ਨਵੀਂ ਦਿੱਲੀ— ਹਰੀਆਂ ਸਬਜ਼ੀਆਂ ਖਾਣਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਸਬਜ਼ੀਆਂ ਦੀ ਸੂਚੀ ਵਿਚ ਭਿੰਡੀ ਵੀ ਸ਼ਾਮਲ ਹੈ, ਜਿਸ ਨੂੰ ਅੰਗਰੇਜ਼ੀ ਵਿਚ ਓਕਰਾ ਤੇ ਲੇਡੀ ਫਿੰਗਰ ਵੀ ਕਿਹਾ ਜਾਂਦਾ ਹੈ। ਹਰੇ ਰੰਗ ਦੀ ਇਸ ਰੇਸ਼ੇਦਾਰ ਤੇ ਚਿਕਨੀ ਸਬਜ਼ੀ ਵਿਚ ਵਿਟਾਮਿਨ ਏ, ਸੀ ਤੇ ਕੇ ਤੋਂ ਇਲਾਵਾ ਪ੍ਰੋਟੀਨ, ਫੈਟ, ਕਾਰਬੋਹਾਈਡ੍ਰੇਟ, ਕੈਲਸ਼ੀਅਮ, ਫਾਸਫੋਰਸ, ਫਾਈਬਰ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਸੋਡੀਅਮ ਤੇ ਕਾਪਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਡਾਇਬਟੀਜ਼, ਹਾਈ ਕੋਲੈਸਟ੍ਰੋਲ, ਅਲਜ਼ਾਈਮਰ, ਬ੍ਰੈਸਟ ਕੈਂਸਰ, ਅਸਥਮਾ ਤੇ ਲਿਵਰ ਸਬੰਧੀ ਬੀਮਾਰੀਆਂ ਤੋਂ ਬਚਾਉਣ ਵਿਚ ਮਦਦਗਾਰ ਹੁੰਦੀ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ ਅਤੇ ਹੱਡੀਆਂ ਮਜ਼ਬੂਤ ਕਰਦੀ ਹੈ।
ਚੰਗੀ ਸਿਹਤ ਲਈ ਪੇਟ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਕਬਜ਼ ਕਈ ਬੀਮਾਰੀਆਂ ਦੀ ਜੜ੍ਹ ਹੈ ਪਰ ਭਿੰਡੀ ਖਾਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਇਸ ਵਿਚ ਮੌਜੂਦ ਘੁਲਣਸ਼ੀਲ ਫਾਈਬਰ ਸਰੀਰ ਵਿਚ ਮੌਜੂਦ ਪਾਣੀ ਨਾਲ ਆਸਾਨੀ ਨਾਲ ਘੁਲ ਜਾਂਦੇ ਹਨ, ਜਿਸ ਨਾਲ ਪੇਟ ਆਸਾਨੀ ਨਾਲ ਸਾਫ ਹੋ ਜਾਂਦਾ ਹੈ। ਕਬਜ਼ ਹੋਣ 'ਤੇ 4-5 ਕੱਚੀਆਂ ਭਿੰਡੀਆਂ ਖਾਣੀਆਂ ਚਾਹੀਦੀਆਂ ਹਨ।
ਇਕ ਕੱਪ ਭਿੰਡੀ 'ਚ ਮਿਲਦੇ ਹਨ ਕਈ ਪੋਸ਼ਕ ਤੱਤ
ਐਨਰਜੀ-33 ਕੈਲੋਰੀ
ਫਾਈਬਰ-3.2 ਗ੍ਰਾਮ
ਪ੍ਰੋਟੀਨ-1.9 ਗ੍ਰਾਮ
ਫੈਟ-0.2 ਗ੍ਰਾਮ
ਮੈਗਨੀਸ਼ੀਅਮ-57 ਮਿਲੀਗ੍ਰਾਮ
ਕੈਲਸ਼ੀਅਮ-82 ਮਿਲੀਗ੍ਰਾਮ
ਪੋਟਾਸ਼ੀਅਮ-200 ਮਿਲੀਗ੍ਰਾਮ
ਵਿਟਾਮਿਨ ਸੀ-23 ਮਿਲੀਗ੍ਰਾਮ
ਵਿਟਾਮਿਨ ਕੇ-31.3 ਮਿਲੀਗ੍ਰਾਮ
ਸੋਡੀਅਮ-7 ਮਿਲੀਗ੍ਰਾਮ
ਖਾਣ ਦੇ ਫਾਇਦੇ ਹੀ ਫਾਇਦੇ
1. ਅੱਖਾਂ ਬਣਾਉਣ ਸਿਹਤਮੰਦ
ਭਿੰਡੀ 'ਚ ਵਿਟਾਮਿਨ ਏ ਤੇ ਬੀਟਾ ਕੈਰੋਟੀਨ ਲੋੜੀਂਦੀ ਮਾਤਰਾ ਵਿਚ ਹੁੰਦਾ ਹੈ, ਜੋ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਭਿੰਡੀ ਖਾਣ ਨਾਲ ਅੱਖਾਂ 'ਤੇ ਪੈਂਦਾ ਉਮਰ ਦਾ ਅਸਰ ਵੀ ਘੱਟ ਹੁੰਦਾ ਹੈ। ਇਸ ਨਾਲ ਮੋਤੀਆ ਬਿੰਦ ਤੋਂ ਵੀ ਬਚਾਅ ਰਹਿੰਦਾ ਹੈ।
2. ਬੀਮਾਰੀ ਰੋਕੂ ਸਮਰੱਥਾ ਵਧਦੀ ਹੈ
ਵਿਟਾਮਿਨ ਸੀ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਬਣੀ ਰਹਿੰਦੀ ਹੈ। ਰੋਜ਼ਾਨਾ 100 ਗ੍ਰਾਮ ਭਿੰਡੀ ਖਾਣ ਨਾਲ 38 ਫੀਸਦੀ ਵਿਟਾਮਿਨ ਸੀ ਪੂਰਾ ਹੋ ਜਾਂਦਾ ਹੈ, ਜੋ ਇਨਫੈਕਸ਼ਨ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਨਾਲ ਖਾਂਸੀ ਤੋਂ ਵੀ ਬਚਾਅ ਰਹਿੰਦਾ ਹੈ।
3. ਡਾਇਬਟੀਜ਼ ਤੋਂ ਸੁਰੱਖਿਆ
ਭਿੰਡੀ ਖੂਨ ਵਿਚ ਸਟਾਰਚ ਦਾ ਲੈਵਲ ਕਾਬੂ ਵਿਚ ਰੱਖਣ ਦਾ ਕੰਮ ਕਰਦੀ ਹੈ। ਇਹ ਅੰਡਕੋਸ਼ਾਂ ਵਿਚ ਸਟਾਰਚ ਦੇ ਸੋਖਣ ਦੀ ਪ੍ਰਕਿਰਿਆ ਘਟਾ ਕੇ ਡਾਇਬਟੀਜ਼ ਨੂੰ ਕਾਬੂ ਕਰਦੀ ਹੈ।
4. ਐਨੀਮੀਆ ਤੋਂ ਬਚਾਅ
ਸਰੀਰ ਵਿਚ ਖੂਨ ਦੀ ਕਮੀ ਹੋਣ 'ਤੇ ਐਨੀਮੀਆ ਵਰਗੀ ਬੀਮਾਰੀ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਭਿੰਡੀ ਵਿਚ ਮੌਜੂਦ ਵਿਟਾਮਿਨ ਕੇ ਸਰੀਰ ਵਿਚ ਖੂਨ ਦੇ ਰਿਸਾਅ ਨੂੰ ਰੋਕਣ ਵਿਚ ਮਦਦ ਕਰਦਾ ਹੈ ਅਤੇ ਖੂਨ ਦਾ ਥੱਕੇ ਜਲਦੀ ਬਣਾਉਂਦਾ ਹੈ।
5. ਭਾਰ 'ਤੇ ਰੱਖੇ ਕੰਟਰੋਲ
ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਅਤੇ ਫਾਈਬਰ ਉੱਚ ਮਾਤਰਾ ਵਿਚ ਹੁੰਦਾ ਹੈ, ਜੋ ਭਾਰ ਵਧਣ ਨਹੀਂ ਦਿੰਦਾ। ਕੱਚੀ ਭਿੰਡੀ ਚਬਾ ਕੇ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ।
6. ਮਜ਼ਬੂਤ ਹੱਡੀਆਂ
ਬੱਚਿਆਂ ਲਈ ਭਿੰਡੀ ਬਹੁਤ ਲਾਹੇਵੰਦ ਹੈ। ਭਿੰਡੀ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਬੱਚਿਆਂ ਨੂੰ ਰੋਜ਼ਾਨਾ ਇਕ ਚਮਚ ਭਿੰਡੀ ਦੇ ਬੀਜ ਖਾਣੇ ਚਾਹੀਦੇ ਹਨ। ਇਸ ਤੋਂ ਇਲਾਵਾ ਭਿੰਡੀ ਵਿਚ ਮੌਜੂਦ ਫੋਲੇਟ ਬਹੁਤ ਜ਼ਰੂਰ ਪੌਸ਼ਟਿਕ ਤੱਤ ਹੈ, ਜੋ ਭਰੂਣ ਦੇ ਦਿਮਾਗੀ ਵਿਕਾਸ ਵਿਚ ਮਦਦਗਾਰ ਹੈ। ਭਿੰਡੀ ਵਿਚ ਮੌਜੂਦ ਫੋਲਿਕ ਐਸਿਡ ਦੀ ਭਰਪੂਰ ਮਾਤਰਾ ਗਰਭ ਅਵਸਥਾ ਦੇ ਚੌਥੇ ਤੋਂ 12ਵੇਂ ਹਫਤੇ ਤਕ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਟੁੱਟੀ ਹੱਡੀ ਨੂੰ ਜਲਦੀ ਜੋੜਣ 'ਚ ਮਦਦ ਕਰਦੇ ਹਨ ਇਹ ਘਰੇਲੂ ਨੁਸਖੇ
NEXT STORY