ਹੈਲਥ ਡੈਸਕ- ਬਾਰਿਸ਼ ਦਾ ਮੌਸਮ ਜਿੱਥੇ ਤਾਜ਼ਗੀ ਲਿਆਉਂਦਾ ਹੈ, ਉੱਥੇ ਹੀ ਕਈ ਰੋਗਾਂ ਲਈ ਸੰਕਟ ਦਾ ਸੰਕੇਤ ਵੀ ਹੁੰਦਾ ਹੈ। ਖ਼ਾਸ ਕਰਕੇ ਉਹ ਲੋਕ ਜੋ ਯੂਰਿਕ ਐਸਿਡ ਵਧਣ ਦੀ ਸਮੱਸਿਆ ਨਾਲ ਪੀੜਤ ਹਨ, ਉਨ੍ਹਾਂ ਲਈ ਇਹ ਮੌਸਮ ਹੋਰ ਵੀ ਮੁਸ਼ਕਿਲ ਭਰਿਆ ਹੋ ਸਕਦਾ ਹੈ। ਡਾਕਟਰਾਂ ਅਨੁਸਾਰ, ਬਾਰਿਸ਼ 'ਚ ਕੁਝ ਖਾਸ ਸਬਜ਼ੀਆਂ ਖਾਣ ਨਾਲ ਯੂਰਿਕ ਐਸਿਡ ਦੀ ਮਾਤਰਾ ਵਧ ਸਕਦੀ ਹੈ, ਜਿਸ ਨਾਲ ਜੋੜਾਂ 'ਚ ਦਰਦ, ਸੋਜ ਦੀ ਸ਼ਿਕਾਇਤ ਹੋ ਸਕਦੀ ਹੈ।
ਇਨ੍ਹਾਂ 5 ਸਬਜ਼ੀਆਂ ਤੋਂ ਕਰੋ ਪਰਹੇਜ
ਭਿੰਡੀ (ਔਕਰਾ)
ਭਿੰਡੀ 'ਚ ਪਿਊਰੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਯੂਰਿਕ ਐਸਿਡ ਦਾ ਪੱਧਰ ਵਧਾ ਸਕਦੀ ਹੈ ਹੈ। ਇਸ ਕਰ ਕੇ ਰੋਗੀਆਂ ਨੂੰ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ।
ਬੈਗਨ
ਬੈਗਨ 'ਚ ਕੁਝ ਅਜਿਹੇ ਤੱਤ ਹੁੰਦੇ ਹਨ ਜੋ ਯੂਰਿਕ ਐਸਿਡ ਦੇ ਪੱਧਰ ਨੂੰ ਵਧਾ ਸਕਦੇ ਹਨ। ਬਾਰਿਸ਼ ਦੇ ਮੌਸਮ 'ਚ ਇਨ੍ਹਾਂ ਸਬਜ਼ੀਆਂ ਦਾ ਸੇਵਨ ਜੋੜਾਂ 'ਚ ਦਰਦ, ਸੋਜ ਆਦਿ ਦੀ ਸ਼ਿਕਾਇਤ ਵਧਾ ਸਕਦਾ ਹੈ।
ਮਸ਼ਰੂਮ
ਮਸ਼ਰੂਮ ਪ੍ਰੋਟੀਨ ਦਾ ਚੰਗਾ ਸਰੋਤ ਹੋਣ ਦੇ ਬਾਵਜੂਦ ਯੂਰਿਕ ਐਸਿਡ ਰੋਗੀਆਂ ਦੀ ਸਿਹਤ ਲਈ ਚੰਗੇ ਨਹੀਂ ਹੁੰਦੇ।
ਪਾਲਕ
ਆਇਰਨ, ਵਿਟਾਮਿਨ ਅਤੇ ਮਿਨਰਲਸ ਦਾ ਰਿਚ ਸੋਰਸ ਹੋਣ ਦੇ ਬਾਵਜੂਦ ਪਾਲਕ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਪਹੁੰਚਾ ਸਕਦੀ ਹੈ। ਰੋਗੀਆਂ ਨੂੰ ਮਾਨਸੂਨ 'ਚ ਪਾਲਕ ਖਾਣ ਤੋਂ ਬਚਣਾ ਚਾਹੀਦਾ।
ਅਰਬੀ
ਮਾਨਸੂਨ 'ਚ ਅਰਬੀ ਦਾ ਸੇਵਨ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੁੰਦਾ ਹੈ। ਅਰਬੀ ਖਾਣ ਨਾਲ ਜੋੜਾਂ 'ਚ ਦਰਦ ਹੋ ਸਕਦਾ ਹੈ ਅਤੇ ਯੂਰਿਕ ਐਸਿਡ ਦੀ ਮਾਤਰਾ ਵੀ ਵਧ ਸਕਦੀ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਮਾਨਸੂਨ ਦੌਰਾਨ ਵਾਰ-ਵਾਰ ਗਲ਼ਾ ਹੋ ਜਾਂਦੈ ਖ਼ਰਾਬ ! ਅਪਣਾਓ ਇਹ ਘਰੇਲੂ ਨੁਸਖ਼ੇ, ਤੁਰੰਤ ਮਿਲੇਗਾ ਆਰਾਮ
NEXT STORY