ਜਲੰਧਰ- ਸਫੇਦ ਹੀ ਨਹੀਂ ਬਲਕਿ ਬ੍ਰਾਊਨ ਰਾਈਸ ਵੀ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ। ਇਨ੍ਹਾਂ 'ਚ ਚਿੱਟੇ ਚੌਲਾਂ ਨਾਲੋਂ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ। ਇਸ 'ਚ ਪ੍ਰੋਟੀਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਵਰਗੇ ਕਈ ਪੌਸ਼ਟਿਕ ਤੱਤ ਹੁੰਦੇ ਹਨ। ਇਸ 'ਚ 'ਵਿਟਾਮਿਨ ਈ' ਵੀ ਪਾਇਆ ਜਾਂਦਾ ਹੈ, ਇਸ ਲਈ ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬ੍ਰਾਊਨ ਰਾਈਸ ਸਰੀਰ ਨੂੰ ਕਈ ਫਾਇਦੇ ਵੀ ਪ੍ਰਦਾਨ ਕਰਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬ੍ਰਾਊਨ ਰਾਈਸ ਖਾਣ ਨਾਲ ਤੁਹਾਡੀ ਸਿਹਤ ਲਈ ਕੀ-ਕੀ ਫਾਇਦੇ ਹੋਣਗੇ।
1.ਸ਼ੂਗਰ ਰਹੇਗੀ ਕੰਟਰੋਲ 'ਚ
ਜਿੱਥੇ ਚਿੱਟੇ ਚੌਲ ਬਲੱਡ ਸ਼ੂਗਰ ਨੂੰ ਵਧਾਉਂਦੇ ਹਨ, ਉੱਥੇ ਹੀ ਬ੍ਰਾਊਨ ਰਾਈਸ ਦਾ ਸੇਵਨ ਕਰਨ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਇਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਚਿੱਟੇ ਚੌਲਾਂ ਨਾਲੋਂ ਘੱਟ ਹੁੰਦਾ ਹੈ। ਅਜਿਹੇ 'ਚ ਇਸ ਨੂੰ ਹਜ਼ਮ ਹੋਣ 'ਚ ਵੀ ਸਮਾਂ ਲੱਗਦਾ ਹੈ। ਹੌਲੀ-ਹੌਲੀ ਹਜ਼ਮ ਹੋਣ ਕਾਰਨ ਬ੍ਰਾਊਨ ਰਾਈਸ ਦਾ ਬਲੱਡ ਸ਼ੂਗਰ 'ਤੇ ਵੀ ਘੱਟ ਅਸਰ ਪੈਂਦਾ ਹੈ। ਅਜਿਹੇ 'ਚ ਇਸ ਦੇ ਨਿਯਮਤ ਸੇਵਨ ਨਾਲ ਸ਼ੂਗਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਆਮ ਤੌਰ ''ਤੇ ਚੌਲਾਂ ''ਚ ਖੰਡ ਦੀ ਮਾਤਰਾ ਜਿਆਦਾ ਹੁੰਦੀ ਹੈ। ਜਿਸ ਦੇ ਕਾਰਨ ਡਾਇਬੀਟੀਜ਼ ਦੋ ਰੋਗੀ ਇਸ ਨੂੰ ਨਹੀਂ ਖਾ ਸਕਦੇ ਪਰ ਬ੍ਰਾਊਨ ਰਾਈਸ ਖਾਣ ਨਾਲ ਖੂਨ ''ਚ ਖੰਡ ਦੀ ਮਾਤਰਾ ਦਾ ਪੱਧਰ ਨਹੀਂ ਵੱਧਦਾ। ਇਸ ਲਈ ਬ੍ਰਾਊਨ ਰਾਈਸ ਡਾਇਬੀਟੀਜ਼ ਰੋਗੀਆਂ ਲਈ ਬਿਹਤਰ ਵਿਕਲਪ ਹੈ।
2. ਪਾਚਨ ਕਿਰਿਆ ਰਹੇਗੀ ਠੀਕ
ਇਸ 'ਚ ਫਾਈਬਰ ਚੰਗੀ ਮਾਤਰਾ 'ਚ ਮੌਜੂਦ ਹੁੰਦਾ ਹੈ। ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਭੁੱਖ ਘੱਟ ਜਾਂਦੀ ਹੈ। ਇਸ 'ਚ ਪਾਇਆ ਜਾਣ ਵਾਲਾ ਫਾਈਬਰ ਪ੍ਰੀਬਾਇਓਟਿਕ ਦਾ ਕੰਮ ਕਰਦਾ ਹੈ। ਅਜਿਹੀ ਸਥਿਤੀ 'ਚ ਇਹ ਅੰਤੜੀਆਂ ਦੇ ਬੈਕਟੀਰੀਆ ਦੇ ਵਾਧੇ 'ਚ ਵੀ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਅੰਤੜੀਆਂ ਦੀ ਸਿਹਤ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਪਾਇਆ ਜਾਣ ਵਾਲਾ ਮੈਗਨੀਸ਼ੀਅਮ ਪਾਚਨ ਤੰਤਰ ਦੇ ਮਾਸਪੇਸ਼ੀਆਂ ਦੇ ਕੰਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਬ੍ਰਾਊਨ ਰਾਈਸ ਖਾਣ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।
3. ਭਾਰ ਘਟਾਉਣ 'ਚ ਮਦਦਗਾਰ
ਚਿੱਟੇ ਚੌਲਾਂ ਦੀ ਤੁਲਨਾ 'ਚ ਬ੍ਰਾਊਨ ਰਾਈਸ 'ਚ ਫਾਈਬਰ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਅਜਿਹੇ 'ਚ ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਫੇਦ ਚੌਲਾਂ ਦੀ ਥਾਂ ਬ੍ਰਾਊਨ ਰਾਈਸ ਖਾਓ।ਸੇਵਨ ਕਰਨ ਨਾਲ ਪੇਟ ਦੀ ਚਰਬੀ ਵੀ ਘੱਟ ਹੁੰਦੀ ਹੈ।
4. ਦਿਲ ਰਹੇਗਾ ਤੰਦਰੁਸਤ
ਹਾਰਟ ਅਟੈਕ ਜਾਂ ਦਿਲ ਸੰਬੰਧੀ ਹੋਰ ਰੋਗ ਜ਼ਿਆਦਾਤਰ ਦਿਲ ਦੀਆਂ ਧਮਨੀਆਂ ''ਚ ਕੋਲੇਸਟਰੌਲ ਦੇ ਜੰਮਣ ਕਾਰਨ ਹੁੰਦੇ ਹਨ। ਇਸ ਸਥਿਤੀ ''ਚ ਬ੍ਰਾਊਨ ਰਾਈਸ ਦਿਲ ਦੀ ਰੱਖਿਆ ਕਰਦੇ ਹਨ।
5.ਇਮਊਨਿਟੀ ਹੋਵੇਗੀ ਮਜ਼ਬੂਤ
ਇਸ 'ਚ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਚੰਗੀ ਮਾਤਰਾ 'ਚ ਮੌਜੂਦ ਹੁੰਦੇ ਹਨ। ਅਜਿਹੇ 'ਚ ਇਹ ਪੋਸ਼ਕ ਤੱਤ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ। ਬ੍ਰਾਊਨ ਰਾਈਸ 'ਚ ਮੌਜੂਦ ਐਂਟੀਆਕਸੀਡੈਂਟ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ ਅਤੇ ਬੀਮਾਰੀਆਂ ਨਾਲ ਲੜਨ 'ਚ ਮਦਦ ਕਰਦੇ ਹਨ।
ਦੁੱਧ 'ਚ ਮਿਲਾ ਕੇ ਪੀਓ 'ਸੌਂਫ ਅਤੇ ਮਿਸ਼ਰੀ', ਢਿੱਡ ਸਬੰਧੀ ਸਮੱਸਿਆਵਾਂ ਦੇ ਨਾਲ-ਨਾਲ ਤਣਾਅ ਤੋਂ ਵੀ ਮਿਲੇਗੀ ਰਾਹਤ
NEXT STORY