ਜਲੰਧਰ—ਜਲੰਧਰ—ਸਾਡੇ ਇੰਡੀਅਨ ਖਾਣੇ 'ਚ ਕਾਲੀ ਮਿਰਚ ਇਕ ਬਿਹਤਰੀਨ ਮਸਾਲਾ ਹੈ। ਇਸ ਦੀ ਵਰਤੋਂ ਸਬਜ਼ੀਆਂ 'ਚ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਪਰ ਕਾਲੀ ਮਿਰਚ ਜਿਥੇ ਹਰ ਖਾਣੇ ਦੀ ਚੀਜ਼ 'ਚ ਸੁਆਦ ਨੂੰ ਵਧਾਉਂਦੀ ਹੈ ਉੱਧਰ ਇਹ ਹਰ ਬਿਮਾਰੀ ਦਾ ਰਾਮਬਾਣ ਇਲਾਜ ਵੀ ਕਰਦੀ ਹੈ। ਸਾਡੀ ਨਾਨੀ-ਦਾਦੀ ਵੀ ਸਿਹਤ ਨਾਲ ਜੁੜੀ ਪ੍ਰੇਸ਼ਾਨੀ ਦਾ ਹੱਲ ਪਾਉਣ ਲਈ ਕਾਲੀ ਮਿਰਚ ਦੀ ਵਰਤੋਂ ਕਰਦੀ ਸੀ, ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕਾਲੀ ਮਿਰਚ ਦੇ ਫਾਇਦੇ ਦੱਸਦੇ ਹਾਂ ਅਤੇ ਨਾਲ 'ਚ ਇਹ ਵੀ ਦੱਸਦੇ ਹਾਂ ਕਿ ਤੁਸੀਂ ਇਸ ਦੀ ਵਰਤੋਂ ਕਿੰਝ ਕਰ ਸਕਦੇ ਹੋ।
1. ਕਬਜ਼ ਦੀ ਸਮੱਸਿਆ ਤੋਂ ਮਿਲੇਗਾ ਛੁੱਟਕਾਰਾ
ਕਾਲੀ ਮਿਰਚ ਸਾਡੀ ਪਾਚਨ ਸ਼ਕਤੀ ਲਈ ਬਹੁਤ ਲਾਭਕਾਰੀ ਹੁੰਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਲਈ ਤੁਸੀਂ ਕਰਨਾ ਸਿਰਫ ਇਹ ਹੈ ਕਿ ਤੁਹਾਨੂੰ ਭੋਜਨ 'ਚ ਕਾਲੀ ਮਿਰਚ ਪਾ ਕੇ ਖਾਣੀ ਹੈ ਅਤੇ ਫਿਰ ਦੇਖੋ ਤੁਹਾਨੂੰ ਇਸ ਨਾਲ ਕਿੰਨ ਬੇਮਿਸਾਲ ਫਾਇਦੇ ਮਿਲਣਗੇ।
2. ਗ੍ਰੀਨ ਟੀ 'ਚ ਪਾ ਕੇ ਪੀਣ ਨਾਲ ਮਿਲਣਗੇ ਭਰਪੂਰ ਫਾਇਦੇ
ਤੁਸੀਂ ਕਾਲੀ ਮਿਰਚ ਨੂੰ ਗ੍ਰੀਨ ਟੀ 'ਚ ਪਾ ਕੇ ਵੀ ਪੀ ਸਕਦੇ ਹੋ। ਜੇਕਰ ਤੁਸੀਂ ਪਤਲੇ ਹੋਣ ਲਈ ਗ੍ਰੀਨ ਟੀ ਪੀ ਰਹੇ ਹੋ ਤਾਂ ਕਾਲੀ ਮਿਰਚ ਉਸ 'ਚ ਸੋਨੇ 'ਤੇ ਸੁਹਾਗੇ ਦਾ ਕੰਮ ਕਰੇਗੀ। ਗ੍ਰੀਨ ਟੀ ਨੂੰ ਕਾਲੀ ਮਿਰਚ ਦੇ ਨਾਲ ਪੀਣ ਨਾਲ ਸਰੀਰ ਦਾ ਮੈਟਾਬੋਲਿਜ਼ਮ ਸੁਧਰਦਾ ਹੈ।

ਇੰਝ ਕਰੋ ਵਰਤੋਂ
1.ਚੁਟਕੀ ਭਰ ਕਾਲੀ ਮਿਰਚ ਲਓ।
2. ਇਸ ਨੂੰ ਗ੍ਰੀਨ ਟੀ 'ਚ ਮਿਲਾਓ।
3. ਦਿਨ 'ਚ ਦੋ ਤੋਂ ਤਿੰਨ ਵਾਰ ਪੀ ਲਓ।
3. ਝੁਰੜੀਆਂ ਹੁੰਦੀਆਂ ਹਨ ਘੱਟ
ਕਾਲੀ ਮਿਰਚ ਜਿਥੇ ਸਾਡੇ ਸਰੀਰ ਨੂੰ ਢੇਰ ਸਾਰੇ ਲਾਭ ਦਿੰਦੀ ਹੈ ਉੱਧਰ ਇਸ ਨਾਲ ਬਹੁਤ ਸਾਰੀਆਂ ਚਮੜੀ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਹ ਤੁਹਾਡੀ ਚਮੜੀ ਲਈ ਵੀ ਓਨੀ ਹੀ ਲਾਭਕਾਰੀ ਹੈ। ਇਸ 'ਚ ਪਿਗਮੇਂਟੇਸ਼ਨ ਦੂਰ ਹੁੰਦੀ ਹੈ। ਉੱਧਰ 40 ਪਲੱਸ ਔਰਤਾਂ ਨੂੰ ਬਹੁਤ ਸਾਰੀਆਂ ਚਮੜੀ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਖਾਸ ਕਰਕੇ ਚਿਹਰੇ 'ਤੇ ਝੁਰੜੀਆਂ ਹੋ ਜਾਣਾ। ਝੁਰੜੀਆਂ ਨਾਲ ਚਿਹਰੇ ਦੀ ਸਾਰੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਅਜਿਹੇ 'ਚ ਰੋਜ਼ਾਨਾ ਚੁਟਕੀ ਭਰ ਕਾਲੀ ਮਿਰਚ ਖਾਓਗੇ ਤਾਂ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਵੀ ਦੂਰ ਹੋ ਜਾਣਗੀਆਂ।
ਕੈਂਸਰ ਤੋਂ ਕਰੇ ਬਚਾਅ
ਕੈਂਸਰ ਵਰਗੀ ਜਾਨਲੇਵਾ ਬਿਮਾਰੀ ਲਈ ਕਾਲੀ ਮਿਰਚ ਬਹੁਤ ਚੰਗੀ ਹੈ। ਇਸ ਨੂੰ ਲੈ ਕੇ ਬਹੁਤ ਸਾਰੀ ਰਿਸਰਚ ਵੀ ਹੋਈ ਹੈ, ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਲੀ ਮਿਰਚ 'ਚ ਐਂਟੀ-ਕੈਂਸਰ ਗਤੀਵਿਧੀ ਪਾਈ ਜਾਂਦੀ ਹੈ ਜੋ ਕਿ ਸਰੀਰ 'ਚ ਕੈਂਸਰ ਨੂੰ ਫੈਲਣ ਤੋਂ ਰੋਕਦੀ ਹੈ। ਇੰਨਾ ਹੀ ਨਹੀਂ ਕਾਲੀ ਮਿਰਚ 'ਚ ਮੌਜੂਦ ਪਾਈਪਰਿਨ ਦੀ ਵਜ੍ਹਾ ਨਾਲ ਇਸ ਦੀ ਕੀਮੋਥੈਰੇਪੀ ਲਈ ਵੀ ਵਰਤੋਂ ਕੀਤੀ ਜਾ ਸਕਦੀ ਹੈ।
6. ਗਠੀਏ ਲਈ
ਸਰਦੀ-ਖਾਸ਼ੀ ਦੂਰ ਕਰਨ ਵਾਲੀ ਕਾਲੀ ਮਿਰਚ ਗਠੀਏ ਦੇ ਜੋੜਾਂ ਦੇ ਦਰਦ ਤੋਂ ਵੀ ਰਾਹਤ ਦਿਵਾਉਣ ਦਾ ਕੰਮ ਕਰਦੀ ਹੈ। 40 ਪਲੱਸ ਔਰਤਾਂ ਨੂੰ ਹਮੇਸ਼ਾਂ ਜੋੜਾਂ 'ਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਅਜਿਹੇ 'ਚ ਸਿਰਫ ਇਕ ਕੰਮ ਕਰਨਾ ਹੈ ਅਤੇ ਉਹ ਹੈ ਕਾਲੀ ਮਿਰਚ ਦੀ ਵਰਤੋਂ। ਇਸ ਨਾਲ ਤੁਹਾਡਾ ਜੋੜਾਂ ਦਾ ਦਰਦ ਤਾਂ ਦੂਰ ਹੋਵੇਗਾ ਹੀ ਨਾਲ ਹੀ ਗਠੀਏ ਦੇ ਦਰਦ ਤੋਂ ਵੀ ਰਾਹਤ ਮਿਲੇਗੀ।
7. ਯਾਦਦਾਸ਼ਤ ਨੂੰ ਵਧਾਏ
ਕਾਲੀ ਮਿਰਚ ਸਾਡੇ ਦਿਮਾਗ ਲਈ ਵੀ ਬਹੁਤ ਗੁਣਕਾਰੀ ਹੁੰਦੀ ਹੈ। ਇਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
8.ਕਾਲੀ ਮਿਰਚ ਦੀ ਵਰਤੋਂ ਕਰਨ ਨਾਲ ਸ਼ੂਗਰ ਅਤੇ ਬਲੱਡ ਸ਼ੂਗਰ ਦੀ ਸਮੱਸਿਆ ਵੀ ਕੰਟਰੋਲ 'ਚ ਰਹਿੰਦੀ ਹੈ। ਰਿਸਰਚ ਮੁਤਾਬਕ, ਕਾਲੀ ਮਿਰਚ 'ਚ ਅਜਿਹੇ ਏਜੰਟ ਪਾਏ ਜਾਂਦੇ ਹਨ ਜਿਸ ਨਾਲ ਸ਼ੂਗਰ ਦੇ ਇਲਾਜ 'ਚ ਮਦਦ ਮਿਲ ਸਕਦੀ ਹੈ।

ਕਿਸ ਤਰ੍ਹਾਂ ਕਰੋਗੇ ਵਰਤੋਂ
ਤੁਸੀਂ ਕਾਲੀ ਮਿਰਚ ਦੇ ਲਾਭ ਤਾਂ ਦੇਖ ਲਏ ਪਰ ਇਸ ਨੂੰ ਖਾਣ ਨਾਲ ਉਦੋਂ ਅਸਰ ਹੋਵੇਗਾ ਜਦੋਂ ਤੁਸੀਂ ਇਸ ਦੀ ਸਹੀ ਵਰਤੋਂ ਕਰੋਗੇ। ਤਾਂ ਚੱਲੋ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇਸ ਦੀ ਸਹੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ।
1.ਕੋਸੇ ਪਾਣੀ 'ਚ ਕਾਲੀ ਮਿਰਚ ਪਾਊਡਰ ਪਾ ਕੇ ਪੀਓ।
2. ਤੁਸੀਂ ਚਾਹੋ ਤਾਂ ਸਵੇਰੇ ਖਾਲੀ ਪੇਟ ਪਾਣੀ 'ਚ ਚੁਟਕੀ ਭਰ ਹਲਦੀ ਅਤੇ ਕਾਲੀ ਮਿਰਚ ਪਾ ਕੇ ਵੀ ਪੀ ਸਕਦੇ ਹੋ।
3. ਸਲਾਦ 'ਚ ਚੁਟਕੀ ਭਰ ਕਾਲੀ ਮਿਰਚ ਪਾ ਕੇ ਖਾ ਸਕਦੇ ਹੋ।
4. ਸੂਪ 'ਚ ਪਾ ਕੇ ਖਾ ਸਕਦੇ ਹੋ। ਇਸ ਨਾਲ ਸੁਆਦ ਤਾਂ ਵਧੇਗਾ ਹੀ ਨਾਲ ਹੀ ਸਰੀਰ ਨੂੰ ਸਰਦੀ ਜ਼ੁਕਾਮ ਤੋਂ ਵੀ ਬਚਾਇਆ ਜਾਵੇਗਾ।
5. ਤੁਸੀਂ ਲੱਸੀ 'ਚ ਕਾਲੀ ਮਿਰਚ ਪਾ ਕੇ ਪੀ ਸਕਦੇ ਹੋ।
ਤਿੱਖੇ ਸਵਾਦ ਕਾਰਨ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦੀ ਹੈ ‘ਕਾਲੀ ਮਿਰਚ’
NEXT STORY