ਜਲੰਧਰ - ਸਿਹਤਮੰਦ ਸਰੀਰ ਲਈ ਪਾਚਨ ਪ੍ਰਣਾਲੀ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ। ਸਰੀਰ ਵਿੱਚ ਮੌਜੂਦ ਅੰਤੜੀਆਂ ਦਾ ਕੰਮ ਸਿਹਤਮੰਦ ਅਤੇ ਪੌਸ਼ਟਿਕ ਚੀਜ਼ਾਂ ਨੂੰ ਹਜ਼ਮ ਕਰਨਾ ਹੈ। ਭੋਜਨ ਵਿੱਚੋਂ ਪੌਸ਼ਟਿਕ ਤੱਤਾਂ ਨੂੰ ਗ੍ਰਹਿਣ ਕਰਨਾ ਅਤੇ ਉਨ੍ਹਾਂ ਨੂੰ ਸਰੀਰ ਤੱਕ ਪਹੁੰਚਾਉਣਾ ਪਾਚਨ ਪ੍ਰਣਾਲੀ ਦਾ ਕੰਮ ਹੁੰਦਾ ਹੈ। ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਜੀਵਨ ਸ਼ੈਲੀ ਕਾਰਨ ਪਾਚਨ ਪ੍ਰਣਾਲੀ ਨੂੰ ਅਕਸਰ ਨੁਕਸਾਨ ਪਹੁੰਚਦਾ ਹੈ। ਅਸੰਤੁਲਿਤ ਖਾਣ-ਪੀਣ ਦੀਆਂ ਆਦਤਾਂ, ਗੰਦਾ ਪਾਣੀ ਪੀਣ ਜਾਂ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਨਾਲ ਢਿੱਡ 'ਚ ਇਨਫੈਕਸ਼ਨ ਹੋ ਸਕਦੀ ਹੈ। ਢਿੱਡ 'ਚ ਇਨਫੈਕਸ਼ਨ ਹੋਣ 'ਤੇ ਕੀ ਖਾਣਾ ਚਾਹੀਦੈ ਅਤੇ ਕੀ ਨਹੀਂ, ਦੇ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਹੁੰਦੀ। ਇਸ ਹਾਲਤ 'ਚ ਕੀ ਕਰਨਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ...
ਕਿਉਂ ਹੁੰਦਾ ਹੈ ਢਿੱਡ 'ਚ ਇਨਫੈਕਸ਼ਨ
ਢਿੱਡ 'ਚ ਇਨਫੈਕਸ਼ਨ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਇਹ ਸਮੱਸਿਆ ਮੁੱਖ ਤੌਰ 'ਤੇ ਗ਼ਲਤ ਖਾਣ-ਪੀਣ ਅਤੇ ਜੀਵਨ ਸ਼ੈਲੀ ਦੀਆਂ ਆਦਤਾਂ ਕਰਕੇ ਹੁੰਦੀ ਹੈ। ਮਾਹਿਰਾਂ ਅਨੁਸਾਰ ਢਿੱਡ ਦੀ ਇਨਫੈਕਸ਼ਨ ਹੋਣ ਨਾਲ ਉਲਟੀ, ਦਸਤ, ਗੈਸ, ਕਬਜ਼ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਆਪਣੇ ਖਾਣ-ਪੀਣ ਦੀਆਂ ਆਦਤਾਂ ਦਾ ਖ਼ਾਸ ਧਿਆਨ ਰੱਖੋ।
ਖ਼ੁਰਾਕ 'ਚ ਰੋਜ਼ਾਨਾ ਸ਼ਾਮਲ ਕਰੋ ਇਹ ਚੀਜ਼ਾਂ
ਦਹੀਂ ਦਾ ਸੇਵਨ
ਢਿੱਡ 'ਚ ਇਨਫੈਕਸ਼ਨ ਹੋਣ 'ਤੇ ਦਹੀਂ ਦਾ ਸੇਵਨ ਕਰਨਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਪ੍ਰੋਬਾਇਓਟਿਕਸ ਪਾਚਨ ਤੰਤਰ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਦਹੀਂ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਵੀ ਮਦਦ ਕਰਦਾ ਹੈ।
ਸੂਪ ਦਾ ਸੇਵਨ
ਢਿੱਡ 'ਚ ਇਨਫੈਕਸ਼ਨ ਹੋਣ 'ਤੇ ਸੂਪ ਦਾ ਸੇਵਨ ਕਰੋ, ਜੋ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇਸ 'ਚ ਸੌਂਫ, ਪੁਦੀਨਾ ਅਤੇ ਅਦਰਕ ਮਿਲਾ ਕੇ ਵੀ ਪੀ ਸਕਦੇ ਹੋ। ਇਸ ਵਿੱਚ ਕੁਦਰਤੀ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜੋ ਸਿਹਤ ਲਈ ਫ਼ਾਇਦੇਮੰਦ ਹਨ।
ਪ੍ਰੋਟੀਨ ਨਾਲ ਭਰਪੂਰ ਖੁਰਾਕ
ਢਿੱਡ 'ਚ ਇਨਫੈਕਸ਼ਨ ਹੋਣ 'ਤੇ ਪ੍ਰੋਟੀਨ ਨਾਲ ਭਰਪੂਰ ਖੁਰਾਕ ਦਾ ਸੇਵਨ ਜ਼ਰੂਰ ਕਰੋ। ਇਸ ਹਾਲਤ 'ਚ ਗ਼ਲਤੀ ਨਾਲ ਵੀ ਅਜਿਹੀਆਂ ਚੀਜ਼ਾਂ ਨਾ ਖਾਓ, ਜਿਨ੍ਹਾਂ ਨੂੰ ਹਜ਼ਮ ਹੋਣ 'ਚ ਜ਼ਿਆਦਾ ਸਮਾਂ ਲੱਗਦਾ ਹੋਵੇ।
ਫਲ-ਸਬਜ਼ੀਆਂ ਦਾ ਸੇਵਨ
ਢਿੱਡ 'ਚ ਇਨਫੈਕਸ਼ਨ ਹੋਣ 'ਤੇ ਫਲ ਅਤੇ ਸਬਜ਼ੀਆਂ ਦਾ ਰੋਜ਼ਾਨਾ ਸੇਵਨ ਕਰੋ, ਜੋ ਬਿਲਕੁਲ ਤਾਜ਼ੇ ਹੋਣ ਅਤੇ ਆਸਾਨੀ ਨਾਲ ਸਰੀਰ 'ਚ ਹਜ਼ਮ ਹੁੰਦੇ ਹੋਣ। ਢਿੱਡ 'ਚ ਇਨਫੈਕਸ਼ਨ ਹੋਣ 'ਤੇ ਤੁਸੀਂ ਕੇਲਾ, ਅੰਗੂਰ, ਸੰਤਰੇ ਦਾ ਸੇਵਨ ਕਰ ਸਕਦੇ ਹੋ।
ਨਾਰੀਅਲ ਪਾਣੀ ਦਾ ਸੇਵਨ
ਢਿੱਡ 'ਚ ਇਨਫੈਕਸ਼ਨ ਹੋਣ 'ਤੇ ਤੁਸੀਂ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ। ਨਾਰੀਅਲ ਪਾਣੀ ਵਿੱਚ ਪਾਏ ਜਾਣ ਵਾਲੇ ਇਲੈਕਟ੍ਰੋਲਾਈਟਸ ਦਸਤ ਅਤੇ ਉਲਟੀਆਂ ਤੋਂ ਬਚਾਉਂਦੇ ਹਨ। ਸਰੀਰ ਨੂੰ ਹਾਈਡ੍ਰੇਟ ਅਤੇ ਸਿਹਤਮੰਦ ਰੱਖਣ ਦੇ ਨਾਲ-ਨਾਲ ਪਾਚਨ ਤੰਤਰ ਨੂੰ ਵੀ ਸਿਹਤਮੰਦ ਰੱਖਣ ਲਈ ਨਾਰੀਅਲ ਪਾਣੀ ਫ਼ਾਇਦੇਮੰਦ ਹੁੰਦਾ ਹੈ।
ਕਿਹੜੀਆਂ ਚੀਜ਼ਾਂ ਤੋਂ ਕਰੋ ਪਰਹੇਜ਼
ਢਿੱਡ 'ਚ ਇਨਫੈਕਸ਼ਨ ਹੋਣ 'ਤੇ ਅਜਿਹੀਆਂ ਚੀਜ਼ਾਂ ਦਾ ਸੇਵਨ ਨਾ ਕਰੋ, ਜੋ ਦੇਰੀ ਨਾਲ ਹਜ਼ਮ ਹੁੰਦੀਆਂ ਹੋਣ। ਇਨਫੈਕਸ਼ਨ ਦੀ ਸਮੱਸਿਆ ਹੋਣ 'ਤੇ ਜ਼ਿਆਦਾ ਫਾਈਬਰ ਵਾਲੇ ਫਲ ਅਤੇ ਸਬਜ਼ੀਆਂ ਦਾ ਸੇਵਨ ਨਾ ਕਰੋ। ਇਹ ਪਾਚਨ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਵਾਧਾ ਕਰ ਸਕਦੀਆਂ ਹਨ। ਮਾਹਿਰਾਂ ਅਨੁਸਾਰ ਕੈਫੀਨ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਇਸ ਤੋਂ ਇਲਾਵਾ....
. ਕੋਲਡ ਡਰਿੰਕਸ, ਚਾਹ ਅਤੇ ਕੌਫੀ ਦਾ ਸੇਵਨ ਨਾ ਕਰੋ। ਇਹ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।
. ਢਿੱਡ 'ਚ ਇਨਫੈਕਸ਼ਨ ਖਾਣ-ਪੀਣ ਦੀਆਂ ਆਦਤਾਂ ਅਤੇ ਦੂਸ਼ਿਤ ਪਾਣੀ ਪੀਣ ਨਾਲ ਹੋ ਸਕਦੀ ਹੈ। ਇਸ ਲਈ ਸਾਫ਼-ਸਫ਼ਾਈ ਦਾ ਧਿਆਨ ਰੱਖੋ।
. ਢਿੱਡ 'ਚ ਹੋਣ ਵਾਲੀ ਇਨਫੈਕਸ਼ਨ ਗੰਦਾ ਅਤੇ ਬਾਹਰਲੀ ਖਾਣਾ ਖਾਣ ਨਾਲ ਹੁੰਦੀ ਹੈ। ਇਸ ਤੋਂ ਪਰਹੇਜ਼ ਕਰੋ। ਨਾਲ ਹੀ ਹਲਕਾ ਅਤੇ ਘੱਟ ਮਾਤਰਾ ਵਿੱਚ ਭੋਜਨ ਖਾਓ।
Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਸਿਹਤ ਨੂੰ ਹੋ ਸਕਦੈ ਨੁਕਸਾਨ
NEXT STORY