ਨਵੀਂ ਦਿੱਲੀ— ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਸਰੀਰਕ ਤੌਰ 'ਤੇ ਸਿਹਤਮੰਦ ਹੋਵੇ। ਹੈਲਦੀ ਬੱਚਾ ਦੇਖਣ 'ਚ ਸੋਹਣਾ ਲੱਗਦਾ ਹੈ ਪਰ ਕੁਝ ਬੱਚੇ ਬਹੁਤ ਹੀ ਜ਼ਿਆਦਾ ਪਤਲੇ ਹੁੰਦੇ ਹਨ ਜਿਸ ਵਜ੍ਹਾ ਨਾਲ ਕਈ ਵਾਰ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਪਤਲੇ ਬੱਚਿਆਂ ਨੂੰ ਬੀਮਾਰੀਆਂ ਵੀ ਜਲਦੀ ਹੀ ਘੇਰ ਲੈਂਦੀਆਂ ਹਨ। ਇਹ ਕਾਰਨ ਹੈ ਕਿ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਹੈਲਥੀ ਹੋਵੇ। ਉਨ੍ਹਾਂ ਦਾ ਭਾਰ ਵਧਾਉਣ ਲਈ ਉਹ ਬਹੁਤ ਕੁਝ ਕਰਦੇ ਹਨ ਪਰ ਉਸ ਦਾ ਕੋਈ ਫਾਇਦਾ ਨਹੀਂ ਹੁੰਦਾ। ਜੇ ਤੁਸੀਂ ਵੀ ਆਪਣੇ ਬੱਚੇ ਦਾ ਭਾਰ ਜਲਦੀ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੋਜ਼ਾਨਾ ਫੂਡਸ ਖਾਣ ਨੂੰ ਦਿਓ।
1. ਕੇਲਾ
ਕੇਲੇ 'ਚ ਬ੍ਰੋਮਿਲੇਨ ਨਾਮ ਦਾ ਅੰਜਾਈਮ ਅਤੇ ਵਿਟਾਮਿਨ ਬੀ ਹੁੰਦਾ ਹੈ ਜੋ ਬੱਚਿਆਂ ਦੇ ਸਟੈਮਿਨਾ ਨੂੰ ਵਧਾਉਣ ਦੇ ਨਾਲ ਹੀ ਉਨ੍ਹਾਂ ਦੇ ਪਾਚਨ ਤੰਤਰ ਨੂੰ ਵੀ ਮਜ਼ਬੂਤ ਕਰਦਾ ਹੈ। ਜਦੋਂ ਤੁਹਾਡੇ ਬੱਚੇ ਦਾ ਪੇਟ ਸਹੀ ਰਹਿਣ ਲੱਗੇਗਾ ਤਾਂ ਉਸ ਨੂੰ ਖਾਦਾ-ਪੀਦਾ ਲੱਗਣਾ ਸ਼ੁਰੂ ਹੋਵੇਗਾ। ਬੱਚਿਆਂ ਦਾ ਭਾਰ ਵਧਾਉਣ ਲਈ ਉਸ ਨੂੰ ਰੋਜ਼ਾਨਾ ਨਾਸ਼ਤੇ 'ਚ 1 ਜਾਂ 2 ਕੇਲੇ ਖਾਣ ਨੂੰ ਦਿਓ।
2. ਫਲ ਅਤੇ ਡ੍ਰਾਈ ਫਰੂਟਸ
ਰੋਜ਼ਾਨਾ ਫਲ ਅਤੇ ਡ੍ਰਾਈ ਫਰੂਟਸ ਖਾਣ ਨਾਲ ਕੁਝ ਹੀ ਦਿਨਾਂ 'ਚ ਤੁਹਾਡੇ ਬੱਚਿਆਂ ਦਾ ਭਾਰ ਵਧਣ ਲੱਗੇਗਾ। ਸਵੇਰੇ ਨਾਸ਼ਤੇ 'ਚ ਬੱਚਿਆਂ ਨੂੰ ਇਕ ਸੇਬ ਖਾਣ ਨੂੰ ਦਿਓ। ਇਸ ਤੋਂ ਇਲਾਵਾ 4 ਬਾਦਾਮ ਨੂੰ ਰਾਤ ਨੂੰ ਭਿਓਂ ਕੇ ਰੱਖ ਦਿਓ। ਸਵੇਰੇ ਉੱਠ ਕੇ ਉਹੀ ਬਾਦਾਮ ਬੱਚੇ ਨੂੰ ਖਾਣ ਲਈ ਦਿਓ।
3. ਅਖਰੋਟ
ਅਖਰੋਟ 'ਚ ਓਮੇਗਾ-3 ਫੈਟੀ ਐਸਿਡ, ਪ੍ਰੋਟੀਨ, ਫਾਈਬਰ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਨੂੰ ਖਾਣ ਨਾਲ ਯਾਦਦਾਸ਼ਤ ਵਧਣ ਦੇ ਨਾਲ ਹੀ ਭਾਰ ਵੀ ਵਧਣ ਲੱਗਦਾ ਹੈ। ਜੇ ਤੁਸੀਂ ਵੀ ਬੱਚਿਆਂ ਦਾ ਭਾਰ ਜਲਦੀ ਅਤੇ ਆਸਾਨ ਤਰੀਕਿਆਂ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਰੋਜ਼ਾਨਾ ਅਖਰੋਟ ਖਿਲਾਉਣਾ ਸ਼ੁਰੂ ਕਰ ਦਿਓ।
4. ਅੰਡੇ
ਬੱਚਿਆਂ ਨੂੰ ਰੋਜ਼ਾਨਾ ਸਵੇਰੇ ਦੋ ਅੰਡੇ ਖਾਣ ਨੂੰ ਦਿਓ। ਅੰਡੇ ਖਾਣ 'ਚ ਹੈਲਦੀ ਹੁੰਦੇ ਹਨ। ਇਸ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਆਸਾਨ ਤਰੀਕੇ ਨਾਲ ਭਾਰ 7 ਦਿਨਾਂ 'ਚ 1 ਕਿਲੋ ਵਧਣ ਲੱਗੇਗਾ।
5. ਆਲੂ
ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਆਲੂ ਭਾਰ ਨੂੰ ਵਧਾਉਣ 'ਚ ਸਹਾਈ ਹੁੰਦਾ ਹੈ। ਉਂਝ ਤਾਂ ਬੱਚਿਆਂ ਨੂੰ ਆਲੂ ਖਾਣਾ ਬਹੁਤ ਪਸੰਦ ਹੁੰਦਾ ਹੈ। ਤੁਸੀਂ ਚਾਹੋ ਤਾਂ ਬੱਚਿਆਂ ਨੂੰ ਆਲੂ ਭੁੰਨ ਕੇ ਜਾਂ ਉਬਾਲ ਕੇ ਵੀ ਦੇ ਸਕਦੇ ਹੋ।
ਸਿਹਤ ਲਈ ਫਾਇਦੇਮੰਦ ਹੈ ਬਨਾਨਾ ਸ਼ੇਕ
NEXT STORY