ਹੈਲਥ ਡੈਸਕ- ਜੇਕਰ ਖੂਨ 'ਚ ਯੂਰਿਕ ਐਸਿਡ ਦੀ ਮਾਤਰਾ 7 mg/dL ਤੋਂ ਵੱਧ ਹੋ ਜਾਵੇ, ਤਾਂ ਇਹ ਗੰਭੀਰ ਸਮੱਸਿਆ ਬਣ ਸਕਦੀ ਹੈ। ਇਹ ਜੋੜਾਂ 'ਚ ਸੋਜ ਆਉਣ ਦਾ ਕਾਰਨ ਬਣਦਾ ਹੈ। ਕਈ ਵਾਰ ਇਹ ਕਿਡਨੀ ਸਟੋਨ ਦਾ ਰੂਪ ਵੀ ਧਾਰ ਲੈ ਸਕਦਾ ਹੈ। ਸਾਵਧਾਨੀ ਰੱਖਣ ਅਤੇ ਸਹੀ ਆਦਤਾਂ ਅਪਣਾਉਣ ਨਾਲ ਇਸ ਨੂੰ ਕਾਬੂ ‘ਚ ਰੱਖਿਆ ਜਾ ਸਕਦਾ ਹੈ। ਜੁਲਾਈ-ਅਗਸਤ ਦੇ ਮਹੀਨੇ 'ਚ ਇਹ ਸਮੱਸਿਆ ਹੋਰ ਵੀ ਵਧ ਜਾਂਦੀ ਹੈ।
ਯੂਰਿਕ ਐਸਿਡ ਘਟਾਉਣ ਲਈ ਇਹ 5 ਤਰੀਕੇ ਅਜਮਾਓ:
ਹਰ ਰੋਜ਼ ਲਵੋ ਵਿਟਾਮਿਨ-ਸੀ:
ਹਰ ਦਿਨ 500 mg ਵਿਟਾਮਿਨ-ਸੀ ਲੈਣ ਨਾਲ ਯੂਰਿਕ ਐਸਿਡ ਦੀ ਮਾਤਰਾ 'ਚ ਕਮੀ ਆ ਸਕਦੀ ਹੈ। ਇਹ ਕਿਡਨੀਆਂ ਰਾਹੀਂ ਯੂਰਿਕ ਐਸਿਡ ਨੂੰ ਬਾਹਰ ਕੱਢਣ 'ਚ ਮਦਦਗਾਰ ਹੈ।
ਕੀ ਖਾਈਏ? - ਆਂਵਲਾ, ਨਿੰਬੂ ਦਾ ਰਸ, ਅਮਰੂਦ, ਦਾਲ
ਦੁੱਧ-ਦਹੀ ਖਾਓ, ਪਰ ਪ੍ਰੋਟੀਨ ਤੋਂ ਬਚੋ:
ਭੋਜਨ 'ਚ ਘੱਟ ਪ੍ਰੋਟੀਨ ਹੋਣੀ ਚਾਹੀਦੀ ਹੈ, ਕਿਉਂਕਿ ਪ੍ਰੋਟੀਨ ਯੂਰਿਕ ਐਸਿਡ ਵਧਾਉਂਦੀ ਹੈ। ਹਰ ਰੋਜ਼ ਨਾਸ਼ਤੇ 'ਚ ਦੁੱਧ-ਦਹੀ ਜ਼ਰੂਰ ਖਾਓ। ਪ੍ਰੋਟੀਨ ਪਾਊਡਰ ਜਾਂ ਰੈੱਡ ਮੀਟ ਤੋਂ ਪਰੇ ਰਹੋ।
ਰੋਜ਼ 2 ਕੱਪ ਫਿਲਟਰ ਕੌਫੀ ਪੀਓ:
ਦੋ ਕੱਪ ਕੌਫੀ 'ਚ ਮਿਲਣ ਵਾਲਾ ਕੈਫੀਨ ਯੂਰਿਕ ਐਸਿਡ ਦੇ ਐਂਜ਼ਾਈਮਸ ਨੂੰ ਰੋਕਦਾ ਹੈ, ਜੋ ਐਸਿਡ ਬਣਾਉਂਦੇ ਹਨ। ਖ਼ਾਸ ਕਰਕੇ ਸਵੇਰੇ ਅਤੇ ਸ਼ਾਮ ਇਕ-ਇਕ ਕੱਪ ਫਿਲਟਰ ਕੌਫੀ ਫਾਇਦੇਮੰਦ ਹੈ।
ਰਾਤ ਨੂੰ ਇਸਬਗੋਲ ਲਓ:
ਸੌਣ ਤੋਂ ਪਹਿਲਾਂ 1 ਗਿਲਾਸ ਗਰਮ ਪਾਣੀ 'ਚ ਇਕ ਚਮਚ ਇਸਬਗੋਲ ਸ਼ਾਮਿਲ ਕਰਕੇ ਪੀਣਾ ਚੰਗਾ ਰਹਿੰਦਾ ਹੈ। ਇਹ ਅੰਤੜੀਆਂ ਦੀ ਸਫ਼ਾਈ ਕਰਦਾ ਹੈ, ਜਿਹੜੀ ਸਰੀਰ ਤੋਂ ਟਾਕਸਿਨ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ।
ਪਾਣੀ ਪੀਣ ਦਾ ਸਹੀ ਸਮਾਂ ਬਣਾਓ:
ਸਰੀਰ 'ਚ ਪਾਣੀ ਦੀ ਘਾਟ ਕਾਰਨ ਵੀ ਯੂਰਿਕ ਐਸਿਡ ਇਕੱਠਾ ਹੋ ਜਾਂਦਾ ਹੈ। ਸਵੇਰੇ 400 ml, ਦੁਪਹਿਰ 250 ml, ਸ਼ਾਮ ਨੂੰ 250 ml ਤੇ ਰਾਤ ਨੂੰ 100-150 ml ਪਾਣੀ ਜ਼ਰੂਰ ਪੀਓ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਦਹੀਂ ਨਾਲ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਸਿਹਤ ਤੇ ਸਕਿਨ ਦੋਵਾਂ ਨੂੰ ਹੋ ਸਕਦਾ ਨੁਕਸਾਨ
NEXT STORY