ਜਲੰਧਰ (ਬਿਊਰੋ)– ਖਾਣ-ਪੀਣ ਦੀਆਂ ਚੀਜ਼ਾਂ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ। ਕਈ ਵਾਰ ਲੋਕ ਸੁਆਦ ਤੇ ਆਨੰਦ ਦੇ ਕਾਰਨ ਰੋਜ਼ਾਨਾ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਲੱਗ ਪੈਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੱਡੇ ਨਤੀਜੇ ਭੁਗਤਣੇ ਪੈਂਦੇ ਹਨ। ਸਰੀਰ ਨੂੰ ਸਿਹਤਮੰਦ ਰੱਖਣ ’ਚ ਵਿਟਾਮਿਨ ਬੀ12 ਦੀ ਅਹਿਮ ਭੂਮਿਕਾ ਹੁੰਦੀ ਹੈ। ਸਰੀਰ ’ਚ ਇਸ ਵਿਟਾਮਿਨ ਦੀ ਕਮੀ ਦੇ ਕਾਰਨ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਜੋ ਭਵਿੱਖ ’ਚ ਤੁਹਾਡਾ ਤੁਰਨਾ ਮੁਸ਼ਕਿਲ ਕਰ ਸਕਦੀਆਂ ਹਨ। ਵਿਟਾਮਿਨ ਬੀ12 ਦੀ ਕਮੀ ਨਾਲ ਨਸਾਂ ਨੂੰ ਨੁਕਸਾਨ ਹੋ ਸਕਦਾ ਹੈ ਤੇ ਚੱਕਰ ਆਉਣੇ, ਥਕਾਵਟ, ਕਮਜ਼ੋਰ ਯਾਦਦਾਸ਼ਤ ਤੇ ਢਿੱਡ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਥੇ ਅਸੀਂ ਤੁਹਾਨੂੰ 3 ਅਜਿਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜੋ ਤੁਹਾਡੇ ਸਰੀਰ ’ਚੋਂ ਵਿਟਾਮਿਨ ਬੀ12 ਨੂੰ ਘਟਾਉਂਦੀਆਂ ਹਨ। ਤੁਹਾਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਵਿਟਾਮਿਨ ਬੀ12 ਦੀ ਕਮੀ ਕਿਉਂ ਹੁੰਦੀ ਹੈ?
ਜ਼ਿਆਦਾ ਸ਼ਰਾਬ ਪੀਣ ਨਾਲ ਵਿਟਾਮਿਨ ਬੀ12 ਦੀ ਕਮੀ
ਸ਼ਰਾਬ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੈ। WHO ਦੀ ਰਿਪੋਰਟ ਅਨੁਸਾਰ ਘੱਟ ਜਾਂ ਵੱਧ ਸ਼ਰਾਬ ਹਮੇਸ਼ਾ ਹੀ ਨੁਕਸਾਨ ਪਹੁੰਚਾਉਂਦੀ ਹੈ। ਸ਼ਰਾਬ ਦਾ ਜ਼ਿਆਦਾ ਸੇਵਨ ਤੁਹਾਡੇ ਸਰੀਰ ’ਚ ਵਿਟਾਮਿਨ ਬੀ12 ਦੀ ਕਮੀ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਤੁਹਾਨੂੰ ਊਰਜਾ ਘੱਟ ਤੇ ਸਾਹ ਲੈਣ ’ਚ ਤਕਲੀਫ ਹੋ ਸਕਦੀ ਹੈ।
ਮਿਰਚ-ਮਸਾਲਿਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਵਿਟਾਮਿਨ ਬੀ12 ਦੀ ਕਮੀ
ਭਾਰਤੀ ਭੋਜਨ ’ਚ ਮਸਾਲਿਆਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਪਰ ਜੇਕਰ ਅਸੀਂ ਇਨ੍ਹਾਂ ਮਿਰਚ-ਮਸਾਲਿਆਂ ਨੂੰ ਜ਼ਿਆਦਾ ਖਾ ਲੈਂਦੇ ਹਾਂ ਤਾਂ ਇਹ ਸਰੀਰ ਲਈ ਨੁਕਸਾਨਦੇਹ ਸਾਬਿਤ ਹੋ ਸਕਦੇ ਹਨ। ਜੇਕਰ ਤੁਸੀਂ ਵੀ ਸੁਆਦ ਲਈ ਆਪਣੇ ਭੋਜਨ ’ਚ ਮਿਰਚ-ਮਸਾਲਾ ਜ਼ਿਆਦਾ ਖਾਂਦੇ ਹੋ ਤਾਂ ਇਸ ’ਤੇ ਕਾਬੂ ਰੱਖੋ, ਨਹੀਂ ਤਾਂ ਸਰੀਰ ’ਚ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ।
ਮਿਠਾਈਆਂ ਦੇ ਕਾਰਨ ਵਿਟਾਮਿਨ ਬੀ 12 ਦੀ ਕਮੀ
ਮਿੱਠੀਆਂ ਚੀਜ਼ਾਂ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ। ਇਸ ਦੀ ਜ਼ਿਆਦਾ ਵਰਤੋਂ ਨਾਲ ਸ਼ੂਗਰ ਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਇਸ ਦੇ ਨਾਲ ਹੀ ਮਿੱਠੀਆਂ ਚੀਜ਼ਾਂ ਸਰੀਰ ’ਚ ਵਿਟਾਮਿਨ ਬੀ12 ਦੀ ਕਮੀ ਦਾ ਕਾਰਨ ਬਣ ਸਕਦੀਆਂ ਹਨ। ਜੇਕਰ ਤੁਸੀਂ ਖ਼ੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਮਿੱਠੀਆਂ ਚੀਜ਼ਾਂ ਤੋਂ ਦੂਰ ਰਹੋ।
ਨੋਟ– ਇਹ ਲੇਖ ਆਮ ਜਾਣਕਾਰੀ ਲਈ ਹੈ, ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Health Tips: ਗਰਮੀਆਂ ’ਚ ਸਰੀਰ ਨੂੰ ਠੰਢਾ ਰੱਖਣ ਲਈ ਜ਼ਰੂਰ ਪੀਓ ਇਹ ਸ਼ਰਬਤ, ਹੋਵੇਗਾ ਲਾਭਦਾਇਕ ਸਾਬਤ
NEXT STORY