ਜਲੰਧਰ - ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਸਾਰ ਸਰੀਰ ਕਈ ਤਰ੍ਹਾਂ ਦੇ ਇਨਫੈਕਸ਼ਨ ਦੇ ਘੇਰੇ ਵਿੱਚ ਆ ਜਾਂਦਾ ਹੈ। ਜਿਵੇਂ-ਜਿਵੇਂ ਮੌਸਮ ਬਦਲਣਾ ਸ਼ੁਰੂ ਹੁੰਦਾ ਹੈ, ਉਸ ਦਾ ਸਿਹਤ 'ਤੇ ਵੀ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਇਸ ਹਾਲਤ ਵਿੱਚ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਗਰਮੀਆਂ ਵਿੱਚ ਤੇਜ਼ ਧੁੱਪ ਦੇ ਕਾਰਨ ਪਸੀਨਾ ਆਉਣ ਲੱਗਦਾ ਹੈ, ਜਿਸ ਨਾਲ ਇਨਫੈਕਸ਼ਨ ਹੋ ਜਾਂਦੀ ਹੈ। ਜ਼ਿਆਦਾ ਪਸੀਨਾ ਆਉਣ ਨਾਲ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਤੇਜ਼ ਧੁੱਪ ਕਾਰਨ ਕਈ ਲੋਕਾਂ ਨੂੰ ਸਨਸਟ੍ਰੋਕ ਹੋ ਜਾਂਦਾ ਹੈ। ਇਸੇ ਲਈ ਗਰਮੀਆਂ 'ਚ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਸ ਨਾਲ ਤੁਸੀਂ ਹੇਠ ਲਿਖਿਆ ਬੀਮਾਰੀਆਂ ਤੋਂ ਬਚ ਸਕਦੇ ਹੋ....
ਡੀਹਾਈਡ੍ਰੇਸ਼ਨ ਦੀ ਸਮੱਸਿਆ
ਗਰਮੀਆਂ 'ਚ ਅਕਸਰ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਪਸੀਨੇ ਕਾਰਨ ਸਰੀਰ 'ਚ ਪਾਣੀ, ਚੀਨੀ ਅਤੇ ਲੂਣ ਦਾ ਸੰਤੁਲਨ ਵਿਗੜਨਾ ਸ਼ੁਰੂ ਹੋ ਜਾਂਦਾ ਹੈ। ਜਿੰਨਾ ਪਾਣੀ ਤੁਸੀਂ ਪੀਂਦੇ ਹੋ, ਉਸ ਤੋਂ ਵੱਧ ਪਾਣੀ ਤੁਹਾਡੇ ਸਰੀਰ ਵਿੱਚੋਂ ਪਸੀਨੇ ਰਾਹੀਂ ਨਿਕਲ ਜਾਂਦਾ ਹੈ। ਇਸ ਦੌਰਾਨ ਸਿਰ ਦਰਦ, ਜ਼ਿਆਦਾ ਪਿਆਸ, ਸੁੱਕਾ ਮੂੰਹ, ਥਕਾਵਟ ਵਰਗੇ ਲੱਛਣ ਤੁਹਾਡੇ ਸਰੀਰ ਵਿੱਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਨੂੰ ਦਰਸਾਉਂਦੇ ਹਨ।
ਬਚਾਅ ਦਾ ਤਰੀਕਾ
ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਤੁਸੀਂ ਡਾਇਟ 'ਚ ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਸ਼ਿਕੰਜਵੀ ਨੂੰ ਵੀ ਸ਼ਾਮਲ ਕਰ ਸਕਦੇ ਹੋ। ਗਰਮੀਆਂ ਵਿੱਚ ਪਾਏ ਜਾਣ ਵਾਲੇ ਫਲਾਂ ਦਾ ਸੇਵਨ ਵੀ ਤੁਹਾਡੀ ਚੰਗੀ ਸਿਹਤ ਲਈ ਫ਼ਾਇਦੇਮੰਦ ਰਹੇਗਾ।
ਪਿਤ ਦੀ ਸਮੱਸਿਆ
ਤੇਜ਼ ਧੁੱਪ ਅਤੇ ਪਸੀਨਾ ਆਉਣ ਦੇ ਕਾਰਨ ਸਾਡੇ ਸਰੀਰ ਵਿੱਚ ਪਿੱਤ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਪਸੀਨੇ ਕਾਰਨ ਸਰੀਰ 'ਤੇ ਛੋਟੇ-ਛੋਟੇ ਲਾਲ ਰੰਗ ਦੇ ਦਾਣੇ ਨਿਕਲਦੇ ਦਿਖਾਈ ਦਿੰਦੇ ਹਨ, ਜਿਸ ਕਾਰਨ ਖਾਰਸ਼ ਹੁੰਦੀ ਹੈ।
ਬਚਾਅ ਦਾ ਤਰੀਕਾ
ਇਸ ਸਮੱਸਿਆ ਤੋਂ ਬਚਣ ਲਈ ਸੂਤੀ ਕੱਪੜੇ ਪਾਓ। ਨਹਾਉਣ ਤੋਂ ਤੁਰੰਤ ਬਾਅਦ ਸਰੀਰ 'ਤੇ ਕੱਪੜੇ ਨਾ ਪਾਓ। ਪਹਿਲਾਂ ਸਰੀਰ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ ਅਤੇ ਫਿਰ ਲੋੜ ਅਨੁਸਾਰ ਕੱਪੜੇ ਪਾਓ। ਬਾਹਰ ਜਾਣ ਤੋਂ ਪਹਿਲਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਲਓ ਅਤੇ ਪਾਣੀ ਪੀਂਦੇ ਰਹੋ।
ਫੂਡ ਪੋਇਜ਼ਨਿੰਗ ਦੀ ਸਮੱਸਿਆ
ਕਈ ਵਾਰ ਗਰਮੀਆਂ 'ਚ ਗ਼ਲਤ ਖਾਣ-ਪੀਣ ਕਾਰਨ ਸਰੀਰ 'ਚ ਫੂਡ ਪੋਇਜ਼ਨਿੰਗ ਦੀ ਸਮੱਸਿਆ ਹੋ ਜਾਂਦੀ ਹੈ। ਵਾਤਾਵਰਣ ਵਿੱਚ ਪਾਏ ਜਾਣ ਵਾਲੇ ਕੀਟਾਣੂ ਤੁਹਾਡੇ ਭੋਜਨ ਨੂੰ ਖ਼ਰਾਬ ਕਰ ਸਕਦੇ ਹਨ, ਜਿਸ ਕਾਰਨ ਤੁਹਾਨੂੰ ਦੂਸ਼ਿਤ ਭੋਜਨ ਦਾ ਸੇਵਨ ਕਰਨਾ ਪੈਦਾ ਹੈ। ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਬਚਾਅ ਦਾ ਤਰੀਕਾ
ਇਸ ਤੋਂ ਬਚਣ ਲਈ ਤੁਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਸਬਜ਼ੀਆਂ ਨੂੰ ਪਕਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਇਲਾਵਾ ਜੇਕਰ ਤੁਸੀਂ ਨਾਨ-ਵੈਜ ਦਾ ਸੇਵਨ ਕਰ ਰਹੇ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਖਾਓ।
ਟਾਈਫਾਈਡ
ਗਰਮੀਆਂ ਦੇ ਮੌਸਮ ਵਿੱਚ ਜੇਕਰ ਤੁਹਾਨੂੰ ਵਾਰ-ਵਾਰ ਬੁਖ਼ਾਰ ਹੋ ਰਿਹਾ ਹੈ ਤਾਂ ਇਸ ਨਾਲ ਟਾਈਫਾਈਡ ਹੋ ਸਕਦਾ ਹੈ। ਇਹ ਪਾਚਨ ਪ੍ਰਣਾਲੀ ਅਤੇ ਖੂਨ ਵਿੱਚ ਇਨਫੈਕਸ਼ਨ ਹੋਣ ਦੇ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਸ ਬੀਮਾਰੀ ਕਾਰਨ ਭੁੱਖ ਵੀ ਘੱਟ ਲੱਗ ਜਾਂਦੀ ਹੈ। ਟਾਈਫਾਈਡ ਮਾਸਪੇਸ਼ੀਆਂ ਵਿੱਚ ਦਰਦ, ਖੁਸ਼ਕ ਖੰਘ, ਸਿਰ ਦਰਦ ਜਾਂ ਸਰੀਰ ਵਿੱਚ ਦਰਦ ਕਾਰਨ ਵੀ ਹੋ ਸਕਦਾ ਹੈ।
ਬਚਾਅ ਦਾ ਤਰੀਕਾ
ਇਸ ਬੀਮਾਰੀ ਤੋਂ ਬਚਣ ਲਈ ਤੁਸੀਂ ਦੂਸ਼ਿਤ ਭੋਜਨ ਜਾਂ ਗੰਦੇ ਪਾਣੀ ਦਾ ਸੇਵਨ ਕਦੇ ਨਾ ਕਰੋ। ਤੁਸੀਂ ਪਾਣੀ ਨੂੰ ਉਬਾਲ ਕੇ ਵੀ ਪੀ ਸਕਦੇ ਹੋ। ਭੋਜਨ ਨੂੰ ਹਮੇਸ਼ਾ ਗਰਮ ਕਰਕੇ ਖਾਓ। ਬਾਹਰਲੇ ਅਤੇ ਜ਼ਿਆਦਾ ਮਸਾਲੇਦਾਰ ਖਾਣ ਤੋਂ ਪਰਹੇਜ਼ ਕਰੋ।
Health Care : ਰਵਾਇਤੀ ਖੁਰਾਕ ਤੋਂ ਮੂੰਹ ਮੋੜ ਖੁਦ ਸਰੀਰਿਕ ਤੇ ਮਾਨਸਿਕ ਬੀਮਾਰੀਆਂ ਸਹੇੜ ਰਹੇ ਨੇ ਲੋਕ
NEXT STORY