ਜਲੰਧਰ— ਸਾਰੇ ਫਲਾਂ ਦੀ ਵਰਤੋਂ ਕਰਨਾ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਪਰ ਐਵੋਕਾਡੋ ਨੂੰ ਰੋਜ਼ ਖਾਣਾ ਚਾਹੀਦਾ ਹੈ। ਰੋਜ਼ ਇਸ ਫਲ ਦੀ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਐਵੋਕਾਡੋ ਦੀ ਰੋਜ਼ ਵਰਤੋਂ ਕਿਉੁਂ ਕਰਨੀ ਚਾਹੀਦੀ ਹੈ ਅਤੇ ਇਸ ਨਾਲ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
1. ਐਂਟੀਆਕਸੀਡੈਂਟ— ਐਵੋਕਾਡੋ ਦੀ ਵਰਤੋਂ ਨਾਲ ਸਰੀਰ 'ਚ ਐਂਟੀਆਕਸੀਡੈਂਟ ਦੀ ਕਮੀ ਪੂਰੀ ਹੋ ਜਾਂਦੀ ਹੈ। ਜਿਸ ਨਾਲ ਤੁਸੀਂ ਥਕਾਵਟ ਅਤੇ ਆਕਸੀਕਰਨ ਤੋਂ ਦੂਰ ਰਹਿ ਸਕਦੇ ਹੋ। ਇਸ ਲਈ ਰੋਜ਼ ਐਵੋਕਾਡੋ ਖਾਣਾ ਚਾਹੀਦਾ ਹੈ।
2. ਚਮੜੀ ਲਈ ਫਾਇਦੇਮੰਦ— ਐਵੋਕਾਡੋ ਦਾ ਤੇਲ ਵੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਹ ਤੇਲ ਚਮੜੀ ਦੀ ਵੱਧਦੀ ਉਮਰ ਦੇ ਨਾਲ-ਨਾਲ ਪੈਣ ਵਾਲੀਆਂ ਝੂਰੀਆਂ ਨੂੰ ਰੋਕਣ 'ਚ ਮਦਦ ਕਰਦਾ ਹੈ।
3. ਦਿਮਾਗ ਤੇਜ਼— ਇਸ ਫਲ ਬਹੁਤ ਹੀ ਮਾਤਰਾ 'ਚ ਵਸਾ ਹੁੰਦੀ ਹੈ, ਜੋ ਦਿਮਾਗ ਨੂੰ ਸਿਹਤਮੰਦ ਅਤੇ ਤੇਜ਼ ਕਰਦਾ ਹੈ। ਇਸ ਲਈ ਰੋਜ਼ ਐਵੋਕਾਡੋ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਮੋਟਾਪਾ ਘੱਟ— ਘੱਟ ਕੈਲੋਰੀ ਵਾਲੇ ਇਸ ਫਲ 'ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਇਹ ਲੋਕਾਂ 'ਚ ਅਧਿਕ ਪਾਣੀ ਦੀ ਕਮੀ ਨੂੰ ਘੱਟ ਕਰ ਦਿੰਦਾ ਹੈ। ਇਹ ਫਲ ਵਜ਼ਨ ਘੱਟ ਕਰਨ 'ਚ ਮਦਦ ਕਰਦਾ ਹੈ।
5. ਮੇਟਾਬੋਲਿਕ ਸਿੰਡ੍ਰੋਮ ਘੱਟ— ਇਕ ਖੋਜ ਦੇ ਅਨੁਸਾਰ ਪਤਾ ਲੱਗਾ ਹੈ ਕਿ ਐਵੋਕਾਡੋ ਮੇਟਾਬੋਲਿਕ ਸਿੰਡ੍ਰੋਮ ਦੀ ਮੁਸ਼ਕਿਲਾਂ ਜਿਸ ਤਰ੍ਹਾਂ ਕੋਰੋਨਰੀ ਧਮਨੀ ਰੋਗ, ਸਟ੍ਰੋਕ, ਸ਼ੂਗਰ ਦੇ ਖਤਰੇ ਨੂੰ ਘੱਟ ਕਰਦਾ ਹੈ।
6. ਗਠੀਏ ਤੋਂ ਆਰਾਮ— ਐਵੋਕਾਡੋ ਦੀ ਰੋਜ਼ ਵਰਤੋਂ ਕਰਨ ਨਾਲ ਗਠੀਏ ਦੇ ਦਰਦ ਅਤੇ ਜੋੜਾਂ ਦੀ ਜਕੜਨ ਦੂਰ ਹੋ ਜਾਂਦੀ ਹੈ।
7. ਅੱਖਾਂ ਦੇ ਲਈ ਫਾਇਦੇਮੰਦ— ਰੋਜ਼ ਐਵੋਕਾਡੋ ਦੀ ਵਰਤੋਂ ਨਾਲ ਮੋਤੀਆਬੰਦ ਅਤੇ ਅੱਖਾਂ ਦੀ ਮਾਸਪੇਸ਼ੀਆਂ ਖਰਾਬ ਹੋਣ ਦਾ ਖਤਰਾ ਘੱਟ ਜਾਂਦਾ ਹੈ।
8. ਕਿਡਨੀ ਅਤੇ ਲੀਵਰ ਦੇ ਲਈ ਫਾਇਦੇਮੰਦ— ਇਸ ਫਲ 'ਚ ਅੋਲਿਕ ਐਸਿਡ ਅਤੇ ਐਂਟੀਆਕਸੀਡੈਂਟ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਇਹ ਕਿਡਨੀ ਅਤੇ ਲੀਵਰ ਨੂੰ ਖਰਾਬ ਹੋਣ ਨੂੰ ਰੋਕਦਾ ਹੈ।
9. ਦਿਲ ਲਈ ਫਾਇਦੇਮੰਦ— ਐਵੋਕਾਡੋ ਤੇਲ 'ਚ ਮੌਜੂਦ ਫੈਟੀ ਐਸਿਡ, ਰਕਤ ਲਿਪਿਡ ਸਤਰ, ਵਸਾ ਅਤੇ ਘੁਲਣਸ਼ੀਲ ਵਿਟਾਮਿਨ ਅਤੇ ਫਾਇਟੋਕੈਮੀਕਲਸ ਨੂੰ ਵੱਧਣ ਤੋਂ ਰੋਕਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
ਸੌਂਫ ਕਰਦੀ ਹੈ ਇਨ੍ਹਾਂ ਬੀਮਾਰੀਆਂ ਨੂੰ ਜੜ੍ਹ ਤੋਂ ਖਤਮ
NEXT STORY