ਨਵੀਂ ਦਿੱਲੀ—ਰੁੱਝੇ ਲਾਈਫਸਟਾਈਲ ਅਤੇ ਤਣਾਅ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਰਹੀ ਹੈ। ਅਜਿਹੇ 'ਚ ਇਸ ਤਣਾਅ ਨੂੰ ਘੱਟ ਕਰਨ ਲਈ ਅਸੀਂ ਬਹੁਤ ਸਾਰੀਆਂ ਘਰੇਲੂ ਵਸਤੂਆਂ ਦੀ ਵਰਤੋਂ ਕਰ ਸਕਦੇ ਹਾਂ। ਬਹੁਤ ਸਾਰੇ ਲੋਕ ਨੀਂਦ ਦੀ ਗੋਲੀਆਂ ਦਾ ਸਹਾਰਾ ਲੈਂਦੇ ਹਨ ਜੋ ਸਾਡੀ ਸਿਹਤ ਲਈ ਹਾਨੀਕਾਰਨ ਹਨ ਪਰ ਕੁਝ ਅਜਿਹੀਆਂ ਵਸਤੂਆਂ ਹਨ ਜਿਸ ਨਾਲ ਅਸੀਂ ਕੁਦਰਤੀ ਤਰੀਕੇ ਨਾਲ ਨੀਂਦ ਪੂਰੀ ਕਰ ਸਕਦੇ ਹਾਂ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਦਾਲਚੀਨੀ ਬਾਰੇ...
ਜੇਕਰ ਤੁਸੀਂ ਰਾਤ ਦੇ ਸਮੇਂ ਦਾਲਚੀਨੀ ਨੂੰ ਦੁੱਧ ਵਿਚ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ।ਦਾਲਚੀਨੀ ਵਾਲਾ ਦੁੱਧ ਬਹੁਤ ਸਾਰੀਆਂ ਬਿਮਾਰੀਆਂ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਦੁੱਧ ਨੂੰ ਪੀਣ ਦਾ ਕੋਈ ਵੀ ਨੁਕਸਾਨ ਨਹੀਂ ਹੈ ਕਿਉਂਕਿ ਦਾਲਚੀਨੀ ਵਿਚ ਮੌਜੂਦ ਤੱਤਾਂ ਵਿਚ ਬਹੁਤ ਸਾਰੀਆਂ ਦਵਾਈਆਂ ਵਾਲੇ ਗੁਣ ਹੁੰਦੇ ਹਨ।
ਦਾਲਚੀਨੀ ਵਾਲਾ ਦੁੱਧ ਬਣਾਉਣ ਦਾ ਤਰੀਕਾ
ਦਾਲਚੀਨੀ ਵਾਲਾ ਦੁੱਧ ਬਣਾਉਣਾ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ ਇਕ ਗਿਲਾਸ ਦੁੱਧ ਵਿਚ ਦਾਲਚੀਨੀ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਓ।ਫਿਰ ਇਸ ਦੁੱਧ ਨੂੰ ਮਿੱਠਾ ਬਣਾਉਣ ਲਈ ਇਸ ਵਿਚ ਮਿਸ਼ਰੀ ਮਿਲਾ ਲਓ। ਇਸ ਦੁੱਧ ਦੀ ਰੋਜ਼ਾਨਾ ਸਵੇਰੇ-ਸ਼ਾਮ ਵਰਤੋਂ ਕਰੋ। ਜੇ ਤੁਸੀਂ ਆਪਣੀ ਸਿਹਤ ਬਣਾਉਣਾ ਚਾਹੁੰਦੇ ਹੋ ਅਤੇ ਸਰੀਰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਲਗਾਤਾਰ ਤਿੰਨ-ਚਾਰ ਮਹੀਨੇ ਇਸ ਦੁੱਧ ਦੀ ਵਰਤੋਂ ਜ਼ਰੂਰ ਕਰੋ। ਇਸ ਦੁੱਧ ਨਾਲ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ।
ਦਾਲਚੀਨੀ ਵਾਲੇ ਦੁੱਧ ਦੇ ਫ਼ਾਇਦੇ
ਸ਼ੂਗਰ ਦੀ ਸਮੱਸਿਆ
ਦਾਲਚੀਨੀ ਵਿਚ ਬਹੁਤ ਸਾਰੇ ਇਸ ਤਰ੍ਹਾਂ ਦੇ ਤੱਤ ਮੌਜੂਦ ਹੁੰਦੇ ਹਨ। ਜੋ ਸਰੀਰ ਵਿਚ ਸ਼ੂਗਰ ਲੈਵਲ ਨੂੰ ਪੂਰੀ ਤਰ੍ਹਾਂ ਕੰਟਰੋਲ ਰੱਖਦੇ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਲਈ ਦਾਲਚੀਨੀ ਵਾਲਾ ਦੁੱਧ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਪਾਚਨ ਦੀ ਸਮੱਸਿਆ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਪਾਚਨ ਕਿਰਿਆ ਪੂਰੀ ਤਰ੍ਹਾਂ ਠੀਕ ਹੁੰਦੀ ਹੈ ਅਤੇ ਢਿੱਡ ਵਿਚ ਗੈਸ ਦੀ ਸਮੱਸਿਆ ਨਹੀਂ ਹੁੰਦੀ। ਜਿਨ੍ਹਾਂ ਲੋਕਾਂ ਨੂੰ ਖਾਣਾ ਪਚਾਉਣ ਵਿਚ ਮੁਸ਼ਕਿਲ ਹੁੰਦੀ ਹੈ। ਉਨ੍ਹਾਂ ਨੂੰ ਰੋਜ਼ਾਨਾ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਹੱਡੀਆਂ ਦੀ ਸਮੱਸਿਆ
ਦਾਲਚੀਨੀ ਵਾਲੇ ਦੁੱਧ ਦੀ ਵਰਤੋਂ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਗਠੀਏ ਦੀ ਸਮੱਸਿਆ ਹੈ। ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਇਸ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਵਾਲ ਅਤੇ ਚਮੜੀ ਦੀ ਸਮੱਸਿਆ
ਦਾਲਚੀਨੀ ਵਾਲਾ ਦੁੱਧ ਪੀਣ ਨਾਲ ਵਾਲ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਕਿਉਂਕਿ ਇਸ ਵਿਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਜੋ ਚਮੜੀ ਅਤੇ ਵਾਲਾਂ ਦੀ ਇਨਫੈਕਸ਼ਨ ਨੂੰ ਦੂਰ ਰੱਖਦੇ ਹਨ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।
ਸ਼ੂਗਰ ਅਤੇ ਮੋਟਾਪੇ ਤੋਂ ਨਿਜ਼ਾਤ ਪਾਉਣ ਲਈ ਇੰਝ ਕਰੋ ‘ਗਲੋਅ’ ਦੀ ਵਰਤੋਂ, ਹੋਣਗੇ ਹੋਰ ਵੀ ਕਈ ਫ਼ਾਇਦੇ
NEXT STORY