ਨਵੀਂ ਦਿੱਲੀ— ਭਿੰਡੀ ਕਾਫੀ ਲੋਕਾਂ ਨੂੰ ਪਸੰਦ ਹੁੰਦੀ ਹੈ। ਇਹ ਖਾਣ 'ਚ ਕਾਫੀ ਸੁਆਦ ਹੁੰਦੀ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਗੁਣਕਾਰੀ ਹੈ। ਆਓ ਜਾਣਦੇ ਹਾਂ ਭਿੰਡੀ ਸਿਹਤ ਲਈ ਕਿਵੇਂ ਲਾਭਕਾਰੀ ਹੋ ਸਕਦੀ ਹੈ।
1. ਭਿੰਡੀ ਡਾਇਬੀਟੀਜ ਦੇ ਮਰੀਜ਼ਾਂ ਦੇ ਲਈ ਕਾਫੀ ਫਾਇਦੇਮੰਦ ਹੈ। ਭਿੰਡੀ 'ਚ ਫਾਇਵਰ ਭਰਪੂਰ ਮਾਤਰਾ 'ਚ ਹੁੰਦਾ ਹੈ। ਦੋ ਭਿੰਡੀਆਂ ਨੂੰ ਕੱਟ ਕੇ ਉਸ ਨੂੰ ਇਕ ਗਿਲਾਸ ਪਾਣੀ 'ਚ ਪਾ ਕੇ ਰੱਖ ਦਿਓ ਸਵੇਰੇ ਉੱਠ ਕੇ ਭਿੰਡੀ ਕੱਢ ਦਿਓ ਅਤੇ ਇਸ ਦਾ ਪਾਣੀ ਪੀ ਲਓ। ਇਸ ਦੀ ਵਰਤੋ ਨਾਲ ਸਰੀਰ 'ਚ ਫਾਇਵਰ ਦੀ ਮਾਤਰਾ ਵਧੇਗੀ ਅਤੇ ਬਲੱਡ ਸ਼ੂਗਰ ਕੰਟਰੋਲ 'ਚ ਰਹੇਗੀ।
2. ਗਰਭਵਤੀ ਔਰਤਾਂ ਦੇ ਲਈ ਭਿੰਡੀ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ। ਭਿੰਡੀ 'ਚ ਕਾਫੀ ਮਾਤਰਾ 'ਚ ਫਾਲਿਕ ਐਸਿਡ ਹੁੰਦਾ ਹੈ। ਜੋ ਭੁਰਣ ਦੇ ਵਿਕਾਸ ਦੇ ਲਈ ਜ਼ਰੂਰੀ ਹੈ।
3. ਭਿੰਡੀ 'ਚ ਵਿਟਾਮਿਨ-ਸੀ ਹੁੰਦਾ ਹੈ। ਜਿਸ ਦੀ ਵਜ੍ਹਾ ਨਾਲ ਸਰੀਰ 'ਚ ਰੋਗਾਂ ਨਾਲ ਲੜਣ ਦੀ ਤਾਕਤ ਵਧਦੀ ਹੈ। ਸਰੀਰ 'ਚ ਵਿਟਾਮਿਨ ਸੀ ਦੀ ਸੰਤੁਲਿਤ ਮਾਤਰਾ ਹੋਣ ਨਾਲ ਐਲਰਜੀ ਹੋਣ ਦਾ ਖਤਰਾ ਘੱਟ ਹੁੰਦਾ ਹੈ।
4. ਵਿਟਾਮਿਨ ਏ ਅਤੇ ਵੀਟਾ ਕੈਰੋਟੀਨ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਭਿੰਡੀ 'ਚ ਦੋਹਾਂ ਦੀ ਮਾਤਰਾ ਹੁੰਦੀ ਹੈ।
5. ਭਿੰਡੀ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਫਾਇਵਰ ਕਾਫੀ ਹੁੰਦਾ ਹੈ। ਇਸ ਵਜ੍ਹਾ ਨਾਲ ਸਰੀਰ ਨੂੰ ਭਰਪੂਰ ਊਰਜਾ ਮਿਲਦੀ ਹੈ ਪਰ ਇਸ ਦੀ ਵਰਤੋ ਨਾਲ ਭਾਰ ਨਹੀਂ ਵਧਦਾ।
ਮੋਤੀਆਬਿੰਦ ਨੂੰ ਘੱਟ ਕਰਨ ਲਈ ਵਰਤੋਂ ਇਹ ਉਪਾਅ
NEXT STORY