ਆਮ ਤੌਰ 'ਤੇ ਲੋਕ ਸਮਝਦੇ ਹਨ ਕਿ ਡਿਪ੍ਰੈਸ਼ਨ ਮਾਨਸਿਕ ਰੋਗਾਂ ਦਾ ਕਾਰਨ ਹੁੰਦਾ ਹੈ। ਪਰ ਅਜਿਹਾ ਸਮਝਣਾ ਗਲਤ ਹੈ। ਡਿਪ੍ਰੈਸ਼ਨ ਦਾ ਬੁਰਾ ਅਸਰ ਸਿਰਫ ਦਿਮਾਗ 'ਤੇ ਹੀ ਨਹੀਂ ਸਗੋਂ ਪੂਰੇ ਸਰੀਰ 'ਤੇ ਹੁੰਦਾ ਹੈ। ਇਕ ਨਵੇਂ ਸ਼ੋਧ ਵਿੱਚ ਵਿਗਿਆਨੀਆਂ ਨੇ ਸਾਬਿਤ ਕੀਤਾ ਹੈ ਕਿ ਡਿਪ੍ਰੈਸ਼ਨ ਨਾਲ ਹੋਣ ਵਾਲੇ ਬਦਲਾਵ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਸਪੇਨ ਦੀ ਯੂਨੀਵਰਸਿਟੀ ਆਫ ਗ੍ਰੇਨੇਡਾ (ਯੂ.ਜੀ.ਆਰ) ਦੇ ਵਿਗਿਆਨੀਆਂ ਨੇ ਇੱਕ ਖੋਜ ਦੇ ਜ਼ਰੀਏ ਦੱਸਿਆ ਕਿ ਡਿਪ੍ਰੈਸ਼ਨ ਨੂੰ ਇੱਕ ਪ੍ਰਣਾਲੀਗਤ ਰੋਗ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਦੇ ਕਈ ਅੰਗਾਂ ਅਤੇ ਮਾਸਪੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ। ਖੋਜ ਵਿੱਚ ਪਤਾ ਚੱਲਿਆ ਹੈ ਕਿ ਡਿਪ੍ਰੈਸ਼ਨ ਨਾਲ ਦਿਲ ਦੇ ਰੋਗ ਅਤੇ ਕੈਂਸਰ ਵਰਗੀਆਂ ਖ਼ਤਰਨਾਕ ਬੀਮਾਰੀਆਂ ਵੀ ਹੋ ਜਾਂਦੀਆਂ ਹਨ। ਨਾਲ ਹੀ ਡਿਪ੍ਰੈਸ਼ਨ ਪੀੜਿਤ ਲੋਕਾਂ ਦੀ ਮੌਤ ਵੀ ਜਲਦੀ ਹੋ ਜਾਂਦੀ ਹੈ।
ਇਸ ਖੋਜ ਦੇ ਵਿਸ਼ਲੇਸ਼ਣ ਨੇ ਵੱਖ-ਵੱਖ ਆਕਸੀਡੈਟਿਵ ਤਣਾਅ ਮਾਪਦੰਡਾਂ ਦੀ ਸਥਿਤੀ ਅਤੇ ਐਂਟੀਆਕਸੀਡੈਂਟ ਪਦਾਰਥਾਂ ਦੀ ਘਾਟ ਦੇ ਵਿਚਕਾਰ ਅਸੰਤੁਲਨ ਦਾ ਖ਼ੁਲਾਸਾ ਕੀਤਾ ਹੈ। ਖੋਜ ਵਿੱਚ ਪੂਰਵ ਦੇ 20 ਅਧਿਐਨਾਂ ਦਾ ਨਿਰੀਖਣ ਕੀਤਾ ਗਿਆ ਸੀ, ਜਿਸ ਵਿੱਚ 3,961 ਲੋਕ ਸ਼ਾਮਿਲ ਸੀ। ਇਹ ਪਹਿਲੀ ਅਜਿਹੀ ਖੋਜ ਹੈ ਜਿਸ ਵਿੱਚ ਸਰੀਰ 'ਤੇ ਡਿਪ੍ਰੈਸ਼ਨ ਨਾਲ ਪੈਣ ਵਾਲੇ ਪ੍ਰਭਾਵਾਂ ਦੀ ਜਾਣਕਾਰੀ ਦਿੱਤੀ ਗਈ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਡਿਪ੍ਰੈਸ਼ਨ ਦੀ ਰੋਕਥਾਮ ਅਤੇ ਇਸ ਦੇ ਉਪਚਾਰ ਲਈ ਨਵੀਂ ਡਾਕਟਰੀ ਖੋਜ ਵਿੱਚ ਮਦਦ ਮਿਲ ਸਕਦੀ ਹੈ। ਇਹ ਖੋਜ ਕਲੀਨਿਕਲ ਸਾਈਕੈਟਰੀ ਰਸਾਲੇ ਵਿੱਚ ਪ੍ਰਕਾਸ਼ਿਤ ਹੋਈ ਹੈ।
ਪਰੇਸ਼ਾਨੀਆਂ ਨੂੰ ਭੁਲਾ ਕੇ ਦਿਮਾਗ ਨੂੰ ਤਰੋਂ ਤਾਜ਼ਾ ਕਰਨ ਦੇ ਛੇ ਤਰੀਕੇ
NEXT STORY