ਹੈਲਥ ਡੈਸਕ- ਬਰਸਾਤ ਦਾ ਮੌਸਮ ਬੱਚਿਆਂ ਲਈ ਜਿੱਥੇ ਮਜ਼ੇਦਾਰ ਹੁੰਦਾ ਹੈ, ਉਥੇ ਸਿਹਤ ਲਈ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ। ਇਸ ਦੌਰਾਨ ਇਨਫੈਕਸ਼ਨ, ਮੱਛਰਾਂ ਨਾਲ ਫੈਲਣ ਵਾਲੀਆਂ ਬੀਮਾਰੀਆਂ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਤੇਜ਼ੀ ਨਾਲ ਵਧਦੀਆਂ ਹਨ। ਅਜਿਹੇ ‘ਚ ਮਾਪਿਆਂ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ।
ਸਾਫ਼-ਸਫ਼ਾਈ 'ਤੇ ਧਿਆਨ
ਬੱਚਿਆਂ ਨੂੰ ਬਾਹਰੋਂ ਆਉਣ ‘ਤੇ ਸਾਬਣ ਨਾਲ ਹੱਥ-ਪੈਰ ਧੋਣ ਦੀ ਆਦਤ ਪਾਓ। ਨਹੁੰ ਛੋਟੇ ਰੱਖੋ ਤਾਂ ਜੋ ਗੰਦਗੀ ਇਕੱਠੀ ਨਾ ਹੋਵੇ। ਗਿੱਲੇ ਕੱਪੜੇ ਤੁਰੰਤ ਬਦਲੋ, ਨਹੀਂ ਤਾਂ ਜ਼ੁਕਾਮ ਅਤੇ ਬੁਖ਼ਾਰ ਦਾ ਖ਼ਤਰਾ ਰਹਿੰਦਾ ਹੈ।
ਖਾਣ-ਪੀਣ ਵਿਚ ਸਾਵਧਾਨੀ
ਸੜਕਾਂ 'ਤੇ ਮਿਲਣ ਵਾਲਾ ਤਲਿਆ-ਭੁੰਨਿਆ ਖਾਣਾ ਬਿਲਕੁਲ ਨਾ ਦਿਓ। ਘਰ ਦਾ ਤਾਜ਼ਾ, ਹਲਕਾ ਅਤੇ ਸੌਖਾ ਪਚਣ ਵਾਲਾ ਖਾਣਾ ਹੀ ਬੱਚਿਆਂ ਨੂੰ ਦਿਓ। ਉਬਲਿਆ ਜਾਂ ਫਿਲਟਰ ਕੀਤਾ ਪਾਣੀ ਪਿਲਾਓ। ਦੁੱਧ, ਦਹੀਂ, ਹਲਦੀ ਵਾਲਾ ਦੁੱਧ, ਸੇਬ, ਨਾਸ਼ਪਤੀ ਤੇ ਅਮਰੂਦ ਵਰਗੇ ਫਲ ਬੱਚਿਆਂ ਦੀ ਰੋਗ ਰੋਕੂ ਸ਼ਕਤੀ ਵਧਾਉਂਦੇ ਹਨ। ਤੁਲਸੀ, ਅਦਰਕ ਅਤੇ ਸ਼ਹਿਦ ਵੀ ਜ਼ੁਕਾਮ ਤੋਂ ਬਚਾਅ ਕਰਦੇ ਹਨ।
ਮੱਛਰਾਂ ਤੋਂ ਸੁਰੱਖਿਆ
ਬਰਸਾਤ 'ਚ ਮੱਛਰ ਤੇਜ਼ੀ ਨਾਲ ਵਧਦੇ ਹਨ, ਜਿਸ ਨਾਲ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦਾ ਖ਼ਤਰਾ ਰਹਿੰਦਾ ਹੈ। ਬੱਚਿਆਂ ਨੂੰ ਫੁੱਲ ਸਲੀਵ ਵਾਲੇ ਕੱਪੜੇ ਪਹਿਨਾਓ ਅਤੇ ਮੱਛਰਦਾਨੀ ਜਾਂ ਰਿਪੇਲੈਂਟ ਵਰਤੋਂ।
ਖੇਡਾਂ ਅਤੇ ਸਰਗਰਮੀਆਂ
ਬੱਚਿਆਂ ਨੂੰ ਗਿੱਲੀ ਮਿੱਟੀ ਜਾਂ ਪਾਣੀ ‘ਚ ਖੇਡਣ ਤੋਂ ਰੋਕੋ। ਘਰ ਅੰਦਰ ਖੇਡਾਂ ਅਤੇ ਰਚਨਾਤਮਕ ਗਤੀਵਿਧੀਆਂ ਕਰਵਾਓ ਤਾਂ ਜੋ ਬੱਚਿਆਂ ਦਾ ਮਨ ਵੀ ਲੱਗੇ ਤੇ ਉਹ ਸਰਗਰਮ ਵੀ ਰਹਿਣ। ਜੇ ਬੱਚੇ ਨੂੰ ਬੁਖ਼ਾਰ, ਖੰਘ-ਜ਼ੁਕਾਮ ਜਾਂ ਪੇਟ ਦਰਦ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਡਾਕਟਰ ਨੂੰ ਵਿਖਾਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
50 ਦੀ ਉਮਰ ਤੋਂ ਬਾਅਦ ਜ਼ਰੂਰੀ ਹਨ ਇਹ 6 ਮੈਡੀਕਲ ਟੈਸਟ, ਕਈ ਗੰਭੀਰ ਬਿਮਾਰੀਆਂ ਤੋਂ ਹੋਵੇਗਾ ਤੁਹਾਡਾ ਬਚਾਅ
NEXT STORY