ਵੈੱਬ ਡੈਸਕ- ਤੁਸੀਂ ਵੀ ਮੋਕਿਆ ਤੋਂ ਪਰੇਸ਼ਾਨ ਹੋ ਤਾਂ ਕੁਝ ਕੁਦਰਤੀ ਪਦਾਰਥਾਂ ਨਾਲ ਇਸ ਨੂੰ ਹਟਾ ਸਕਦੇ ਹਨ। ਇਸ ਲੇਖ 'ਚ ਦੱਸੇ ਗਏ ਨੁਸਖ਼ੇ ਮੋਕਿਆਂ ਤੋਂ ਛੁਟਕਾਰਾ ਦਿਵਾਉਣ ’ਚ ਬਹੁਤ ਵਧੀਆ ਤਰੀਕੇ ਨਾਲ ਤੁਹਾਡੀ ਮਦਦ ਕਰ ਸਕਦੇ ਹਨ।
ਅਲਸੀ ਅਤੇ ਸ਼ਹਿਦ
ਇਹ ਮੋਕਿਆਂ ਨੂੰ ਨਰਮ ਕਰਨ ’ਚ ਮਦਦ ਕਰਦਾ ਹੈ, ਜਿਸ ਤੋਂ ਉਹ ਆਸਾਨੀ ਨਾਲ ਨਿਕਲ ਜਾਂਦੇ ਹਨ। ਇਕ ਚਮੱਚ ਅਲਸੀ ਦੇ ਬੀਜ ’ਚ ਅੱਧਾ ਚਮੱਚ ਅਲਸੀ ਦਾ ਤੇਲ ਅਤੇ ਸ਼ਹਿਦ ਮਿਲਾ ਕੇ ਇਕ ਚਿਕਨਾ ਪੇਸਟ ਬਣਾ ਲਓ। ਰੂੰ ਦੀ ਮਦਦ ਨਾਲ ਇਸ ਮਿਸ਼ਰਣ ਨੂੰ ਮੋਕਿਆਂ ’ਤੇ ਲਗਾਓ। ਇਕ ਘੰਟੇ ਲਈ ਛੱਡ ਦਿਓ। ਮੋਕਿਆਂ ਤੋਂ ਛੁਟਕਾਰਾ ਪਾਉਣ ਲਈ ਇਸ ਨੂੰ ਹਫ਼ਤੇ ’ਚ ਤਿੰਨ ਵਾਰ ਲਗਾਓ।
ਪਾਈਨ ਐੱਪਲ ਜੂਸ
ਤਾਜ਼ੇ ਪਾਈਨ ਐੱਪਲ ’ਚ ਸੀਟ੍ਰਿਕ ਐਸਿਡ ਹੁੰਦਾ ਹੈ ਜੋ ਇਕ ਹਫ਼ਤੇ ਦੇ ਅੰਦਰ ਮੋਕਿਆਂ ਨੂੰ ਹਟਾਉਣ ’ਚ ਕਾਰਗਰ ਸਾਬਿਤ ਹੁੰਦਾ ਹੈ। ਜੂਸ ਤਿਆਰ ਕਰਨ ਲਈ ਇਕ ਮੱਧਮ ਆਕਾਰ ਦੇ ਪਾਈਨ ਐੱਪਲ ਨੂੰ ਛੋਟੇ-ਛੋਟੇ ਟੁਕੜਿਆਂ ’ਚ ਕੱਟ ਲਓ ਅਤੇ ਮਿਕਸੀ ’ਚ ਪਾ ਕੇ ਜੂਸ ਤਿਆਰ ਕਰੋ। ਜੂਸ ਨੂੰ ਇਕ ਏਅਰਟਾਈਟ ਕੰਟੇਨਰ ’ਚ ਪਾਓ ਅਤੇ ਇਕ ਹਫ਼ਤੇ ਦੇ ਲਈ ਫ੍ਰਿਜ ’ਚ ਸਟੋਰ ਕਰਕੇ ਰੱਖ ਲਓ। ਰੋਜ਼ਾਨਾ ਸਾਫ਼ ਕਾਟਨ ਬਾਲ ਨੂੰ ਜੂਸ ’ਚ ਭਿਗੋ ਦਿਓ ਅਤੇ ਹਰ 2 ਘੰਟੇ ਬਾਅਦ ਇਸ ਨੂੰ ਮੋਕਿਆਂ ’ਤੇ ਲਗਾਓ।
ਐੱਪਲ ਸਾਈਡਰ ਵਿਨੇਗਰ
ਜੇਕਰ ਤੁਸੀਂ ਸਹੀ ਸਮੇਂ ’ਤੇ ਐੱਪਲ ਸਾਈਡਰ ਵਿਨੇਗਰ ਦੀ ਵਰਤੋਂ ਕਰਦੇ ਹੋ ਤਾਂ ਉਸ ’ਚ ਮੌਜੂਦ ਐਸਿਡ ਕੰਟੈਂਟ ਮੋਕਿਆਂ ਨੂੰ ਫੈਲਣ ਤੋਂ ਰੋਕਦੇ ਹਨ। ਅੱਧਾ ਕੱਪ ਐੱਪਲ ਸਾਈਡਰ ਵਿਨੇਗਰ ’ਚ ਅੱਧਾ ਕੱਪ ਪਾਣੀ ਮਿਲਾ ਕੇ ਇਕ ਕੰਟੇਨਰ ’ਚ ਸਟੋਰ ਕਰੋ। ਸੌਣ ਤੋਂ ਪਹਿਲਾਂ ਇਸ ਮਿਸ਼ਰਣ ’ਚ ਕਾਟਨ ਬਾਲ ਡੁਬੋ ਦਿਓ ਅਤੇ ਇਸ ਨੂੰ ਆਪਣੇ ਮੋਕਿਆਂ ’ਤੇ ਲਗਾਓ ਅਤੇ ਉਸ ’ਤੇ ਇਕ ਪੱਟੀ ਬੰਨ੍ਹ ਕੇ ਸਾਰੀ ਰਾਤ ਲਈ ਛੱਡ ਦਿਓ। ਸਵੇਰੇ ਉੱਠ ਕੇ ਥੋੜਾ ਜਿਹਾ ਰਾਅ ਕੋਕੋਨਟ ਆਇਲ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਕ ਹਫ਼ਤੇ ਤੱਕ ਜਾਂ ਮੋਕਿਆਂ ਦੇ ਹੱਟਣ ਤੱਕ ਇਸ ਨੂੰ ਲਗਾਉਂਦੇ ਰਹੋ।
ਪਿਆਜ਼ ਦਾ ਰਸ
ਇਹ ਮੋਕਿਆਂ ਤੋਂ ਛੁਟਕਾਰਾ ਪਾਉਣ ’ਚ ਮਦਦ ਕਰਦਾ ਹੈ ਅਤੇ ਨਿਸ਼ਾਨ ਅਤੇ ਪਿਗਮੈਂਟੇਸ਼ਨ ਵੀ ਨਹੀਂ ਹੁੰਦੀ ਹੈ ਜਿਸ ਕਾਰਨ ਸਾਨੂੰ ਇਸ ਦੇ ਅਮਲੀ ਗੁਣਾਂ ਨੂੰ ਧੰਨਵਾਦ ਦੇਣਾ ਚਾਹੀਦਾ ਹੈ। ਇਕ ਛੋਟੇ ਪਿਆਜ਼ ਨੂੰ ਕੱਟ ਲਓ ਅਤੇ ਇਕ ਟੇਬਲਸਪੂਨ ਨਿੰਬੂ ਜੂਸ ਦੇ ਨਾਲ ਮਿਕਸਰ ’ਚ ਪਾ ਕੇ ਪੀਸ ਲਓ। ਇਕ ਸਾਫ ਕਾਟਨ ਪੈਡ ਦੀ ਮਦਦ ਨਾਲ ਇਸ ਰਸ ਨੂੰ ਮੋਕੇ ’ਤੇ ਲਗਾਓ। ਤੁਸੀਂ ਇਸ ਨੂੰ ਆਪਣੇ ਚਿਹਰੇ ਦੇ ਬਾਕੀ ਹਿੱਸਿਆਂ ’ਤੇ ਵੀ ਬਰਾਬਰ ਰੂਪ ਨਾਲ ਲਗਾ ਸਕਦੇ ਹੋ। 30 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਰਿਕਵਰ ਹੋਣ ਵਾਲੇ ਲੋਕ ਕਰ ਸਕਦੇ ਹਨ ਅੰਗਦਾਨ ? ਜਾਣੋ ਕੀ ਹੈ ਮਾਹਿਰਾਂ ਦਾ ਕਹਿਣਾ
NEXT STORY