ਜਲੰਧਰ: ਠੰਡ ਤੋਂ ਬਚਣ ਲਈ ਗਰਮ ਪਾਣੀ ਦੀ ਵਰਤੋਂ ਲਾਭਕਾਰੀ ਮੰਨੀ ਜਾਂਦੀ ਹੈ। ਇਸ ਨਾਲ ਸਰੀਰ ਦਾ ਤਾਪਮਾਨ ਸਹੀ ਰਹਿਣ ਦੇ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ ਪਰ ਇਸ ਵਿਚ ਕੁਝ ਚੀਜ਼ਾਂ ਨੂੰ ਮਿਲਾ ਕੇ ਪੀਣ ਨਾਲ ਇਸ ਦਾ ਫ਼ਾਇਦਾ ਦੁੱਗਣਾ ਹੋ ਜਾਵੇਗਾ ਤਾਂ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ...…
ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਗਰਮ ਪਾਣੀ ਅਤੇ ਹਲਦੀ: ਹਲਦੀ ’ਚ ਐਂਟੀ-ਬੈਕਟਰੀਅਲ, ਐਂਟੀ-ਇਨਫਲੇਮੇਟਰੀ, ਐਂਟੀ-ਵਾਇਰਲ, ਐਂਟੀ-ਕੈਂਸਰ ਗੁਣ ਹੁੰਦੇ ਹਨ। ਇਸ ਨੂੰ ਗਰਮ ਪਾਣੀ ਨਾਲ ਮਿਲਾ ਕੇ ਪੀਣ ਨਾਲ ਇਮਿਊਨਿਟੀ ਵੱਧਦੀ ਹੈ। ਅਜਿਹੇ ‘ਚ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਦੇ ਨਾਲ ਹੀ ਸਰਦੀ-ਜ਼ੁਕਾਮ, ਖ਼ੰਘ ਤੋਂ ਬਚਾਅ ਰਹਿੰਦਾ ਹੈ। ਇਸ ਦੇ ਨਾਲ ਹੀ ਗੁੜ ’ਚ ਵਿਟਾਮਿਨ, ਖਣਿਜ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਗਰਮ ਪਾਣੀ ਨਾਲ ਖਾਣ ਨਾਲ ਦੁੱਗਣਾ ਫ਼ਾਇਦਾ ਮਿਲਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਪਾਚਨ ਤੰਤਰ ‘ਚ ਸੁਧਾਰ ਹੁੰਦਾ ਹੈ। ਇਸ ਤਰ੍ਹਾਂ ਢਿੱਡ ਦੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਨਾਲ ਹੀ ਮੌਸਮੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
ਇਹ ਵੀ ਪੜ੍ਹੋ:Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ
ਗਰਮ ਪਾਣੀ ਅਤੇ ਲਸਣ: ਦਿਲ ਨੂੰ ਸਿਹਤਮੰਦ ਰੱਖਣ ਲਈ ਲਸਣ ਦੀ ਵਰਤੋਂ ਕਰਨੀ ਲਾਭਦਾਇਕ ਹੁੰਦਾ ਹੈ ਪਰ ਗਰਮ ਪਾਣੀ ਅਤੇ ਕੱਚੇ ਲਸਣ ਦੀਆਂ 1-2 ਕਲੀਆਂ ਦੀ ਵਰਤੋਂ ਕਰਨ ਨਾਲ ਦੁੱਗਣਾ ਲਾਭ ਮਿਲਦਾ ਹੈ। ਇਸ ਨਾਲ ਕੋਲੇਸਟ੍ਰੋਲ ਲੈਵਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ‘ਚ ਦਿਲ ਅਤੇ ਇਸ ਨਾਲ ਸਬੰਧਤ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਪਾਚਨ ਤੰਤਰ ਦੇ ਮਜ਼ਬੂਤ ਹੋਣ ਦੇ ਨਾਲ ਕਬਜ਼, ਪੇਟ ਦਰਦ, ਐਸਿਡਿਟੀ ਆਦਿ ਤੋਂ ਆਰਾਮ ਮਿਲਦਾ ਹੈ।
ਗਰਮ ਪਾਣੀ ‘ਚ ਨਿੰਬੂ ਅਤੇ ਸ਼ਹਿਦ: ਭਾਰ ਘਟਾਉਣ ਲਈ ਗਰਮ ਪਾਣੀ ’ਚ ਸ਼ਹਿਦ ਅਤੇ ਨਿੰਬੂ ਦਾ ਰਸ ਪੀਣਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਡੀਟਾਕਸ ਹੋਣ ਦੇ ਨਾਲ ਭਾਰ ਘਟਾਉਣ ’ਚ ਸਹਾਇਤਾ ਮਿਲਦੀ ਹੈ। ਐਂਟੀ-ਬੈਕਟੀਰੀਅਲ, ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੈਟਰੀ ਗੁਣਾਂ ਨਾਲ ਭਰਪੂਰ ਸ਼ਹਿਦ ਅਤੇ ਨਿੰਬੂ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਜਿਹੇ ‘ਚ ਇਹ ਸਰਦੀ, ਖਾਂਸੀ, ਜ਼ੁਕਾਮ ਅਤੇ ਬੁਖਾਰ ਵਰਗੀਆਂ ਮੁਸੀਬਤਾਂ ਤੋਂ ਬਚਾਅ ਰਹਿੰਦਾ ਹੈ।
ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ
Health Tips: ਸਰਦੀ ਦੇ ਮੌਸਮ ’ਚ ਇਸ ਤਰ੍ਹਾਂ ਦੀ ਰੱਖੋ ਆਪਣੀ ਖੁਰਾਕ
NEXT STORY