਅੰਤੜੀਆਂ ਦੀ ਗਤੀ ਸੁਚਾਰੂ ਬਣਾਉਂਦਾ ਹੈ।
ਭਾਰ ਘਟਾਉਣ ਵਿਚ ਮਦਦਗਾਰ
- ਆਪਣੇ ਭਾਰ ਨੂੰ ਕਾਬੂ ਵਿਚ ਰੱਖਣ ਲਈ ਲੇਮਨ ਵਾਟਰ ਇਕ ਸਧਾਰਨ ਅਤੇ ਪ੍ਰਭਾਵਸ਼ਾਲੀ ਨੁਸਖਾ ਹੈ। ਨਿੰਬੂ ਪਾਣੀ ਦਾ ਸੇਵਨ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਅਤੇ ਭੁੱਖ ਨੂੰ ਕੁਦਰਤੀ ਤੌਰ 'ਤੇ ਘਟਾਉਂਦਾ ਹੈ।
ਇਮਿਊਨ ਸਿਸਟਮ ਕਰੇ ਮਜ਼ਬੂਤ
- ਨਿੰਬੂ ਵਿਚ ਮੌਜੂਦ ਵਿਟਾਮਿਨ C ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਇਹ ਖੰਘੀ, ਜ਼ੁਕਾਮ ਅਤੇ ਗਲੇ ਦੀ ਦਰਦ ਵਰਗੀਆਂ ਬਿਮਾਰੀਆਂ ਤੋਂ ਬਚਾਅ ਵਿਚ ਮਦਦਗਾਰ ਹੈ।
ਸਕਿਨ ਲਈ ਫਾਇਦੇਮੰਦ
- ਲੇਮਨ ਵਾਟਰ ਪੀਣ ਨਾਲ ਚਿਹਰੇ ਤੋਂ ਝੁਰਰੀਆਂ ਅਤੇ ਦਾਗ-ਧੱਬੇ ਘਟਦੇ ਹਨ। ਇਹ ਚਮੜੀ ਨੂੰ ਨਿਖਾਰਦਾ ਹੈ ਅਤੇ ਸਕਿਨ ਨੂੰ ਤਾਜ਼ਾ ਅਤੇ ਚਮਕਦਾਰ ਬਣਾਉਂਦਾ ਹੈ।
ਬਣਾਉਣ ਦਾ ਤਰੀਕਾ :-
- ਸਵੇਰੇ ਖਾਲੀ ਪੇਟ ਗਰਮ ਪਾਣੀ ਵਿਚ ਅੱਧਾ ਨਿੰਬੂ ਨਿਚੋੜੋ ਫਿਰ ਸ਼ਹਦ ਜਾਂ ਅਦਰਕ ਮਿਲਾ ਕੇ ਇਸ ਦੇ ਫਾਇਦੇ ਹੋਰ ਵੀ ਵਧਾਏ ਜਾ ਸਕਦੇ ਹਨ।
ਸਾਵਧਾਨੀ :-
- ਜੇਕਰ ਤੁਹਾਨੂੰ ਐਸਿਡਟੀ ਜਾਂ ਮੂਤਰਨਾਲੀ ਨਾਲ ਜੁੜੀਆਂ ਸਮੱਸਿਆਵਾਂ ਹਨ, ਤਾਂ ਲੇਮਨ ਵਾਟਰ ਪੀਣ ਤੋਂ ਪਹਿਲਾਂ ਡਾਕਟਰੀ ਸਲਾਹ ਲੈਣਾ ਬਿਹਤਰ ਰਹੇਗਾ।
ਪਿਆਜ਼ ਦਾ ਰਸ ਪੀਣ ਨਾਲ ਸਿਹਤ ਨੂੰ ਹੁੰਦੇ ਨੇ ਅਣਗਿਣਤ ਫਾਇਦੇ
NEXT STORY