ਨਵੀਂ ਦਿੱਲੀ- ਖੀਰਾ ਇਕ ਬਹੁਤ ਹੀ ਪੌਸ਼ਟਿਕ ਖਾਧ ਪਦਾਰਥ ਹੈ। ਘੱਟ ਫੈਟ ਅਤੇ ਕੈਲੋਰੀ ਨਾਲ ਭਰਪੂਰ ਖੀਰੇ ਦੀ ਵਰਤੋਂ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿ ਸਕਦੇ ਹੋ। ਖੀਰਾ ਪਾਣੀ ਦਾ ਬਹੁਤ ਵਧੀਆ ਸਰੋਤ ਮੰਨਿਆ ਜਾਂਦਾ ਹੈ। ਇਸ 'ਚ 96 ਫੀਸਦੀ ਪਾਣੀ ਦੀ ਮਾਤਰਾ ਹੁੰਦੀ ਹੈ। ਖੀਰੇ 'ਚ ਵਿਟਾਮਿਨ-ਏ, ਬੀ 6, ਪੋਟਾਸ਼ੀਅਮ, ਫਾਸਫੋਰਸ, ਆਇਰਨ ਭਰਪੂਰ ਮਾਤਰਾ 'ਚ ਪਾਈ ਜਾਂਦੀ ਹੈ। ਸਲਾਦ ਦੇ ਤੌਰ 'ਤੇ ਵਰਤੋਂ ਕੀਤਾ ਜਾਣ ਵਾਲਾ ਖੀਰਾ ਪ੍ਰੋਟੀਨ ਨੂੰ ਪਚਾਉਣ 'ਚ ਸਹਾਇਤਾ ਕਰਦਾ ਹੈ। ਖੀਰਾ ਸਾਡੇ ਪੇਟ ਦੀ ਜਲਨ, ਛਾਤੀ 'ਚ ਜਲਨ ਨੂੰ ਠੀਕ ਕਰਨ 'ਚ ਕਾਰਗਾਰ ਸਾਬਤ ਹੁੰਦਾ ਹੈ। ਖੀਰਾ ਖਾਣ ਨਾਲ ਸਿਹਤ ਨੂੰ ਹੋਰ ਵੀ ਕਈ ਤਰ੍ਹਾਂ ਦੇ ਅਜਿਹੇ ਫਾਇਦੇ ਮਿਲਦੇ ਹਨ, ਜਿੰਨਾਂ ਬਾਰੇ ਤੁਸੀਂ ਕਦੇ ਸੁਣਿਆ ਨਹੀਂ ਹੋਵੇਗਾ। ਆਓ ਜਾਣਗੇ ਹਾਂ ਖੀਰਾ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ।
ਖੀਰੇ ਖਾਣ ਦੇ ਫਾਇਦੇ
ਸਰੀਰ ਨੂੰ ਕਰੇ ਹਾਈਡਰੇਟ
ਖੀਰੇ 'ਚ 95 ਫੀਸਦੀ ਪਾਣੀ ਹੁੰਦਾ ਹੈ, ਜੋ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਸਰੀਰ ਨੂੰ ਡਿਟਾਕਸ ਕਰਨ 'ਚ ਵੀ ਮਦਦ ਕਰਦਾ ਹੈ।
ਐਨਰਜੀ ਨਾਲ ਭਰਪੂਰ
ਵਿਟਾਮਿਨ ਯੁਕਤ ਖੀਰਾ ਖਾਣ ਨਾਲ ਦਿਨ ਭਰ ਸਰੀਰ 'ਚ ਐਨਰਜੀ ਮਿਲਦੀ ਹੈ। ਖੀਰਾ ਖਾਣ ਨਾਲ ਕੋਲਸਟਰੋਲ ਦਾ ਪੱਧਰ ਘੱਟ ਹੁੰਦਾ ਹੈ। ਇਸ ਨਾਲ ਦਿਲ ਸੰਬੰਧੀ ਰੋਗ ਵੀ ਦੂਰ ਰਹਿੰਦੇ ਹਨ।
ਭਾਰ ਘਟਾਉਣ 'ਚ ਮਦਦਗਾਰ
ਭਾਰ ਘਟਾਉਣ ਲਈ ਸਭ ਤੋਂ ਜ਼ਰੂਰੀ ਹੈ ਕੈਲੋਰੀ ਇਨਟੇਕ 'ਚ ਕਮੀ, ਜਿਸ 'ਚ ਖੀਰਾ ਬਹੁਤ ਮਦਦਗਾਰ ਹੈ। ਇਸ 'ਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ। ਭਾਰ ਘਟਾਉਣ ਲਈ ਤੁਸੀਂ ਖੀਰੇ ਨਾਲ ਬਣੀ ਡਿਟਾਕਸ ਡਰਿੰਕ ਜਾਂ ਸਲਾਦ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
ਤੰਦਰੁਸਤ ਪਾਚਨ ਤੰਤਰ
ਇਸ 'ਚ ਫਾਈਬਰ ਵਧ ਮਾਤਰਾ 'ਚ ਪਾਇਆ ਜਾਂਦਾ ਹੈ। ਖੀਰਾ ਕਬਜ਼ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ਪੇਟ ਨਾਲ ਜੁੜੀ ਹਰ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ।
ਮੂੰਹ ਦੀ ਬਦਬੂ
ਹਰ ਰੋਜ਼ ਦੰਦ ਸਾਫ਼ ਕਰਨ ਦੇ ਬਾਵਜੂਦ ਵੀ ਮੂੰਹ 'ਚੋਂ ਬੱਦਬੂ ਆ ਰਹੀ ਹੋਵੇ ਤਾਂ ਮੂੰਹ 'ਚ ਇਕ ਖੀਰੇ ਦਾ ਟੁੱਕੜਾ ਥੋੜ੍ਹੀ ਦੇਰ ਲਈ ਰੱਖ ਲਵੋ। ਇਸ ਨਾਲ ਮੂੰਹ ਦੀ ਬਦਬੂ ਖਤਮ ਹੋ ਜਾਵੇਗੀ।
ਕਿਡਨੀ ਸਟੋਨ ਤੋਂ ਰਾਹਤ
ਖਾਣੇ 'ਚ ਹਰ ਰੋਜ਼ ਇਸ ਦੀ ਵਰਤੋਂ ਕਰਨ ਨਾਲ ਸਟੋਨ (ਪੱਥਰੀ) ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾਏ ਰੱਖਦਾ ਹੈ। ਖੀਰੇ ਦੇ ਰਸ ਨੂੰ ਦਿਨ 'ਚ 2-3 ਵਾਰ ਪੀਣਾ ਲਾਭਕਾਰੀ ਹੁੰਦਾ ਹੈ।
ਸਿਰ ਦਰਦ ਦੂਰ ਕਰੇ
ਅੱਜ ਕੱਲ ਹਰ 10 'ਚੋਂ 7 ਲੋਕ ਸਿਰ ਦਰਦ ਦੀ ਪਰੇਸ਼ਾਨੀ ਨਾਲ ਜੂਝ ਰਹੇ ਹਨ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਖੀਰਾ ਦਾ ਸੇਵਨ ਸਭ ਤੋਂ ਕਾਰਗਰ ਵਿਕਲਪ ਹੈ।
ਕੈਂਸਰ ਤੋਂ ਬਚਾਅ
ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਇਸ 'ਚ ਮੌਜੂਦ ਤੱਤ ਸਾਰੇ ਤਰ੍ਹਾਂ ਦੇ ਕੈਂਸਰ ਦੀ ਰੋਕਥਾਮ 'ਚ ਪ੍ਰਭਾਵੀ ਹੈ।
ਚਮੜੀ ਨੂੰ ਨਿਖਾਰਨ 'ਚ ਮਦਦਗਾਰ
ਖੀਰਾ ਖਾਣ ਜਾਂ ਇਸ ਦਾ ਰਸ ਚਿਹਰੇ 'ਤੇ ਲਗਾਉਣ ਨਾਲ ਟੈਨਿੰਗ, ਸਨ ਬਰਨ, ਰੈਸ਼ਿਜ ਆਦਿ ਵਰਗੀਆਂ ਬਿਊਟੀ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ ਹਨ। ਨਾਲ ਹੀ ਇਸ ਨਾਲ ਚਿਹਰੇ 'ਤੇ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਤੁਸੀਂ ਚਮੜੀ ਸੰਬੰਧੀ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।
ਹਾਈ ਕੋਲੈਸਟ੍ਰੋਲ ਦੀ ਹਾਲਤ 'ਚ ਚੌਲ ਖਾਈਏ ਜਾਂ ਨਹੀਂ? ਜਾਣੋ ਮਾਹਿਰਾਂ ਦੀ ਰਾਏ
NEXT STORY