ਜਲੰਧਰ (ਬਿਊਰੋ) - ਤੰਦਰੁਸਤ ਜੀਵਨ ਜਿਊਂਣ ਲਈ ਹਰੇਕ ਇਨਸਾਨ ਦਾ ਹਾਜ਼ਮਾਂ ਠੀਕ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਤੁਹਾਨੂੰ ਹਾਜ਼ਮੇ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਤੰਦਰੁਸਤ ਨਹੀਂ ਹੋ ਸਕਦੇ। ਪਾਚਨ ਕਿਰਿਆ ਖ਼ਰਾਬ ਹੋਣ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਖਾਣਾ-ਖਾਣ ਦੇ ਬਾਵਜੂਦ ਖਾਣਾ ਸਰੀਰ ਨੂੰ ਨਹੀਂ ਲੱਗਦਾ। ਅਜਿਹਾ ਹੋਣ ’ਤੇ ਤੁਸੀਂ ਬਹੁਤ ਕਮਜ਼ੋਰ ਅਤੇ ਪਤਲੇ ਹੋ ਜਾਂਦੇ ਹੋ। ਅੱਜ ਕੱਲ੍ਹ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹਾਜ਼ਮੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਢਿੱਡ ਵਿੱਚ ਗੈਸ, ਬਦਹਜਮੀ, ਐਸੀਡਿਟੀ ਹਾਜ਼ਮੇ ਦੀਆਂ ਸਮੱਸਿਆਵਾਂ ਹਨ, ਜੋ ਜ਼ਿਆਦਾਤਰ ਗਲਤ ਖਾਣ ਪੀਣ ਦੇ ਕਾਰਨ ਹੁੰਦੀਆਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਘਰੇਲੂ ਨੁਸਖ਼ੇ ਬਾਰੇ ਦਸਾਂਗੇ, ਜਿਨ੍ਹਾਂ ਦੇ ਸੇਵਨ ਨਾਲ ਤੁਸੀਂ ਆਪਣਾ ਹਾਜ਼ਮਾ ਮਜ਼ਬੂਤ ਕਰ ਸਕਦੇ ਹੋ...
ਪਾਚਨ ਤੰਤਰ ਖ਼ਰਾਬ ਹੋਣ ਦੇ ਲੱਛਣ
. ਢਿੱਡ ਵਿੱਚ ਗੈਸ ਬਣਨਾ
. ਢਿੱਡ ਵਿੱਚ ਜਲਨ
. ਐਸੀਡਿਟੀ
ਪੜ੍ਹੋ ਇਹ ਵੀ ਖ਼ਬਰ- Health Tips: ਰਾਤ ਦੇ ਸਮੇਂ ਕਦੇ ਵੀ ਭੁੱਲ ਕੇ ਨਾ ਕਰੋ ‘ਦੁੱਧ’ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ
ਪਾਚਨ ਤੰਤਰ ਨੂੰ ਤੰਦਰੁਸਤ ਰੱਖਣ ਦੇ ਘਰੇਲੂ ਨੁਸਖ਼ੇ
ਸੌਂਫ
ਪਾਚਣ ਕਿਰਿਆ ਨੂੰ ਤੰਦਰੁਸਤ ਰੱਖਣ ਲਈ ਸੌਂਫ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਆਪਣਾ ਪਾਚਣ ਤੰਤਰ ਬੁਢਾਪੇ ਤੱਕ ਮਜ਼ਬੂਤ ਰੱਖਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਸੌਂਫ ਜ਼ਰੂਰ ਖਾਓ। ਸੌਂਫ ਖਾਣ ਨਾਲ ਬਦਹਜ਼ਮੀ ਦੀ ਹਰ ਸਮੱਸਿਆ ਦੂਰ ਹੋ ਜਾਂਦੀ ਹੈ। ਭੁੰਨੀ ਹੋਈ ਸੌਂਫ ਅਤੇ ਕੱਚੀ ਸੌਂਫ ਦੇ ਚੂਰਣ ਵਿੱਚ ਹਿੰਗ ਅਤੇ ਕਾਲਾ ਲੂਣ ਮਿਲਾ ਕੇ ਦਿਨ ਵਿੱਚ 2-3 ਵਾਰ 2 ਤੋਂ 6 ਗ੍ਰਾਮ ਖਾਓ। ਇਸ ਨਾਲ ਢਿੱਡ ਵਿੱਚ ਬਣਨ ਵਾਲੀ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਦੂਰ ਹੋ ਜਾਵੇਗੀ ।
ਅਦਰਕ
ਜੇਕਰ ਤੁਸੀਂ ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅਦਰਕ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਲਈ ਤੁਸੀਂ ਰੋਜ਼ਾਨਾ ਅਦਰਕ ਦਾ ਰਸ ਪੀਓ। ਜਾਂ ਫਿਰ ਅਦਰਕ ਦੇ ਛੋਟੇ-ਛੋਟੇ ਟੁਕੜੇ ਕੱਟ ਕੇ ਉਨ੍ਹਾਂ ਤੇ ਕਾਲਾ ਲੂਣ ਲਗਾ ਕੇ ਚਬਾ ਕੇ ਖਾਓ। ਇਸ ਨਾਲ ਬਦਹਜ਼ਮੀ ਦੀ ਸਮੱਸਿਆ ਠੀਕ ਹੋ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ- ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਨਾੜਾਂ ਸੁਗੜਨ ਸਣੇ ਹੋ ਸਕਦੇ ਨੇ ਇਹ ਰੋਗ
ਐਲੋਵੀਰਾ
ਪਾਚਨ ਤੰਤਰ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਐਲੋਵੀਰਾ ਇੱਕ ਜੜੀ ਬੂਟੀ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹਾਂ। ਐਲੋਵੀਰਾ ਦਾ ਜੂਸ ਰੋਜ਼ਾਨਾ ਸੇਵਨ ਕਰਨ ਨਾਲ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ। ਬਦਹਜ਼ਮੀ ਦੀ ਸਮੱਸਿਆ ਹੋਣ ’ਤੇ ਐਲੋਵੀਰਾ ਜੂਸ ਵਿੱਚ ਸੇਂਧਾ ਲੂਣ ਮਿਲਾ ਕੇ ਪੀਣ ਨਾਲ ਇਹ ਸਮੱਸਿਆ ਠੀਕ ਹੋ ਜਾਂਦੀ ਹੈ ।
ਦਾਲਚੀਨੀ
ਬਹੁਤ ਸਾਰੇ ਲੋਕ ਚਾਹ ਵਿੱਚ ਦਾਲ ’ਚ ਇੰਨੀ ਮਿਲਾ ਕੇ ਪੀਣਾ ਪਸੰਦ ਕਰਦੇ ਹਨ। ਇਹ ਇੱਕ ਮਸਾਲੇ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਦਾਲ ਚੀਨੀ ਪਾਚਣ ਕਿਰਿਆ ਨੂੰ ਸੁਧਾਰਨ ਅਤੇ ਢਿੱਡ ਦੀ ਗੈਸ ਤੋਂ ਛੁਟਕਾਰਾ ਦਿਲਾਉਣ ਲਈ ਮਦਦ ਕਰਦੀ ਹੈ। ਜੇਕਰ ਤੁਸੀਂ ਆਪਣਾ ਪਾਚਨ ਤੰਤਰ ਮਜ਼ਬੂਤ ਕਰਨਾ ਚਾਹੁੰਦੇ ਹੋ, ਤਾਂ ਰੋਜ਼ਾਨਾ ਸਵੇਰੇ ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਦਾਲ ਚੀਨੀ ਉਬਾਲ ਕੇ ਪੀਓ ।
ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਘਰ ਦੇ ਇਸ ਕੋਨੇ ’ਚ ਰੱਖੋ ‘ਲੂਣ’, ਕਲੇਸ਼ ਖ਼ਤਮ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
ਜਨਮ ਅਸ਼ਟਮੀ ਦਾ ਪ੍ਰਸ਼ਾਦ ਮੱਖਣ-ਮਿਸ਼ਰੀ ਖਾਣ ਨਾਲ ਮਿਲਦੇ ਹਨ ਕਈ ਲਾਜਵਾਬ ਫ਼ਾਇਦੇ
NEXT STORY