ਹੈਲਥ ਡੈਸਕ - ਨਿੰਬੂ ਪਾਣੀ ਬਹੁਤ ਲੋਕਾਂ ਦੀ ਸਵੇਰ ਦੀ ਸ਼ੁਰੂਆਤ ਦਾ ਹਿੱਸਾ ਬਣ ਚੁੱਕਾ ਹੈ, ਇਸ ਨੂੰ ਤਾਜ਼ਗੀਦਾਇਕ, ਦਿਲ ਖੋਲ੍ਹਣ ਵਾਲਾ ਅਤੇ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਹਰ ਕਿਸੇ ਦੇ ਲਈ ਇਹ ਹਰਬ ਦੇ ਵਰਗ ਨਹੀਂ? ਹਾਲਾਂਕਿ ਨਿੰਬੂ ਪਾਣੀ ਭਾਰ ਘਟਾਉਣ, ਹਾਜ਼ਮੇ ਨੂੰ ਤੰਦਰੁਸਤ ਰੱਖਣ ਤੇ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ 'ਚ ਮਦਦਗਾਰ ਹੈ ਪਰ ਕੁਝ ਵਿਸ਼ੇਸ਼ ਹਾਲਤਾਂ 'ਚ ਇਹ ਤੁਹਾਡੇ ਸਰੀਰ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਇਸ ਤਾਜ਼ਗੀ ਭਰੇ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਐਸਿਡਿਟੀ ਜਾਂ ਪੇਟ ਦੀ ਸਮੱਸਿਆ ਵਾਲੇ ਲੋਕ
- ਨਿੰਬੂ ਪਾਣੀ 'ਚ ਤੇਜ਼ ਐਸਿਡ ਹੋਣ ਕਰਕੇ ਇਹ ਪੇਟ ਦੀ ਅਮਲਤਾ ਵਧਾ ਸਕਦਾ ਹੈ, ਜਿਸ ਨਾਲ ਛਾਤੀ 'ਚ ਸੜਨ ਜਾਂ ਐਸਿਡ ਰੀਫਲਕਸ ਵਧ ਸਕਦਾ ਹੈ।
ਦੰਦਾਂ ਦੀ ਸੰਵੇਦਨਸ਼ੀਲਤਾ ਵਾਲੇ ਲੋਕ
- ਨਿੰਬੂ 'ਚ ਮੌਜੂਦ ਐਸਿਡ ਦੰਦਾਂ ਦੇ ਇਨਾਮਲ ਨੂੰ ਘਿਸ ਸਕਦਾ ਹੈ, ਜਿਸ ਕਾਰਨ ਦੰਦ ਸੰਵੇਦਨਸ਼ੀਲ ਹੋ ਜਾਂਦੇ ਹਨ।
ਖਾਲੀ ਪੇਟ ਪੀਣ ਵਾਲੇ
- ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਕੁਝ ਲੋਕਾਂ ਨੂੰ ਮਤਲੀ, ਗੈਸ ਜਾਂ ਪੇਟ ਖਰਾਬ ਹੋ ਸਕਦਾ ਹੈ।
ਕਿਡਨੀ ਦੀ ਬਿਮਾਰੀ ਵਾਲੇ ਮਰੀਜ਼
- ਨਿੰਬੂ 'ਚ ਪੋਟਾਸੀਅਮ ਦੀ ਮਾਤਰਾ ਹਾਈ ਹੋ ਸਕਦੀ ਹੈ, ਜੋ ਕਿ ਕੁਝ ਕਿਡਨੀ ਮਰੀਜ਼ਾਂ ਲਈ ਹਾਨੀਕਾਰਕ ਸਾਬਤ ਹੋ ਸਕਦੀ ਹੈ।
ਸਰਕਾਰ ਦਾ ਵੱਡਾ ਫ਼ੈਸਲਾ: ਜੇਕਰ ਬੱਚਿਆਂ 'ਚ ਦਿਖਾਈ ਦੇਣ ਕੋਰੋਨਾ ਵਾਇਰਸ ਦੇ ਲੱਛਣ ਤਾਂ...
NEXT STORY