ਜਲੰਧਰ : ਦੁਨੀਆ ਭਰ 'ਚ ਲੱਖਾਂ ਲੋਕ ਸ਼ੂਗਰ ਤੇ ਬਲੱਡ ਪ੍ਰੈਸ਼ਰ ਨਾਮਕ ਬੀਮਾਰੀ ਤੋਂ ਪੀੜਤ ਹਨ। ਇਹ ਦੋ ਅਜਿਹੀਆਂ ਬੀਮਾਰੀਆਂ ਹਨ, ਜਿਹੜੀਆਂ ਸਰੀਰ ਦੀਆਂ ਕਈ ਹੋਰ ਬੀਮਾਰੀਆਂ ਨੂੰ ਜਨਮ ਦਿੰਦੀਆਂ ਹਨ, ਇਸ ਲਈ ਇਨ੍ਹਾਂ ਬੀਮਾਰੀਆਂ 'ਤੇ ਕਾਬੂ ਪਾਉਣਾ ਜ਼ਰੂਰੀ ਹੈ। ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਜੀਵਨਸ਼ੈਲੀ ਦੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਹਨ, ਜਿਨ੍ਹਾਂ ਨੇ ਹਰ ਉਮਰ ਦੇ ਲੋਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਬੀਮਾਰੀ ਨੂੰ ਕਾਬੂ 'ਚ ਰੱਖਣਾ ਹੈ ਤਾਂ ਤੁਹਾਨੂੰ ਦਵਾਈ ਤੇ ਪਰਹੇਜ਼ ਰੱਖਣਾ ਪਵੇਗਾ। ਤੁਸੀਂ ਜਾਣਦੇ ਹੋ ਕਿ ਦਵਾਈ ਤੋਂ ਇਲਾਵਾ ਤੁਸੀਂ ਔਸ਼ਧੀ ਗੁਣਾਂ ਨਾਲ ਭਰਪੂਰ ਤੁਲਸੀ, ਨਿੰਮ ਤੇ ਕੜੀ ਪੱਤਿਆਂ ਦਾ ਸੇਵਨ ਕਰਕੇ ਵੀ ਆਪਣਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿਵੇਂ ਇਹ ਪੱਤੀਆਂ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖਣ 'ਚ ਅਸਰਦਾਰ ਹਨ।
ਸਵੇਰੇ ਕਰੋ ਤੁਲਸੀ ਦਾ ਸੇਵਨ
ਤੁਲਸੀ ਨੂੰ ਜੜ੍ਹੀ-ਬੂਟੀਆਂ ਦੀ ਰਾਣੀ ਕਿਹਾ ਜਾਂਦਾ ਹੈ। ਇਹ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਮਹਿਫੂਜ਼ ਰੱਖਦੀ ਹੈ। ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਖ਼ਾਲੀ ਪੇਟ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਟਾਈਪ-2 ਡਾਇਬਟੀਜ਼ ਤੋਂ ਪੀੜਤ ਲੋਕਾਂ ਦੇ ਬਲੱਡ 'ਚ ਸ਼ੂਗਰ ਦਾ ਪੱਧਰ ਘੱਟ ਹੁੰਦਾ ਹੈ। ਤੁਲਸੀ ਦੇ ਪੱਤਿਆਂ ਦਾ ਇਸਤੇਮਾਲ ਬਲੱਡ ਸ਼ੂਗਰ ਘੱਟ ਕਰਨ ’ਤੇ ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਅਸਰਦਾਰ ਹੈ।
ਕੜੀ ਪੱਤੇ ਦਾ ਕਰੋ ਸੇਵਨ
ਕੜੀ ਪੱਤਾ, ਜਿਸ ਨੂੰ ਮਿੱਠੀ ਨਿੰਮ ਵੀ ਕਿਹਾ ਜਾਂਦਾ ਹੈ। ਕੜੀ ਪੱਤੇ ਦਾ ਇਸਤੇਮਾਲ ਇੰਡੀਅਨ ਫੂਡ 'ਚ ਜ਼ਿਆਦਾ ਕੀਤਾ ਜਾਂਦਾ ਹੈ। ਕੜੀ ਪੱਤਾ ਨਾ ਸਿਰਫ਼ ਤੁਹਾਡੇ ਖਾਣੇ 'ਚ ਖ਼ੁਸ਼ਬੂ ਪੈਦਾ ਕਰਦਾ ਹੈ, ਬਲਕਿ ਇਹ ਵੱਖ-ਵੱਖ ਸਿਹਤ ਸਬੰਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਕੜੀ ਪੱਤੇ ਦੇ ਨਿਯਮਤ ਇਸਤੇਮਾਲ 'ਚ ਇੰਸੁਲਿਨ ਬਣਾਉਣ ਵਾਲੀਆਂ ਕੋਸ਼ਿਕਾਵਾਂ ਨੂੰ ਸਟੀਮਿਊਲੇਟ ਕਰਨ 'ਚ ਮਦਦ ਮਿਲ ਸਕਦੀ ਹੈ। ਇਹ ਕੋਸ਼ਿਕਾਵਾਂ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਮਦਦ ਕਰਦੀਆਂ ਹਨ।
ਨਿੰਮ ਦੇ ਪੱਤਿਆਂ ਦਾ ਕਰੋ ਸੇਵਨ
ਨਿੰਮ ਦੇ ਪੱਤਿਆਂ ਦੇ ਸਿਹਤ ਸਬੰਧੀ ਕਾਫੀ ਫਾਇਦੇ ਹਨ। ਅਜਿਹੇ ਕਈ ਸਬੂਤ ਹਨ ਜਿਹੜੇ ਦੱਸਦੇ ਹਨ ਕਿ ਨਿੰਮ ਦੇ ਪੱਤਿਆਂ ਦਾ ਰੋਜ਼ਾਨਾ ਇਸਤੇਮਾਲ ਕਰਨ ਨਾਲ ਬਲੱਡ ਸ਼ੂਗਰ ਦਾ ਲੈਵਲ ਘਟ ਸਕਦਾ ਹੈ। ਨਿੰਮ ਦੇ ਪੱਤਿਆਂ ਦਾ ਐਂਟੀਹਿਸਟਾਮਾਈਨ ਅਸਰ ਨਾੜਾਂ ਨੂੰ ਪਤਲਾ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਇਹ ਪੱਤੇ ਬਲੱਡ ਪ੍ਰੈਸ਼ਰ ਘਟਾਉਣ 'ਚ ਮਦਦ ਕਰ ਸਕਦੇ ਹਨ।
ਨਿੰਮ ਦਾ ਕੈਪਸੂਲ
ਜੇਕਰ ਤੁਹਾਨੂੰ ਡਾਇਬਟੀਜ਼ ਹੈ ਤਾਂ ਨਿਯਮਤ ਰੂਪ 'ਚ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੋ, ਕਿਉਂਕਿ ਨਿੰਮ ਦੇ ਇਸਤੇਮਾਲ ਨਾਲ ਤੁਹਾਡੀ ਸ਼ੂਗਰ ਦਾ ਲੈਵਲ ਕਾਫ਼ੀ ਘੱਟ ਸਕਦਾ ਹੈ। ਇਸ ਮਾਮਲੇ 'ਚ ਤੁਹਾਨੂੰ ਸ਼ੂਗਰ ਦੀ ਦਵਾਈ ਘਟਾਉਣ ਦੀ ਜ਼ਰੂਰਤ ਪਵੇਗੀ। ਇਕ ਮਹੀਨੇ ਤਕ ਨਿੰਮ ਦਾ ਅਰਕ ਜਾਂ ਕੈਪਸੂਲ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਦਾ ਲੈਵਲ ਵੀ ਘਟ ਸਕਦਾ ਹੈ।
ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
NEXT STORY