ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹੋ ਜਿਸ ਕਰਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਰਕਾਰ ਨੇ ਵੀ ਕੋਰੋਨਾ ਦੇ ਖ਼ਤਰੇ ਨੂੰ ਘੱਟ ਕਰਨ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਨਾਲ-ਨਾਲ ਲੋਕ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਨਿਜ਼ਾਤ ਪਾਉਣ ਲਈ ਵੱਖ-ਵੱਖ ਤਰ੍ਹਾਂ ਦੇ ਸਪਲੀਮੈਂਟਸ ਲੈ ਰਹੇ ਹਨ ਅਤੇ ਹੈਲਥੀ ਖੁਰਾਕ, ਕਸਰਕ, ਯੋਗਾ ਇਸ ਨੂੰ ਫੋਲੋਅ ਕਰ ਰਹੇ ਹਨ। ਇਸ ਆਰਟੀਕਲ ’ਚ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਲਈ ਕੁਝ ਫ਼ਲਾਂ ਦੇ ਬਾਰੇ ’ਚ, ਜੋ ਤੁਹਾਡੇ ਸਰੀਰ ’ਚ ਵਿਟਾਮਿਨ-ਸੀ ਦੀ ਘਾਟ ਨੂੰ ਵੀ ਪੂਰਾ ਕਰਨਗੇ।
ਵਿਟਾਮਿਨ-ਸੀ ਕੋਰੋਨਾ ਨਾਲ ਲੜਨ ‘ਚ ਮਦਦ ਕਰਦਾ ਹੈ ਡਾਕਟਰ ਮੰਨਦੇ ਹਨ ਕਿ ਵਿਟਾਮਿਨ ਸੀ ਅਤੇ ਜ਼ਿੰਕ ਕੋਵਿਡ-19 ਦੀ ਬਿਮਾਰੀ ਨਾਲ ਲੜਨ ‘ਚ ਮਦਦ ਕਰ ਸਕਦੇ ਹਨ। ਇਸ ਦੇ ਨਾਲ ਹੀ ਇਕ ਨਵੀਂ ਰਿਸਰਚ ਮੁਤਾਬਕ ਸਰਦੀ ਅਤੇ ਫਲੂ ਦੀ ਗੰਭੀਰਤਾ ਨੂੰ ਘੱਟ ਕਰਨ ਜਾਂ ਮੁਕਾਬਲੇ ਲਈ ਜ਼ਿੰਕ ਅਤੇ ਵਿਟਾਮਿਨ-ਸੀ ਦੀ ਵਰਤੋਂ ਬਹੁਤ ਫ਼ਾਇਦੇਮੰਦ ਹੈ।
ਨਿੰਬੂ ਹੈ ਵਿਟਾਮਿਨ-ਸੀ ਦਾ ਸਰੋਤ
ਡਾਕਟਰਾਂ ਮੁਤਾਬਕ ਖੱਟੇ ਫ਼ਲ, ਵਿਟਾਮਿਨ-ਸੀ ਦਾ ਜ਼ਰੂਰੀ ਅਤੇ ਕੁਦਰਤੀ ਸਰੋਤ ਹਨ। ਮਰੀਜ਼ਾਂ ਨੂੰ ਕੋਰੋਨਾ ਦੌਰਾਨ ਵਿਟਾਮਿਨ-ਸੀ ਅਤੇ ਜ਼ਿੰਕ ਦੀਆਂ ਗੋਲੀਆਂ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਨਿੰਬੂ, ਸੰਤਰਾ, ਮਸੰਮੀ ਅਤੇ ਔਲਿਆਂ ਵਰਗੇ ਖੱਟੇ ਫ਼ਲ ਵਿਟਾਮਿਨ-ਸੀ ਦਾ ਮਹੱਤਵਪੂਰਨ ਅਤੇ ਕੁਦਰਤੀ ਸਰੋਤ ਹਨ। ਨਿੰਬੂ ਵਿਟਾਮਿਨ-ਸੀ ਦਾ ਬਹੁਤ ਵਧੀਆ ਸਰੋਤ ਹੈ ਇਸ ਨੂੰ ਆਚਾਰ, ਸਬਜ਼ੀ, ਸਲਾਦ, 'ਚ ਪਾ ਕੇ ਖਾਧਾ ਜਾ ਸਕਦਾ ਹੈ। ਸੰਤਰੇ ਅਤੇ ਮਸੰਮੀ ਦੀ ਵਰਤੋਂ ਨਾਲ ਵਿਟਾਮਿਨ-ਸੀ ਦੇ ਨਾਲ ਫਾਈਬਰ ਵੀ ਭਰਪੂਰ ਮਾਤਰਾ ‘ਚ ਮਿਲਦਾ ਹੈ। ਅਜਿਹੇ ‘ਚ ਕੋਰੋਨਾ ਦੇ ਇਸ ਸਮੇਂ ਦੌਰਾਨ ਲੋਕਾਂ ਨੂੰ ਇਮਿਊਨਿਟੀ ਵਧਾਉਣ ਵਾਲੇ ਵਿਟਾਮਿਨ-ਸੀ ਦੇ ਕੁਦਰਤੀ ਸਰੋਤ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਮਿਊਨਿਟੀ ਨੂੰ ਵਧਾਉਣਾ ਹੈ ਸਿਟਰਸ ਫ਼ਲ
ਕੋਰੋਨਾ ਦੇ ਇਸ ਦੌਰ ‘ਚ ਜੇ ਤੁਹਾਡੀ ਇਮਿਊਨਿਟੀ ਮਜ਼ਬੂਤ ਹੈ ਤਾਂ ਇਹ ਬਿਮਾਰੀ ਤੁਹਾਡੇ ਲਈ ਜਾਨਲੇਵਾ ਨਹੀਂ ਹੈ। ਜੇ ਤੁਸੀਂ ਵੀ ਆਪਣੀ ਇਮਿਊਨਿਟੀ ਵਧਾਉਣਾ ਚਾਹੁੰਦੇ ਹੋ ਤਾਂ ਸਿਟਰਸ ਫ਼ਲ ਖਾਓ। ਸਿਟਰਸ ਫਰੂਟਸ ਭਾਵ ਸੰਤਰਾ, ਮਸੰਮੀ, ਮਾਲਟਾ, ਨਿੰਬੂ, ਅਮਰੂਦ, ਅੰਗੂਰ, ਪਪੀਤਾ, ਖਰਬੂਜਾ ਸਟ੍ਰਾਬੇਰੀ ਅਤੇ ਸਬਜ਼ੀਆਂ ‘ਚ ਬ੍ਰੋਕਲੀ ਖੱਟੇ ਫ਼ਲ ਆਦਿ।
ਵਿਟਾਮਿਨ-ਸੀ ਹਾਈ ਬਲੱਡ ਪ੍ਰੈਸ਼ਰ ਨੂੰ ਰੱਖਦੈ ਕੰਟਰੋਲ
ਵਿਟਾਮਿਨ-ਸੀ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖਦਾ ਹੈ। ਤੁਹਾਡੀ ਸਕਿਨ ਸਮੂਦ ਕਰਦਾ ਹੈ। ਮੈਟਾਬੋਲੀਜ਼ਮ ਨੂੰ ਵਧਾਉਂਦਾ ਹੈ। ਵਿਟਾਮਿਨ-ਸੀ ਭਾਰ ਵੀ ਨਹੀਂ ਵਧਣ ਦਿੰਦਾ ਹੈ। ਇਸ ਤੋਂ ਇਲਾਵਾ ਇਹ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਵੀ ਘੱਟ ਕਰਦਾ ਹੈ। ਵਿਟਾਮਿਨ-ਸੀ ਤਣਾਅ ਹਾਰਮੋਨ ਲੈਵਲ ਨੂੰ ਵੀ ਬੈਲੇਂਸ ਕਰਦਾ ਹੈ। ਇਸ ਦੇ ਨਾਲ ਹੀ ਇਹ ਤਣਾਅ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਇਮਿਊਨ ਸਿਸਟਮ ਨੂੰ ਤੰਦਰੁਸਤ ਰੱਖਣ ਲਈ ਆਪਣੀ ਖੁਰਾਕ ‘ਚ ਵਿਟਾਮਿਨ-ਸੀ ਨੂੰ ਜ਼ਰੂਰ ਸ਼ਾਮਲ ਕਰੋ ਜਿਵੇਂ ਕਿ ਅਮਰੂਦ, ਅੰਗੂਰ, ਪਪੀਤਾ, ਖਰਬੂਜਾ, ਸਟ੍ਰਾਬੇਰੀ ਅਤੇ ਸਬਜ਼ੀਆਂ ‘ਚ ਬ੍ਰੋਕਲੀ ਆਦਿ।
Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ
NEXT STORY