ਹੈਲਥ ਡੈਸਕ - ਅੱਜ-ਕੱਲ੍ਹ ਦੇ ਦੌਰ 'ਚ ਚੰਗੀ ਸਿਹਤ ਅਤੇ ਫਿਟਨੈਸ ਲਈ ਲੋਕ ਆਲਿਵ ਆਇਲ ਦੀ ਵਰਤੋਂ ਬਹੁਤ ਤੇਜ਼ੀ ਨਾਲ ਕਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜਿਸ ਤੇਲ ਨੂੰ ਤੁਸੀਂ ਸਿਹਤ ਦਾ ਖਜ਼ਾਨਾ ਮੰਨ ਕੇ ਖਾ ਰਹੇ ਹੋ, ਉਹ ਤੁਹਾਡੀ ਇਕ ਗਲਤੀ ਕਾਰਨ ਸਰੀਰ ਨੂੰ ਫਾਇਦੇ ਦੀ ਜਗ੍ਹਾ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ? ਆਓ ਜਾਣਦੇ ਹਾਂ ਕਿ ਆਲਿਵ ਆਇਲ ਦੀ ਵਰਤੋਂ ਵੇਲੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ।
ਭਾਰਤੀ ਖਾਣਾ ਬਣਾਉਣ ਲਈ ਸਹੀ ਨਹੀਂ
- ਆਲਿਵ ਆਇਲ ਦਾ ਸਮੋਕ ਪੁਆਇੰਟ ਬਹੁਤ ਘੱਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜਦੋਂ ਇਸ ਨੂੰ ਜ਼ਿਆਦਾ ਗਰਮ ਕੀਤਾ ਜਾਂਦਾ ਹੈ, ਤਾਂ ਇਹ ਤੇਜ਼ੀ ਨਾਲ ਸੜਨ ਲੱਗਦਾ ਹੈ। ਇਸ ਤਰ੍ਹਾਂ ਕਰਨ ਨਾਲ ਇਸ ਦੇ ਸਾਰੇ ਚੰਗੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਇਹ ਜ਼ਹਿਰੀਲੇ ਕੰਪਾਊਂਡ ਛੱਡਣ ਲੱਗਦਾ ਹੈ, ਜੋ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਇਸ ਲਈ ਇਸ 'ਚ ਪੂੜੀਆਂ ਜਾਂ ਪਕੌੜੇ ਤਲਣ ਦੀ ਗਲਤੀ ਕਦੇ ਨਾ ਕਰੋ।
ਭਾਰ ਵਧਣ ਦਾ ਖ਼ਤਰਾ
- ਕਈ ਲੋਕਾਂ ਨੂੰ ਲੱਗਦਾ ਹੈ ਕਿ ਆਲਿਵ ਆਇਲ 'ਚ ਫੈਟ ਨਹੀਂ ਹੁੰਦੀ ਪਰ ਸੱਚ ਇਹ ਹੈ ਕਿ ਇਸ 'ਚ ਵੀ ਭਰਪੂਰ ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਇਸ ਦੀ ਜ਼ਿਆਦਾ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡਾ ਭਾਰ ਤੇਜ਼ੀ ਨਾਲ ਵਧਾ ਸਕਦਾ ਹੈ।
ਪੇਟ ਦੀਆਂ ਸਮੱਸਿਆਵਾਂ
- ਜੈਤੂਨ ਦੇ ਤੇਲ ਵਿੱਚ ਭਾਰੀ ਮਾਤਰਾ 'ਚ ਫੈਟ ਹੁੰਦੀ ਹੈ। ਜੇਕਰ ਇਸ ਨੂੰ ਲੋੜ ਤੋਂ ਵੱਧ ਖਾਧਾ ਜਾਵੇ ਤਾਂ ਇਹ ਪਾਚਨ ਕਿਰਿਆ ਨੂੰ ਖ਼ਰਾਬ ਕਰ ਸਕਦਾ ਹੈ, ਜਿਸ ਨਾਲ ਦਸਤ ਜਾਂ ਪੇਟ 'ਚ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਬਲੱਡ ਪ੍ਰੈਸ਼ਰ ਬਹੁਤ ਘੱਟ ਹੋਣਾ
- ਜਿਹੜੇ ਲੋਕ ਪਹਿਲਾਂ ਹੀ ਬਲੱਡ ਪ੍ਰੈਸ਼ਰ (BP) ਘੱਟ ਹੋਣ ਦੀ ਦਵਾਈ ਲੈ ਰਹੇ ਹਨ, ਉਨ੍ਹਾਂ ਨੂੰ ਇਸ ਦੀ ਵਰਤੋਂ ਬਹੁਤ ਸੰਭਾਲ ਕੇ ਕਰਨੀ ਚਾਹੀਦੀ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕਾਫੀ ਹੱਦ ਤੱਕ ਘਟਾ ਸਕਦਾ ਹੈ, ਜਿਸ ਨਾਲ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਮਾਹਿਰਾਂ ਦੀ ਸਲਾਹ :-
- ਐਕਸਟਰਾ ਵਰਜਿਨ ਆਲਿਵ ਆਇਲ ਦੀ ਵਰਤੋਂ ਸਿਰਫ਼ ਸਲਾਦ 'ਤੇ ਪਾ ਕੇ ਜਾਂ ਪੱਕੇ ਹੋਏ ਖਾਣੇ 'ਤੇ ਉੱਪਰੋਂ ਪਾ ਕੇ ਕਰਨੀ ਚਾਹੀਦੀ ਹੈ।
- ਜੇਕਰ ਖਾਣਾ ਪਕਾਉਣ ਲਈ ਤੇਲ ਵਰਤਣਾ ਹੀ ਹੈ, ਤਾਂ 'ਰਿਫਾਈਂਡ ਆਲਿਵ ਆਇਲ' ਜਾਂ 'ਪੋਮੇਸ ਆਲਿਵ ਆਇਲ' ਦੀ ਵਰਤੋਂ ਕਰੋ ਕਿਉਂਕਿ ਇਨ੍ਹਾਂ ਦਾ ਸਮੋਕ ਪੁਆਇੰਟ ਥੋੜ੍ਹਾ ਜ਼ਿਆਦਾ ਹੁੰਦਾ ਹੈ।
ਕੱਦੂ ਦੇ ਬੀਜ ਹਨ 'ਸਿਹਤ ਦਾ ਖ਼ਜ਼ਾਨਾ'! ਕੂੜੇ 'ਚ ਸੁੱਟਣ ਤੋਂ ਪਹਿਲਾਂ ਇਕ ਵਾਰ ਪੜ੍ਹ ਲਓ ਪੂਰੀ ਖਬਰ
NEXT STORY