ਹੈਲਥ ਡੈਸਕ- ਜੇ ਤੁਹਾਨੂੰ ਜਿਮ ਜਾਂ ਵਰਕਆਉਟ ਲਈ ਮੋਟਿਵੇਸ਼ਨ ਨਹੀਂ ਮਿਲ ਰਹੀ, ਤਾਂ ਹੋ ਸਕਦਾ ਹੈ ਤੁਸੀਂ ਆਪਣੀ ਸ਼ਖਸੀਅਤ (ਪਸੰਦ, ਆਦਤਾਂ, ਸੁਭਾਅ) ਦੇ ਅਨੁਸਾਰ ਸਹੀ ਵਰਕਆਉਟ ਨਹੀਂ ਚੁਣਿਆ। ਲੰਡਨ ਦੀ ਯੂਨੀਵਰਸਿਟੀ ਕਾਲਜ ਦੀ ਇਕ ਨਵੀਂ ਰਿਸਰਚ ਦੌਰਾਨ ਸਾਹਮਣੇ ਆਇਆ ਕਿ ਜੇਕਰ ਅਸੀਂ ਵਰਕਆਉਟ ਨੂੰ ਵਿਅਕਤੀ ਦੀ ਪਸਨਲਿਟੀ ਅਨੁਸਾਰ ਕਸਟਮਾਈਜ਼ ਕਰੀਏ, ਤਾਂ ਨਾ ਸਿਰਫ਼ ਉਹ ਜ਼ਿਆਦਾ ਪਸੰਦ ਆਉਂਦੀ ਹੈ, ਸਗੋਂ ਲੰਮੇ ਸਮੇਂ ਤੱਕ ਜਾਰੀ ਵੀ ਰਹਿੰਦੀ ਹੈ।
ਕਿਸ ਤਰ੍ਹਾਂ ਦੇ ਲੋਕਾਂ ਲਈ ਕਿਹੜੀ ਵਰਕਆਉਟ ਠੀਕ?
ਮਿਲਣਸਾਰ ਲੋਕ:
ਇਹ ਲੋਕ ਗਰੁੱਪ 'ਚ ਹਾਈ-ਐਨਰਜੀ ਵਾਲੇ ਵਰਕਆਊਟ ਪਸੰਦ ਕਰਦੇ ਹਨ।
ਇਹ ਕਸਰਤ ਕਰੋ: ਹਾਈ ਇੰਟੈਂਸਿਟੀ ਇੰਟਰਵਲ ਟ੍ਰੇਨਿੰਗ (HIIT), ਗਰੁੱਪ ਸਾਈਕਲਿੰਗ, ਕਾਰਡੀਓ ਡਾਂਸ ਕਲਾਸ।
ਜਲਦੀ ਘਬਰਾਉਣ ਵਾਲੇ ਲੋਕ:
ਇਨ੍ਹਾਂ ਨੂੰ ਇਕੱਲੇ 'ਚ ਹੋਣ ਵਾਲੀ ਹਲਕੀ ਕਸਰਤ ਪਸੰਦ ਆਉਂਦੀ ਹੈ।
ਇਹ ਕਸਰਤ ਕਰੋ: ਯੋਗਾ, ਵਾਕਿੰਗ, ਹੋਮ ਵਰਕਆਉਟ ਚੈਲੰਜ, ਐਪ ਆਧਾਰਿਤ ਵਰਕਆਉਟ।
ਸ਼ਾਂਤ ਸੁਭਾਅ ਵਾਲੇ ਲੋਕ:
ਇਨ੍ਹਾਂ ਨੂੰ ਲੰਮੇ ਸਮੇਂ ਅਤੇ ਸੌਖੀ ਕਸਰਤ ਚੰਗੀ ਲੱਗਦੀ ਹੈ।
ਇਹ ਵਰਕਆਊਟ ਕਰੋ: ਲੰਬੀ ਸਾਈਕਲਿੰਗ, ਟ੍ਰੇਲ ਵਾਕਿੰਗ, ਹਲਕੀ ਸਟ੍ਰੈਚਿੰਗ।
ਡਿਸ਼ਪਲਿਨ ਵਾਲੇ ਲੋਕ:
ਇਹ ਲੋਕ ਹੈਲਥ ਬੈਨੇਫਿਟਸ ਦੇ ਹਿਸਾਬ ਨਾਲ ਕਈ ਵਰਕਆਊਟ ਕਰਦੇ ਹਨ।
ਇਹ ਵਰਕਆਉਟ ਕਰੋ: ਸਟ੍ਰੈਂਥ ਟ੍ਰੇਨਿੰਗ, ਰਨਿੰਗ ਅਤੇ ਸਵੀਮਿੰਗ ਕਰਨਾ ਚਾਹੀਦਾ।
ਨੋਟ- ਆਪਣੀ ਪਸਨਲਿਟੀ ਨੂੰ ਸਮਝੋ, ਅਤੇ ਉਸ ਦੇ ਅਨੁਸਾਰ ਵਰਕਆਉਟ ਰੂਟੀਨ ਬਣਾਓ- ਇਹ ਤੰਦਰੁਸਤ ਰਹਿਣ ਅਤੇ ਵਰਕਆਉਟ ਜਾਰੀ ਰੱਖਣ ਲਈ ਸਭ ਤੋਂ ਚੰਗਾ ਤਰੀਕਾ ਹੈ।
ਜਾਨਲੇਵਾ ਕੈਂਸਰ ਦਾ ਹੋਵੇੇਗਾ ਖਾਤਮਾ! ਵਿਗਿਆਨੀਆਂ ਨੇ ਬਣਾਈ mRNA ਵੈਕਸੀਨ
NEXT STORY