Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 17, 2025

    5:20:49 AM

  • vi is going to go bankrupt

    ਦਿਵਾਲੀਆ ਹੋਣ ਵਾਲੀ ਹੈ VI ! ਸਰਕਾਰ ਦਾ 1.95  ਲੱਖ...

  • along with charging  the car will cook food  ev will become a mobile kitchen

    ਚਾਰਜਿੰਗ ਦੇ ਨਾਲ-ਨਾਲ ਹੁਣ ਕਾਰ ਬਣਾਏਗੀ ਖਾਣਾ! EV...

  • shraman health care

    MARRIED LIFE 'ਚ ਦੂਰੀਆਂ ਆਉਣ ਤੋਂ ਪਹਿਲਾਂ ਜਾਗ...

  • turkey  s apples will rot if india gives a shock of 821 crores

    ਸੜ ਜਾਣਗੇ ਤੁਰਕੀ ਦੇ ਸੇਬ, ਜੇਕਰ ਭਾਰਤ ਨੇ ਦਿੱਤਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Health News
  • Gurdaspur
  • Health Care : ਰਵਾਇਤੀ ਖੁਰਾਕ ਤੋਂ ਮੂੰਹ ਮੋੜ ਖੁਦ ਸਰੀਰਿਕ ਤੇ ਮਾਨਸਿਕ ਬੀਮਾਰੀਆਂ ਸਹੇੜ ਰਹੇ ਨੇ ਲੋਕ

HEALTH News Punjabi(ਸਿਹਤ)

Health Care : ਰਵਾਇਤੀ ਖੁਰਾਕ ਤੋਂ ਮੂੰਹ ਮੋੜ ਖੁਦ ਸਰੀਰਿਕ ਤੇ ਮਾਨਸਿਕ ਬੀਮਾਰੀਆਂ ਸਹੇੜ ਰਹੇ ਨੇ ਲੋਕ

  • Edited By Rajwinder Kaur,
  • Updated: 22 Jun, 2024 04:29 PM
Gurdaspur
people suffering from physical and mental diseases away from traditional diet
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ) - ਮੌਜੂਦਾ ਸਮੇਂ ਵਿਚ ਲੋਕਾਂ ਦੇ ਰਹਿਣ ਸਹਿਣ ਦੇ ਢੰਗ ਤਰੀਕਿਆਂ ਅਤੇ ਸੁਭਾਅ ਵਿਚ ਵੱਡੀ ਤਬਦੀਲੀ ਆਈ ਹੈ, ਜਿਸ ਨਾਲ ਸਿਰਫ਼ ਸਾਨੂੰ ਸਮਾਜਿਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ, ਸਗੋਂ ਇਸ ਨਵੀਂ ਜੀਵਨ ਸ਼ੈਲੀ ਨੇ ਸਾਡੀ ਸਿਹਤ 'ਤੇ ਵੀ ਵੱਡਾ ਪ੍ਰਭਾਵ ਪਾਇਆ ਹੈ। ਖ਼ਾਸ ਤੌਰ 'ਤੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ 'ਚ ਆਏ ਵੱਡੇ ਬਦਲਾਅ ਨੇ ਨਾ ਸਿਰਫ਼ ਸਰੀਰਿਕ ਸਮਰੱਥਾ 'ਤੇ ਅਸਰ ਪਾਇਆ ਹੈ। ਸਗੋਂ ਇਸ ਨਾਲ ਮਾਨਸਕ ਸਥਿਤੀ ਨੂੰ ਵੀ ਖੋਰਾ ਲਗਾਇਆ ਹੈ ਅਤੇ ਲੋਕ ਖੁਦ ਸਰੀਰਿਕ ਅਤੇ ਮਾਨਸਿਕ ਬੀਮਾਰੀਆਂ ਨੂੰ ਸਹੇੜ ਰਹੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਜ਼ਿਆਦਾਤਰ ਲੋਕ ਸੰਤੁਲਤ ਭੋਜਨ ਤੋਂ ਦੂਰ ਹੋ ਚੁੱਕੇ ਹਨ। ਜੋ ਲੋਕ ਸੰਤੁਲਤ ਭੋਜਨ ਖਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਜ਼ਹਿਰ ਮੁਕਤ ਅਨਾਜ ਤੇ ਫ਼ਲ ਸਬਜ਼ੀਆਂ ਉਪਲਬਧ ਹੀ ਨਹੀਂ ਹੋ ਰਹੀਆਂ। ਜ਼ਮੀਨਾਂ ਤੋਂ ਸੱਖਣੇ ਲੋਕ ਤਾਂ ਦਾਲਾਂ-ਸਬਜ਼ੀਆਂ ਬਜ਼ਾਰਾਂ ਤੋਂ ਖਰੀਦਣ ਲਈ ਮਜਬੂਰ ਹਨ ਪਰ ਮੌਜੂਦਾ ਸਮੇਂ ਦੌਰਾਨ ਕਿਸਾਨ ਆਪਣੇ ਘਰ ਵਿਚ ਵਰਤੀਆਂ ਜਾਣ ਵਾਲੀਆਂ ਦਾਲਾਂ ਤੇ ਸਬਜ਼ੀਆਂ ਖੁਦ ਉਗਾਉਣ ਦੀ ਬਜਾਏ ਬਜ਼ਾਰਾਂ ਤੋਂ ਲਿਆਉਂਦੇ ਹਨ। ਲੋਕਾਂ ਦੀ ਜੀਵਨਸ਼ੈਲੀ ਵਿਚ ਆਏ ਇਸ ਬਦਲਾਅ ਨੇ ਉਨਾਂ ਨੂੰ ਕੁਦਰਤੀ ਦਾਤਾਂ ਤੋਂ ਦੂਰ ਕਰ ਕੇ ਰੱਖ ਦਿੱਤਾ ਹੈ।

ਰਵਾਇਤੀ ਖੁਰਾਕ ਤੋਂ ਕੋਹਾਂ ਦੂਰ ਹਨ ਲੋਕ
ਮਾਹਰਾਂ ਅਨੁਸਾਰ ਕਣਕ, ਮੱਕੀ, ਚਾਵਲ ਬਾਜਰਾ, ਜੌਂ, ਜਵੀ ਆਦਿ ਆਨਾਜਾਂ ਦਾ ਸਾਡੀ ਖੁਰਾਕ ਵਿਚ ਵਿਸ਼ੇਸ਼ ਸਥਾਨ ਹੈ। ਕਣਕ ਦਾ ਦਲੀਆ, ਸੇਵੀਆਂ, ਕੜਾਹ, ਪੰਜੀਰੀ, ਪਿੰਨੀ, ਮੱਕੀ ਦੇ ਭੁੱਜੇ ਦਾਣੇ ਅਤੇ ਫੁੱਲੀਆਂ, ਚੌਲਾਂ ਦੀ ਖੀਰ, ਮਰੂੰਡਾ, ਫੁੱਲੇ, ਬਾਜਰੇ ਦੀ ਖਿਚੜੀ ਵਰਗੇ ਪਦਾਰਥ ਕਈ ਤਰਾਂ ਤੇ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸੇਤਰਾਂ ਮੂੰਗੀ, ਮੋਠ, ਮਾਹ, ਛੋਲੇ, ਮਸਰ ਰਲ਼ਾ-ਮਿਲਾਕੇ ਬਨਾਉਣ ਨਾਲ ਇਨਾਂ ਦੀ ਪੌਸ਼ਟਿਕਤਾ ਹੋਰ ਵੀ ਕਈ ਗੁਣਾ ਵੱਧ ਜਾਂਦੀ ਹੈ। ਸਰਦੀ ਦੀ ਰੁੱਤ ਵਿੱਚ ਮੂੰਗਫਲ਼ੀ, ਤਿਲ਼ ਅਤੇ ਅਲਸੀ ਦੀ ਪੰਜੀਰੀ, ਪਿੰਨੀ, ਗੱਚਕ, ਰਿਓੜੀਆਂ, ਲੱਡੂ ਆਦਿ ਦੀ ਵਰਤੋਂ ਵੀ ਸਰੀਰ ਲਈ ਕਾਫ਼ੀ ਲਾਹੇਵੰਦ ਸਿੱਧ ਹੁੰਦੀ ਹੈ।

ਸਰੀਰਿਕ ਵਿਕਾਸ ਲਈ ਵੱਡੀ ਅਹਿਮੀਅਤ ਰੱਖਦੇ ਹਨ ਰਵਾਇਤੀ ਪਦਾਰਥ
ਦਾਲ਼ਾਂ ਅਤੇ ਤੇਲਬੀਜ ਪੌਸ਼ਟਿਕ ਤੱਤ ਸਾਡੇ ਸਰੀਰ ਵਿਚ ਪ੍ਰੋਟੀਨ, ਰੇਸ਼ੇ, ਵਿਟਾਮਿਨ, ਖਣਿਜ, ਲੋਹਾ, ਕੈਲਸ਼ਿਅਮ ਅਤੇ ਜ਼ਿੰਕ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ। ਇਸ ਨਾਲ ਸਰੀਰ ਰਿਸ਼ਟ-ਪੁਸ਼ਟ ਅਤੇ ਨਿਰੋਗ ਰਹਿੰਦਾ ਹੈ। ਇਨਾਂ ਦੇ ਸੇਵਨ ਨਾਲ ਸਰੀਰ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਅਟੈਕ, ਗੋਡੇ/ਜੋੜਾਂ ਦੇ ਦਰਦ ਅਤੇ ਕੈਂਸਰ ਵਰਗੇ ਰੋਗਾਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਮੌਜੂਦਾ ਦੌਰ ਵਿਚ ਅਜਿਹੇ ਪਦਾਰਥਾਂ ਦਾ ਸੇਵਨ ਘੱਟ ਕਰਨ ਵਾਲੇ ਲੋਕ ਕਈ ਬੀਮਾਰੀਆਂ ਵਿਚ ਘਿਰਦੇ ਜਾ ਰਹੇ ਹਨ।

ਬੇਹੱਦ ਹਾਨੀਕਾਰਕ ਹੈ ਫਾਸਟ ਫੂਡ
ਮੌਜੂਦਾ ਸਮੇਂ ਵਿਚ ਉਪਰੋਕਤ ਰਵਾਇਤੀ ਖੁਰਾਕੀ ਤੱਤਾਂ ਦੀ ਥਾਂ ਬਰੈਡ, ਨੂਡਲਸ, ਬਰਗਰ, ਪਿਜ਼ਾ, ਪਾਸਤਾ, ਬਿਸਕੁਟ, ਕੇਕ ਆਦਿ ਨੇ ਲੈ ਲਈ ਹੈ। ਮੈਦੇ ਤੋਂ ਬਣੇ ਇਹ ਪਦਾਰਥ ਨਾ ਸਿਰਫ਼ ਮੋਟਾਪੇ ਦਾ ਕਾਰਨ ਬਣਦੇ ਹਨ ਸਗੋਂ ਇਨਾਂ ਦੇ ਜ਼ਿਆਦਾ ਸੇਵਨ ਨਾਲ ਸ਼ੂਗਰ ਅਤੇ ਦਿਲ ਨਾਲ ਸਬੰਧਿਤ ਰੋਗ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ।

ਕੋਲਡ ਡਰਿੰਕਸ ਵੀ ਨੁਕਸਾਨਦੇਹ
ਮਾਹਿਰਾਂ ਅਨੁਸਾਰ ਕੋਲਡ ਡਰਿੰਕਸ ਮੋਟਾਪਾ, ਸ਼ੂਗਰ ਅਤੇ ਦੰਦਾਂ ਦੀ ਖ਼ਰਾਬੀ ਵਰਗੀਆਂ ਕਈ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਇਨਾਂ ਤਰਲ ਪਦਾਰਥਾਂ ਵਿਚ ਸਰੀਰ ਲਈ ਲੋੜੀਂਦੇ ਪੌਸ਼ਟਿਕ ਤੱਤ ਨਹੀਂ ਹੁੰਦੇ ਅਤੇ ਖੰਡ ਦੀ ਮਾਤਰਾ ਤਕਰੀਬਨ 10-11 ਗ੍ਰਾਮ/100 ਮਿਲੀਲਿਟਰ ਹੁੰਦੀ ਹੈ। ਪਰ ਦੂਜੇ ਪਾਸੇ ਨਿੰਬੂ ਪਾਣੀ, ਸ਼ਕੰਜਵੀ, ਜਲ-ਜੀਰਾ, ਕਾਂਜੀ, ਅੰਬਾਂ ਦਾ ਪੰਨਾ, ਸ਼ਰਦਾਈ, ਗੁਲਾਬ ਦਾ ਸ਼ਰਬਤ, ਫਲ਼ਾਂ ਦਾ ਰਸ ਆਦਿ ਨਾ ਸਿਰਫ਼ ਪਿਆਸ ਬੁਝਾਉਂਦੇ ਹਨ ਸਗੋਂ ਸਰੀਰ ਨੂੰ ਠੰਡਾ ਰੱਖਣ ਵਿੱਚ ਵੀ ਮਦਦ ਕਰਦੇ ਹਨ ਅਤੇ ਸਰੀਰ ਨੂੰ ਕਈ ਤੱਤ ਮਿਲਦੇ ਹਨ। 

ਕਈ ਪੱਖਾਂ ਤੋਂ ਲਾਹੇਵੰਦ ਹੈ ਲੱਸੀ
ਪੁਰਾਣੇ ਸਮੇਂ ਵਿਚ ਲੋਕ ਲੱਸੀ ਦਾ ਸੇਵਨ ਸ਼ੌਕ ਨਾਲ ਕਰਦੇ ਸਨ। ਲੱਸੀ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦਾ ਵਧੀਆ ਸੋਮਾ ਹੋਣ ਦੇ ਨਾਲ-ਨਾਲ ਸਰੀਰ ਵਿੱਚ ਪਾਚਨ ਪ੍ਰਣਾਲੀ ਨੂੰ ਠੀਕ ਰਖੱਣ ਵਿੱਚ ਵੀ ਮਦਦ ਕਰਦੀ ਹੈ। ਲੱਸੀ ਕੁਦਰਤੀ ਪ੍ਰੋ-ਬਾਇਓਟਿਕ ਹੋਣ ਕਰਕੇ ਪਾਚਨ ਕਿਰਿਆ ਲਈ ਸੂਖਮ ਜੀਵਾਣੂਆਂ ਦੀ ਮਾਤਰਾ ਸਹੀ ਰੱਖਣ ਵਿੱਚ ਸਹਾਈ ਹੁੰਦੀ ਹੈ।

ਖੰਡ ਅਤੇ ਗੁੜ ਵਿਚਲਾ ਫ਼ਰਕ ਸਮਝਣ ਦੀ ਲੋੜ
ਆਮ ਤੌਰ 'ਤੇ ਕਈ ਲੋਕ ਖੰਡ ਅਤੇ ਗੁੜ ਦੀ ਵਰਤੋਂ ਨੂੰ ਲੈ ਕੇ ਵੀ ਗੁੰਮਰਾਹ ਹੋ ਜਾਂਦੇ ਹਨ। ਮਾਹਿਰਾਂ ਅਨੁਸਾਰ ਖੰਡ ਵਿੱਚ ਕੇਵਲ ਊਰਜਾ ਹੀ ਹੁੰਦੀ ਹੈ, ਜਦੋਂ ਕਿ ਇਸ ਵਿਚ ਕੋਈ ਵਿਟਾਮਿਨ, ਖਣਿਜ ਜਾਂ ਹੋਰ ਕੋਈ ਪੌਸ਼ਟਿਕ ਤੱਤ ਨਹੀਂ ਹੁੰਦਾ। ਗੁੜ ਲੋਹੇ ਨਾਲ ਭਰਪੂਰ ਹੈ। ਇਸ ਵਿੱਚ ਮੈਗਨੀਸ਼ੀਅਮ, ਪੋਟਾਸ਼ੀਅਮ, ਸਲੀਨਿਅਮ ਅਤੇ ਜ਼ਿੰਕ ਵਰਗੇ ਕਈ ਖਣਿਜ ਹੁੰਦੇ ਹਨ। ਗੁੜ ਨਾਲ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਲਿਵਰ ਸਿਹਤਮੰਦ ਰਹਿੰਦਾ ਹੈ। ਪਾਚਨ ਕਿਰਿਆ ਤੇਜ਼ ਹੁੰਦੀ ਹੈ ਅਤੇ ਖੂਨ ਦੀ ਕਮੀ ਪੂਰੀ ਹੁੰਦੀ ਹੈ। ਗੁੜ ਵਿੱਚ ਐਂਟੀ ਆਕਸੀਡੈਂਟ ਤੱਤ ਪਾਏ ਜਾਂਦੇ ਹਨ, ਜੋ ਦਿਲ ਦੇ ਰੋਗਾਂ ਤੇ ਕੈਂਸਰ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਖੰਡ ਦੇ ਮੁਕਾਬਲੇ ਗੁੜ ਰਸਾਇਣਾਂ ਤੋਂ ਮੁਕਤ ਹੈ ਅਤੇ ਵਧੇਰੇ ਪੌਸ਼ਟਿਕ ਹੋਣ ਦੇ ਨਾਲ-ਨਾਲ ਵਾਤਾਵਰਣ ਹਿਤੈਸ਼ੀ ਹੈ।

ਮੌਸਮੀ ਫਲਾਂ ਦੀ ਵਰਤੋਂ ਹੈ ਲਾਹੇਵੰਦ
ਮੌਸਮੀ ਫਲਾਂ ਦਾ ਸੇਵਨ ਕਰਕੇ ਵੀ ਲੋਕ ਕਈ ਰੋਗਾਂ ਤੋਂ ਮੁਕਤ ਰਹਿ ਸਕਦੇ ਹਨ। ਆਮ ਤੌਰ 'ਤੇ ਕਈ ਲੋਕ ਬਾਹਰਲੇ ਸੂਬਿਆਂ ਤੋਂ ਮੰਗਵਾਏ ਜਾਂਦੇ ਫਲ ਖਾਣੇ ਪਸੰਦ ਕਰਦੇ ਹਨ, ਜਦੋਂ ਕਿ ਸਾਡੇ ਆਪਣੇ ਖੇਤਾਂ ਵਿਚ ਉਗਾਈਆਂ ਜਾਣ ਵਾਲੀਆਂ ਹਰੇ ਪੱਤੇਦਾਰ ਸਬਜ਼ੀਆਂ ਕਿਸਰੋਂ, ਪਾਲਕ, ਮੇਥੀ, ਗੋਭੀ, ਗਾਜਰ, ਸ਼ਲਗਮ, ਮਟਰ ਆਦਿ ਵੀ ਵਿਟਾਮਿਨ ਅਤੇ ਖਣਿਜ ਭਰਪੂਰ ਹੁੰਦੇ ਹਨ। ਪੰਜਾਬ ਵਿੱਚ ਪੈਦਾ ਹੋਣ ਵਾਲੇ ਫਲ ਅਮਰੂਦ, ਅੰਬ, ਆੜੂ, ਬੇਰ, ਨਿੰਬੂ, ਖਰਬੂਜਾ, ਤਰਬੂਜ, ਸ਼ਹਤੂਤ ਆਦਿ ਕਈ ਪੌਸ਼ਟਿਕ ਤੱਤ ਦਿੰਦੇ ਹਨ, ਜਦੋਂ ਕਿ ਦੂਰ-ਦੁਰੇਡੇ ਤੋਂ ਆਉਣ ਵਾਲੇ ਫਲ ਸੇਬ, ਕਿਵੀ, ਡਰੈਗਨ ਫਰੂਟ ਆਦਿ ਸਥਾਨਿਕ ਫਲਾਂ ਨਾਲੋਂ ਵਧੇਰੇ ਮਹਿੰਗੇ ਅਤੇ ਘੱਟ ਪੌਸ਼ਟਿਕ ਹੁੰਦੇ ਹਨ।

ਕਿਸੇ ਕੀਮਤੀ ਸੌਗਾਤ ਤੋਂ ਘੱਟ ਨਹੀਂ ਸਰੋਂ ਦਾ ਤੇਲ
ਸਰੋਂ ਦੇ ਤੇਲ ਵਿੱਚ ਮੌਜੂਦ ਵੱਖ-ਵੱਖ ਫੈਟੀ ਐਸਿਡਾਂ ਦਾ ਸਹੀ ਅਨੁਪਾਤ ਦਿਲ ਨਾਲ ਸਬੰਧਿਤ ਬੀਮਾਰੀਆਂ ਉੱਚ-ਬੱਲਡ ਪਰੈਸ਼ਰ ਅਤੇ ਹਾਰਟ ਅਟੈਕ ਹੋਣ ਦੇ ਖ਼ਤਰੇ ਨੂੰ ਘੱਟ ਕਰਦਾ ਹੈ। ਦੇਸੀ ਘਿਓ ਅਤੇ ਮੱਖਣ ਵਿੱਚ ਮੌਜੂਦ ਵਿਟਾਮਿਨ ਏ ਚਮੜੀ ਨੂੰ ਸੁਰੱਖਿਅਤ ਅਤੇ ਨਿਗਾਹ ਨੂੰ ਬਰਕਰਾਰ ਰੱਖਦਾ ਹੈ। ਹੱਡੀਆਂ ਨੂੰ ਮਜ਼ਬੂਤ ਕਰਨਾ ਵਾਲਾ ਵਿਟਾਮਿਨ-ਡੀ ਵੀ ਇਨਾਂ ਵਿਚੋਂ ਮਿਲਦਾ ਹੈ।

ਵਿਟਾਮਿਨ-ਡੀ ਦੀ ਪੂਰਤੀ ਲਈ ਵਰਦਾਨ ਹੈ ਧੁੱਪ
ਕਰੀਬ 90 ਫ਼ੀਸਦੀ ਪੰਜਾਬੀਆਂ ਵਿੱਚ ਵਿਟਾਮਿਨ- ਦੀ ਘਾਟ ਆ ਰਹੀ ਹੈ। ਵਿਟਾਨਿਡ-ਡੀ ਦੀ ਪੂਰਤੀ ਲਈ ਜਿਥੇ ਖਾਣ-ਪੀਣ ਦਾ ਧਿਆਨ ਚਾਹੀਦਾ ਹੈ, ਉਥੇ ਚਮੜੀ ਦਾ ਰੋਜ਼ਾਨਾ 10-15 ਮਿੰਟ ਸੂਰਜ ਦੀ ਰੋਸ਼ਨੀ ਲੈਣਾ ਜ਼ਰੂਰੀ ਹੈ। ਰੋਜ਼ਾਨਾ 45-60 ਮਿੰਟ ਸਰੀਰਕ ਕਸਰਤ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦੀ ਹੈ। ਰਵਾਇਤੀ ਖੁਰਾਕ ਦੇ ਨਾਲ-ਨਾਲ ਤਣਾਅ ਤੋਂ ਬਚਾਅ ਲਈ 6-8 ਘੰਟੇ ਰੋਜ਼ਾਨਾ ਸੌਣਾ ਵੀ ਜ਼ਰੂਰੀ ਹੈ।

  • Traditional diet
  • physical
  • mental illness
  • hunting
  • people
  • pulses
  • vegetables
  • ਰਵਾਇਤੀ ਖੁਰਾਕ
  • ਸਰੀਰਿਕ
  • ਮਾਨਸਿਕ ਬੀਮਾਰੀਆਂ
  • ਲੋਕ

ਪਪੀਤਾ ਖਾਣ ਨਾਲ ਮਿਲਣਗੇ ਤੁਹਾਨੂੰ ਇਹ ਗਜ਼ਬ ਦੇ ਫਾਇਦੇ, ਜਾਣੋ

NEXT STORY

Stories You May Like

  • shraman health care
    Boring Bedroom Life ਨੂੰ Romantic ਕਰਨ ਲਈ ਅਪਣਾਓ ਇਹ ਦੇਸੀ ਨੁਸਖੇ
  • if you are seeing such symptoms in your body  then be careful
    ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਤਾਂ ਹੋ ਜਾਓ ਸਾਵਧਾਨ! ਜਾਣੋ ਕਾਰਨ ਤੇ ਲੱਛਣ
  • going to delhi  be careful  this main road will closed  advisory issued
    ਦਿੱਲੀ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਬੰਦ ਰਹੇਗਾ ਇਹ ਮੇਨ ਰੋਡ, ਐਡਵਾਈਜ਼ਰੀ ਜਾਰੀ
  • mentally disturbed person commits suicide
    ਮਾਨਸਿਕ ਤੌਰ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
  • people of border areas are boosting the morale of the army
    ਫੌਜ ਦਾ ਮਨੋਬਲ ਵਧਾ ਰਹੇ ਹਨ ਸਰਹੱਦੀ ਇਲਾਕਿਆਂ ਦੇ ਲੋਕ
  • know how many days of ration is left in pakistan
    ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ ਬਚਿਆ ਹੈ ਰਾਸ਼ਨ
  • be careful if you use google chrome browser
    Chrome Browser ਯੂਜ਼ਰਜ਼ ਸਾਵਧਾਨ! ਸਰਕਾਰੀ ਏਜੰਸੀ ਨੇ ਜਾਰੀ ਕੀਤੀ ਚਿਤਾਵਨੀ
  • health emergency health situations
    ਹੰਗਾਮੀ ਹਾਲਤ ਨਾਲ ਨਜਿੱਠਣ ਲਈ ਹਸਪਤਾਲ ਤਿਆਰ
  • fire broke out in monica tower in jalandhar
    ਜਲੰਧਰ ਦੇ ਮੋਨਿਕਾ ਟਾਵਰ 'ਚ ਲੱਗ ਗਈ ਭਿਆਨਕ ਅੱਗ
  • punjab government reduces fees of  doorstep delivery services
    ਪੰਜਾਬ ਸਰਕਾਰ ਨੇ 406 ‘ਡੋਰਸਟੈਪ ਡਿਲੀਵਰੀ’ ਸੇਵਾਵਾਂ ਦੀ ਫੀਸ 120 ਰੁਪਏ ਤੋਂ ਘਟਾ...
  • big incident jalandhar body people
    ਜਲੰਧਰ : ਖਾਲੀ ਪਲਾਟ 'ਚੋਂ ਮਿਲੀ ਬੋਰੇ 'ਚ ਬੰਨ੍ਹੀ ਹੋਈ ਲਾ.ਸ਼, ਲੋਕਾਂ ਦੇ ਸੁੱਕੇ...
  • alert in punjab big weather forecast
    ਪੰਜਾਬ 'ਚ Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ...
  • many political leaders may fall into the clutches of vigilance
    ਵਿਜੀਲੈਂਸ ਦੇ ਸ਼ਿਕੰਜੇ 'ਚ ਫਸ ਸਕਦੇ ਨੇ ਕਈ ਸਿਆਸੀ ਆਗੂ, ਡਿੱਗ ਸਕਦੀ ਹੈ ਗਾਜ
  • today  s top 10 news
    ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ ਜਾਰੀ ਤੇ ਖੌਫ਼ 'ਚ ਪਾਕਿ PM, ਅੱਜ ਦੀਆਂ...
  • 10th results announced
    10ਵੀਂ ਦੇ ਨਤੀਜਿਆਂ 'ਚ ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ, ਤਿੰਨਾਂ ਦੇ ਨੰਬਰ 650...
  • chief minister bhagwant mann visit jalandhar
    ਜਲੰਧਰ 'ਚ ਬੋਲੇ CM ਮਾਨ, ਪਾਣੀ ਸਾਡੀ ਲਾਈਫਲਾਈਨ, ਅਸੀਂ ਪਾਣੀ ਵੀ ਬਚਾਵਾਂਗੇ ਤੇ...
Trending
Ek Nazar
many political leaders may fall into the clutches of vigilance

ਵਿਜੀਲੈਂਸ ਦੇ ਸ਼ਿਕੰਜੇ 'ਚ ਫਸ ਸਕਦੇ ਨੇ ਕਈ ਸਿਆਸੀ ਆਗੂ, ਡਿੱਗ ਸਕਦੀ ਹੈ ਗਾਜ

major accident on punjab s national highway jira firozpur

ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਤਿੰਨ ਜਣਿਆਂ...

alert in punjab big weather forecast

ਪੰਜਾਬ 'ਚ Alert! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ...

ukrainian official accuses russia

ਸ਼ਾਂਤੀ ਵਾਰਤਾ ਦੌਰਾਨ ਯੂਕ੍ਰੇਨੀ ਅਧਿਕਾਰੀ ਨੇ ਰੂਸ 'ਤੇ ਲਗਾਏ ਦੋਸ਼

3 youths crossed the limits

ਪੰਜਾਬ 'ਚ ਸ਼ਰਮਨਾਕ ਘਟਨਾ, ਤਿੰਨ ਮੁੰਡਿਆਂ ਨੇ ਪਹਿਲਾਂ ਕੁੜੀ ਨੂੰ ਕੀਤਾ ਬੇਹੋਸ਼ ਤੇ...

shameful husband raped and raped a girl living in the neighborhood

Punjab: ਸ਼ਰਮਨਾਕ ਪਤੀ ਨੇ ਗੁਆਂਢ 'ਚ ਰਹਿੰਦੀ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਪਤਨੀ...

majitha poisonous liquor case 11 accused presented in court again

ਮਜੀਠਾ ਜ਼ਹਿਰੀਲੀ ਸ਼ਰਾਬ ਕਾਂਡ: 11 ਮੁਲਜ਼ਮਾਂ ਨੂੰ ਅਦਾਲਤ 'ਚ ਮੁੜ ਕੀਤਾ ਪੇਸ਼

health department issues advisory

ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ

punjab s famous cloth market to remain closed for 3 days

ਪੰਜਾਬ ਦੀ ਮਸ਼ਹੂਰ ਕੱਪੜਾ ਮਾਰਕੀਟ ਬਾਜ਼ਾਰ 3 ਦਿਨ ਲਈ ਬੰਦ

woman living with mummified son remains

9 ਮਹੀਨਿਆਂ ਤੋਂ ਪੁੱਤਰ ਦੇ ਅਵਸ਼ੇਸ਼ਾਂ ਨਾਲ ਰਹਿ ਰਹੀ ਸੀ ਇਕ ਮਾਂ, ਜਾਣੋ ਪੂਰਾ ਮਾਮਲਾ

delegations from russia  ukraine meet

ਰੂਸ ਅਤੇ ਯੂਕ੍ਰੇਨ ਦੇ ਵਫ਼ਦ ਸ਼ਾਂਤੀ ਵਾਰਤਾ ਲਈ ਇਸਤਾਂਬੁਲ 'ਚ ਮਿਲੇ

putin appoints deputy head

ਪੁਤਿਨ ਨੇ ਰੂਸੀ ਸੁਰੱਖਿਆ ਪ੍ਰੀਸ਼ਦ ਦਾ ਉਪ ਮੁਖੀ ਕੀਤਾ ਨਿਯੁਕਤ

ban on flying drones in jalalpur village hoshairpur

ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਦੇ ਇਸ ਪਿੰਡ 'ਚ ਲੱਗ ਗਈ ਵੱਡੀ ਪਾਬੰਦੀ, DC ਵੱਲੋਂ...

chief minister bhagwant mann visit jalandhar

ਜਲੰਧਰ 'ਚ ਬੋਲੇ CM ਮਾਨ, ਪਾਣੀ ਸਾਡੀ ਲਾਈਫਲਾਈਨ, ਅਸੀਂ ਪਾਣੀ ਵੀ ਬਚਾਵਾਂਗੇ ਤੇ...

pope statement on family

'ਪਰਿਵਾਰ' ਦੀ ਮਹੱਤਤਾ ਨੂੰ ਲੈ ਕੇ ਪੋਪ ਨੇ ਦਿੱਤਾ ਅਹਿਮ ਬਿਆਨ

summer vacations limited period free stay program

ਹੁਣ ਹੋਟਲ 'ਚ ਮਿਲੇਗਾ Free ਕਮਰਾ! ਬੱਸ ਕਰਨਾ ਪਵੇਗਾ ਇਹ ਕੰਮ

trump meet putin soon

ਮੈਂ ਜਲਦੀ ਹੀ ਪੁਤਿਨ ਨੂੰ ਮਿਲਾਂਗਾ: ਟਰੰਪ ਦਾ ਤਾਜ਼ਾ ਬਿਆਨ

brain dead pregnant woman life support

ਬ੍ਰੇਨ ਡੈੱਡ ਔਰਤ ਦੇਵੇਗੀ ਬੱਚੇ ਨੂੰ ਜਨਮ, ਡਾਕਟਰਾਂ ਨੇ ਰੱਖੀ ਲਾਈਫ ਸਪੋਰਟ ਸਿਸਟਮ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care
      MARRIED LIFE 'ਚ ਦੂਰੀਆਂ ਆਉਣ ਤੋਂ ਪਹਿਲਾਂ ਜਾਗ ਜਾਓ, ਅਪਣਾਓ ਇਹ Health Tips
    • youtuber armaan malik claims threats followed unknown car
      ਖਤਰੇ 'ਚ YouTuber ਅਰਮਾਨ ਮਲਿਕ ਦੀ ਜਾਨ, ਪੰਜਾਬ ਪੁਲਸ ਤੋਂ ਮੰਗੀ ਮਦਦ
    • mendis joins gujarat titans in place of buttler
      IPL 2025 : ਬਟਲਰ ਦੀ ਜਗ੍ਹਾ ਮੈਂਡਿਸ ਗੁਜਰਾਤ ਟਾਈਟਨਸ 'ਚ ਸ਼ਾਮਲ
    • cloth markets will remain closed
      ਬੰਦ ਰਹਿਣਗੇ ਕੱਪੜਾ ਬਾਜ਼ਾਰ, ਕਾਰੋਬਾਰੀਆਂ ਨੇ ਇਸ ਕਾਰਨ ਲਿਆ ਫੈਸਲਾ
    • brahmos missiles destroyed bholari airbase
      ਸਾਬਕਾ PAF ਮੁਖੀ ਦਾ ਕਬੂਲਨਾਮਾ, ਬ੍ਰਹਮੋਸ ਮਿਜ਼ਾਈਲਾਂ ਨੇ ਤਬਾਹ ਕੀਤਾ ਭੋਲਾਰੀ...
    • airtel launches worlds first fraud detection solution
      ਏਅਰਟੈੱਲ ਨੇ ਦੁਨੀਆ ਦਾ ਪਹਿਲਾ ਫਰਾਡ ਡਿਟੈਕਸ਼ਨ ਸਾਲਿਊਸ਼ਨ ਕੀਤਾ ਲਾਂਚ
    • preity zinta upset know the reason mere andar kali avtaar
      ਮੇਰੇ ਅੰਦਰ ਕਾਲੀ ਦਾ ਅਵਤਾਰ.....ਪ੍ਰੀਤੀ ਜਿੰਟਾ ਵੀ ਹੋਈ ਪ੍ਰੇਸ਼ਾਨ, ਜਾਣੋ ਵਜ੍ਹਾ
    • mumbai airport ends partnership with chinese company dragon pass
      ਮੁੰਬਈ ਹਵਾਈ ਅੱਡੇ ਨੇ ਚੀਨੀ ਕੰਪਨੀ ਡ੍ਰੈਗਨ ਪਾਸ ਨਾਲ ਸਾਂਝੇਦਾਰੀ ਕੀਤੀ ਖਤਮ
    • pakistan ahmadiyya graves vandalized in pakistan
      ਪਾਕਿ ’ਚ ਅਹਿਮਦੀਆ ਭਾਈਚਾਰੇ ਦੀਆਂ 100 ਕਬਰਾਂ ਨੂੰ ਤੋੜਿਆ
    • player joined punjab thumbs pakistan century in 39 balls
      IPL 2025 : ਪਾਕਿ ਨੂੰ ਅੰਗੂਠਾ ਦਿਖਾ ਪੰਜਾਬ 'ਚ ਸ਼ਾਮਲ ਹੋਇਆ ਇਹ ਖਿਡਾਰੀ, 39...
    • former union minister john barla left bjp and joined tmc
      ਸਾਬਕਾ ਕੇਂਦਰੀ ਮੰਤਰੀ ਜਾਨ ਬਾਰਲਾ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ
    • ਸਿਹਤ ਦੀਆਂ ਖਬਰਾਂ
    • mix these things with milk and drink them
      ਸਿਹਤ ਸਮੱਸਿਆਵਾਂ ਹੋਣਗੀਆਂ ਦੂਰ! ਦੁੱਧ ’ਚ ਮਿਲਾ ਕੇ ਖਾਓ ਇਹ ਚੀਜ਼ਾਂ
    • this fruit is a treasure trove of health
      ਸਿਹਤ ਦਾ ਖਜ਼ਾਨਾ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ
    • benefits of eating flax seeds
      ਗਰਮੀਆਂ ’ਚ ਨਹੀਂ ਹੋਵੇਗੀ  ਕੋਈ ਵੀ ਸਮੱਸਿਆ ਬਸ ਖਾਓ ਇਹ ਚੀਜ਼
    • the habit of biting your nails can harm your health
      ਸਾਵਧਾਨ! ਨਹੁੰ ਖਾਣ ਦੀ ਆਦਤ ਪਹੁੰਚਾ ਸਕਦੀ ਹੈ ਤੁਹਾਡੀ ਸਿਹਤ ਨੂੰ ਨੁਕਸਾਨ
    • don t ignore a persistent fever
      ਲਗਾਤਾਰ ਹੋ ਰਹੇ ਬੁਖਾਰ ਨੂੰ ਨਾ ਕਰੋ ਇਗਨੋਰ! ਜਾਣੋ ਦੇ ਪਿੱਛੇ ਦੇ ਮੁੱਖ ਕਾਰਨ
    • to keep your liver healthy include these things in your diet
      Liver ਨੂੰ ਰੱਖਣੈ Healthy ਤਾਂ ਡਾਈਟ ’ਚ ਸ਼ਾਮਲ ਕਰੋ ਇਹ ਚੀਜ਼ਾਂ! ਮਿਲਣਗੇ ਫਾਇਦੇ
    • if your weight is constantly increasing don t ignore it
      ਲਗਾਤਾਰ ਵਧ ਰਿਹੈ Weight ਤਾਂ ਇਸ ਨੂੰ ਨਾ ਕਰੋ Ignore! ਹੋ ਸਕਦੇ ਨੇ ਇਹ ਕਾਰਨ
    • vitamin a deficiency
      ਸਰੀਰ ’ਚ ਦਿਸ ਰਹੇ ਨੇ ਅਜਿਹੇ ਲੱਛਣ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਇਸ...
    • causes of high blood pressure
      ਹੋ ਰਹੀ ਹੈ High blood pressure ਦੀ ਸਮੱਸਿਆ ਤਾਂ ਇਹ ਹੋ ਸਕਦੇ ਨੇ ਕਾਰਨ!
    • do you eat these things with tea
      ਚਾਹ ਦੇ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +