ਨਵੀਂ ਦਿੱਲੀ— ਰਾਤ ਨੂੰ ਦੁੱਧ ਪੀ ਕੇ ਸੋਂਣ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿੰਦੇ ਹੋ। ਆਯੁਰਵੇਧ ਵਿਚ ਵੀ ਦੁੱਧ ਪੀਣ ਦੇ ਕਈ ਫਾਇਦੇ ਦੱਸੇ ਗਏ ਹਨ ਪਰ ਬਹੁਤ ਘਟ ਲੋਕ ਜਾਣਦੇ ਹਨ ਕਿ ਦੁੱਧ ਵਿਚ ਤੁਲਸੀ ਪੱਤਾ ਮਿਲਾ ਕੇ ਪੀਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚੇ ਰਹਿੰਦੇ ਹਨ। ਦੁੱਧ ਵਿਚ ਤੁਲਸੀਂ ਪੱਤਾ ਪਾ ਕੇ ਪੀਣ ਨਾਲ ਇਹ ਤੁਹਾਡੇ ਸਰੀਰ ਵਿਚ ਕੁਦਰਤੀ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਤੁਹਾਡੇ ਸਰੀਰ ਵਿਚ ਕੈਂਸਰ ਤੋਂ ਲੈ ਕੇ ਮਾਈਗਰੇਨ ਤੱਕ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਲਈ ਤੁਸੀਂ ਦੁੱਧ ਪੀਣ ਤੋਂ ਪਹਿਲਾਂ ਉਸ ਵਿਚ ਤੁਲਸੀਂ ਪੱਤਾ ਪਾ ਕੇ ਇਸ ਦੀ ਵਰਤੋਂ ਕਰ ਸਕਦੇ ਹੋ।
1. ਮਾਈਗਰੇਨ
ਇਸ ਵਿਚ ਤੁਲਸੀਂ ਪੱਤਾ ਪਾ ਕੇ ਸਵੇਰੇ ਸ਼ਾਮ ਪੀਣ ਨਾਲ ਤੁਹਾਡੇ ਸਿਰਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ ਵਿਚ ਤੁਲਸੀਂ ਦੇ ਪੱਤੇ ਦੇ ਨਾਲ-ਨਾਲ ਹਲਦੀ ਪਾ ਕੇ ਪੀਣ ਨਾਲ ਮਾÎਈਗਰੇਨ ਅਤੇ ਨਾਰਮਲ ਸਿਰ ਦਰਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
2. ਪੱਥਰੀ ਦੀ ਸਮੱਸਿਆ
ਅਕਸਰ ਲੋਕ ਪੱਥਰੀ ਦੀ ਸਮੱਸਿਆ ਹੋਣ 'ਤੇ ਬੀਅਰ ਜਾਂ ਫਿਰ ਸੋਡੇ ਦੀ ਵਰਤੋਂ ਕਰਦੇ ਹਨ ਪਰ ਰੋਜ਼ਾਨਾ ਸਵੇਰੇ ਖਾਲੀ ਪੇਟ ਦੁੱਧ ਪੀਣ ਨਾਲ ਕੁਝ ਹੀ ਦਿਨਾਂ ਵਿਚ ਤੁਹਾਡੀ ਪੱਥਰੀ ਗਲ ਕੇ ਬਾਹਰ ਨਿਕਲ ਜਾਵੇਗੀ।
3. ਦਿਲ ਦੀ ਬੀਮਾਰੀ
ਦਿਲ ਦੀ ਬੀਮਾਰੀ ਹੋਣ 'ਤੇ ਰੋਜ਼ਾਨਾ ਦੁੱਧ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਦਿਲ ਦੀ ਬੀਮਾਰੀ ਹੋਣ 'ਤੇ ਦੁੱਧ ਵਿਚ ਤੁਲਸੀ ਦੇ ਪੱਤੇ ਮਿਲਾ ਕੇ ਚੰਗੀ ਤਰ੍ਹਾਂ ਪਕਾ ਲਓ ਅਤੇ ਕੁਝ ਦੇਰ ਠੰਡਾ ਹੋਣ ਦੇ ਬਾਅਦ ਇਸ ਦੀ ਵਰਤੋਂ ਕਰੋ। ਇਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਠੀਕ ਹੋ ਜਾਂਦੀ ਹੈ।
4. ਕੈਂਸਰ ਦੀ ਸਮੱਸਿਆ
ਦੁੱਧ ਵਿਚ ਵਿਟਾਮਿਨ ਸੀ ਛੱਡ ਕੇ ਬਾਕੀ ਸਾਰੇ ਪੋਸ਼ਕ ਤੱਤ ਮੌਜੂਦ ਅਤੇ ਖਣਿਜ ਭਰਪੂਰ ਮਾਤਰਾ ਵਿਚ ਹੁੰਦੇ ਹਨ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਇਸ ਦੇ ਐਂਟੀ ਬਾਓਟਿਕ ਗੁਣ ਤੁਹਾਡੇ ਸਰੀਰ ਨੂੰ ਕੈਂਸਰ ਨਾਲ ਲੜਣ ਵਿਚ ਮਦਦ ਕਰਦਾ ਹੈ। ਇਸ ਲਈ ਦੁੱਧ ਵਿਚ ਤੁਲਸੀਂ ਨੂੰ ਮਿਲਾ ਕੇ ਰੋਜ਼ਾਨਾ ਸਵੇਰੇ ਸ਼ਾਮ ਇਸ ਦੀ ਵਰਤੋਂ ਜ਼ਰੂਰ ਕਰੋ।
5. ਫਲੂ
ਨਾਰਮਲ ਫਲੂ ਹੋਣ 'ਤੇ ਤੁਹਾਨੂੰ ਸਮੱਝ ਨਹੀਂ ਆਉਂਦਾ ਕਿ ਕਿਸ ਤਰ੍ਹਾਂ ਇਸ ਨੂੰ ਠੀਕ ਕਰੀਏ। ਕਈ ਲੋਕ ਨਾਰਮਲ ਫਲੂ ਹੋਣ 'ਤੇ ਵੀ ਗੋਲੀਆਂ ਖਾਣ ਲੱਗਦੇ ਹਨ। ਇਸ ਦੀ ਬਜਾਏ ਤੁਸੀਂ ਦੁੱਧ ਵਿਚ ਤੁਲਸੀ ਦੇ ਪੱਤੇ, ਲੌਂਗ ਅਤੇ ਕਾਲੀ ਮਿਰਚ ਪਾ ਕੇ ਗਰਮ ਕਰਕੇ ਪੀਓ। ਇਸ ਨਾਲ ਤੁਹਾਡਾ ਫਲੂ ਕੁਝ ਹੀ ਦਿਨਾਂ ਵਿਚ ਠੀਕ ਹੋ ਜਾਵੇਗਾ।
ਡਾਈਬੀਟੀਜ਼ ਦੀ ਸਮੱਸਿਆ ਹੋਣ 'ਤੇ ਡਾਈਟ ਵਿਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਲ
NEXT STORY