ਨਵੀਂ ਦਿੱਲੀ— ਅੱਜਕਲ ਖਾਣ-ਪੀਣ ਦੀਆਂ ਬਦਲਦੀਆਂ ਆਦਤਾਂ ਦੇ ਕਾਰਨ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਪੂਰਾ ਦਿਨ ਪ੍ਰੇਸ਼ਾਨ ਤਾਂ ਰਹਿੰਦੇ ਹੋ ਅਤੇ ਕੋਈ ਕੰਮ ਵੀ ਨਹੀਂ ਕਰ ਪਾਉਂਦੇ। ਸਮੱਸਿਆ ਵਧ ਜਾਣ 'ਤੇ ਤੁਸੀਂ ਦਵਾਈਆਂ ਦਾ ਸਹਾਰਾ ਲੈਂਦੇ ਹੋ ਪਰ ਉਸ ਨਾਲ ਵੀ ਤੁਹਾਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਖਾਣ ਨਾਲ ਤੁਸੀਂ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਫਲਾਂ ਦੇ ਬਾਰੇ...
1. ਨਾਸ਼ਪਤੀ
ਨਾਸ਼ਪਤੀ ਅੱਠ ਗੁਣਾ ਸੋਬ੍ਰਿਟੋਲ ਹੁੰਦਾ ਹੈ, ਜੋ ਕਬਜ਼ ਦੀ ਸਮੱਸਿਆ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਨਾਸ਼ਪਤੀ ਅਤੇ ਕਰੀਬ 2 ਗਲਾਸ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ ਫਿਰ ਇਸ ਨੂੰ ਠੰਡਾ ਕਰਕੇ ਇਸ ਦੀ ਵਰਤੋਂ ਕਰੋ। ਇਸ ਨਾਲ ਤੁਰੰਤ ਹੀ ਕਬਜ਼ ਤੋਂ ਛੁਟਕਾਰਾ ਮਿਲ ਜਾਵੇਗਾ।
2. ਸੇਬ ਦਾ ਸਿਰਕਾ
ਇਸ ਨੂੰ ਖਾਣ ਨਾਲ ਤੁਹਾਡੇ ਲੇਕਸਾਟਿਵ 'ਤੇ ਪ੍ਰਭਾਵ ਨਹੀਂ ਪੈਂਦਾ। ਸੇਬ ਨੂੰ ਕੱਟ ਕੇ 2 ਗਲਾਸ ਪਾਣੀ ਵਿਚ ਉਬਾਲ ਲਓ। ਜੇ ਸੇਬ ਖੱਟਾ ਹੋਵੇ ਤਾਂ ਉਸ ਵਿਚ ਥੋੜ੍ਹੀ ਜਿਹੀ ਚੀਨੀ ਮਿਲਾ ਲਓ। ਰਾਤ ਨੂੰ ਸੋਂਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ। ਤੁਸੀਂ ਚਾਹੋ ਤਾਂ ਸੇਬ ਨੂੰ ਸਾਬਤ ਖਾ ਕੇ ਵੀ ਕਬਜ਼ ਤੋਂ ਛੁਟਕਾਰਾ ਪਾ ਸਕਦੇ ਹੋ।
3. ਤ੍ਰਿਫਲਾ
ਜ਼ਿਆਦਾ ਸਮੇਂ ਤੱਕ ਕਬਜ਼ ਦੀ ਸਮੱਸਿਆ ਵਾਲੇ ਲੋਕਾਂ ਲਈ ਤ੍ਰਿਫਲਾ ਬਹੁਤ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਸੋਂਣ ਤੋਂ ਪਹਿਲਾਂ ਇਸ ਦੇ ਪਾਊਡਰ ਨੂੰ ਇਕ ਕੱਪ ਕੋਸੇ ਪਾਣੀ ਦੇ ਨਾਲ ਲਓ। ਇਸ ਵਿਚ ਮੌਜੂਦ ਐਂਟੀ ਪੈਰਾਸਿਟਿਕ ਗੁਣ ਤੁਹਾਡੀ ਕਬਜ਼ ਅਤੇ ਇਨਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
ਦਿਲ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY