ਨਵੀਂ ਦਿੱਲੀ— ਕਈ ਵਾਰ ਸੱਟ ਲੱਗ ਜਾਣ ਕਾਰਣ ਹੱਡੀ ਟੁੱਟ ਜਾਂਦੀ ਹੈ, ਜਿਸ ਨੂੰ ਬੋਨ ਫ੍ਰੈਕਚਰ ਵੀ ਕਿਹਾ ਜਾਂਦਾ ਹੈ। ਕਈ ਵਾਰ ਹੱਡੀਆਂ 'ਚ ਲਚੀਲਾਪਨ ਘੱਟ ਹੋ ਜਾਂਦਾ ਹੈ। ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਨਾਲ ਛੋਟਾ ਜਿਹਾ ਝਟਕਾ ਲੱਗਣ ਨਾਲ ਹੱਡੀ ਟੁੱਟ ਜਾਂਦੀ ਹੈ। ਹੱਡੀ ਟੁੱਟਣ 'ਤੇ ਤੁਹਾਨੂੰ ਨਾ ਸਹਿਣ ਹੋਣ ਵਾਲਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਹੱਡੀ ਟੁੱਟਣ 'ਤੇ ਤੁਹਾਨੂੰ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਨਾਲ ਕੁਦਰਤੀ ਉਪਚਾਰ ਕਰਨਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਘਰੇਲੂ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਟੁੱਟੀ ਹੱਡੀ ਨੂੰ ਕੁਝ ਹੀ ਸਮੇਂ 'ਚ ਹੀ ਜੋੜ ਸਕਦੇ ਹੋ। ਤਾਂ ਆਓ ਜਾਣਦੇ ਹਾਂ ਟੁੱਟੀ ਹੱਡੀ ਨੂੰ ਜਲਦੀ ਜੋੜਣ ਦੇ ਕੁਝ ਘਰੇਲੂ ਉਪਾਅ ਬਾਰੇ...
ਹੱਡੀ ਦੀ ਸੱਟ ਨੂੰ ਕਿਵੇ ਪਹਿਚਾਣੀਏ
ਹੱਥ, ਪੈਰ ਦੀ ਹੱਡੀ ਟੁੱਟਣ ਜਾਂ ਖਿਸਕਣ 'ਤੇ ਉੱਥੇ ਹਲਕਾ ਜਿਹਾ ਟੇਢਾਪਨ ਦਿਖਾਈ ਦੇਣ ਲੱਗਦਾ ਹੈ। ਉਸ ਥਾਂ 'ਤੇ ਖੂਨ ਜਮ੍ਹਾ ਹੋਣ ਕਾਰਣ ਸੋਜ ਅਤੇ ਨੀਲਾਪਨ ਆ ਜਾਂਦਾ ਹੈ ਅਤੇ ਤੁਹਾਨੂੰ ਨਾ ਸਹਿਣ ਹੋਣ ਵਾਲਾ ਦਰਦ ਵੀ ਹੁੰਦਾ ਹੈ।
ਹੱਡੀ ਜੋੜਣ ਦੇ ਘਰੇਲੂ ਉਪਾਅ
1. ਦੇਸੀ ਘਿਉ
2 ਚੱਮਚ ਦੇਸੀ ਘਿਉ, 1 ਚੱਮਚ ਗੁੜ ਅਤੇ 1 ਚੱਮਚ ਹਲਦੀ ਨੂੰ ਮਿਲਾ ਕੇ 1 ਕੱਪ ਪਾਣੀ 'ਚ ਉਬਾਲ ਲਓ। ਇਸ ਨੂੰ ਠੰਡਾ ਕਰਨ ਦੇ ਬਾਅਦ ਪੀ ਲਓ। ਦਿਨ 'ਚ 2 ਵਾਰ ਇਸ ਨੂੰ ਪੀਣ ਨਾਲ ਤੁਹਾਡੀ ਟੁੱਟੀ ਹੋਈ ਹੱਡੀ ਜਲਦੀ ਹੀ ਜੁੜ ਜਾਵੇਗੀ।
2. ਪਿਆਜ਼
1 ਪੀਸੇ ਹੋਏ ਪਿਆਜ਼ 'ਚ 1 ਚੱਮਚ ਹਲਦੀ ਮਿਲਾ ਕੇ ਸਾਫ ਕੱਪੜੇ 'ਚ ਬੰਨ ਲਓ। ਇਸ ਤੋਂ ਬਾਅਦ ਕੱਪੜੇ ਨੂੰ ਤਿਲ ਦੇ ਤੇਲ 'ਚ ਗਰਮ ਕਰਕੇ ਟੁੱਟੀ ਹੋਈ ਹੱਡੀ 'ਤੇ ਸਿੰਕਾਈ ਕਰੋ। ਦਿਨ 'ਚ 2 ਵਾਰ ਇਸ ਤਰ੍ਹਾਂ ਹੱਡੀ ਦੀ ਸਿੰਕਾਈ ਕਰਨ ਨਾਲ ਤੁਹਾਨੂੰ ਦਰਦ ਤੋਂ ਆਰਾਮ ਵੀ ਮਿਲੇਗਾ ਅਤੇ ਹੱਡੀ ਵੀ ਜੁੜ ਜਾਵੇਗੀ।
3. ਉੜਦ ਦਾਲ
ਉੜਦ ਦੀ ਦਾਲ ਨੂੰ ਧੁੱਪ 'ਚ ਸੁੱਕਾ ਕੇ ਪੀਸ ਲਓ ਅਤੇ ਪੇਸਟ ਬਣਾ ਲਓ। ਇਸ ਨੂੰ ਟੁੱਟੀ ਹੋਈ ਹੱਡੀ 'ਤੇ ਲਗਾ ਕੇ ਪੱਟੀ ਬੰਨ ਲਓ। ਇਸ ਉਪਾਅ ਨੂੰ ਕਰਨ ਨਾਲ ਤੁਹਾਡੀ ਹੱਡੀ ਜਲਦੀ ਜੁੜ ਜਾਵੇਗੀ।
4. ਕਾਲੀ ਮਿਰਚ
ਪੀਸੀ ਹੋਈ ਕਾਲੀ ਮਿਰਚ ਅਤੇ ਕਾਗ ਗੰਗਾ ਬੂਟੀ ਦਾ ਰਸ ਮਿਕਸ ਕਰਕੇ ਦਿਨ 'ਚ 3-4 ਵਾਰ ਪੀਓ। ਇਸ ਦੀ ਵਰਤੋਂ ਤੁਹਾਡੀ ਟੁੱਟੀ ਹੱਡੀ ਨੂੰ ਕੁਝ ਹੀ ਦਿਨਾਂ 'ਚ ਜੁੜ ਜਾਵੇਗੀ।
5. ਮੁਲੱਠੀ
ਮੁਲੱਠੀ, ਮੰਜੀਠ ਅਤੇ ਖਟਾਈ ਦਾ ਲੇਪ ਬਣਾ ਲਓ। ਇਸ ਤੋਂ ਬਾਅਦ ਇਸ ਨੂੰ ਟੁੱਟੀ ਹੋਈ ਹੱਡੀ 'ਤੇ ਲਗਾ ਕੇ ਪੱਟੀ ਬੰਨ ਲਓ। ਇਸ ਨਾਲ ਤੁਹਾਡੀ ਹੱਡੀ ਜਲਦੀ ਜੁੜ ਜਾਵੇਗੀ।
ਇਨ੍ਹਾਂ 4 ਤੇਲ ਨੂੰ ਸੁੰਘਣ ਨਾਲ ਮੋਟਾਪੇ ਤੋਂ ਮਿਲਦਾ ਹੈ ਛੁਟਕਾਰਾ
NEXT STORY