ਨਵੀਂ ਦਿੱਲੀ— ਕਈ ਸੋਧਾਂ 'ਚ ਇਹ ਸਾਬਤ ਹੋਇਆ ਹੈ ਕਿ ਐਸੀਡਿਟੀ, ਕੋਨਸਟੀਪੇਸ਼ਨ, ਇਨਡਾਈਜੇਸ਼ਨ, ਭਾਰ ਕੰਟਰੋਲ 'ਚ ਨਾ ਹੋਣਾ ਜਾਂ ਭਾਰ ਦਾ ਵੱਧਣਾ ਜਿਹੀਆਂ ਸਿਹਤ ਸਮੱਸਿਆਵਾਂ ਪਿੱਛੇ ਦਾ ਇਕ ਕਾਰਨ ਬਲੱਡ ਗਰੁੱਪ ਮੁਤਾਬਕ ਖੁਰਾਕ ਨਾ ਖਾਣਾ ਹੈ।
ਇਹ ਕੰਮ ਕਰਦਾ ਹੈ ਬਲੱਡ ਗਰੁੱਪ
ਖੁਰਾਕ ਮਾਹਰ ਡਾਕਟਰ ਸੰਗੀਤਾ ਮਾਲੂ ਮੁਤਾਬਕ ਫੂਡ ਆਈਟਮਸ 'ਚ ਲੇਕਟਿਨਸ (Lectins) ਨਾਂ ਦਾ ਪ੍ਰੋਟੀਨ ਹੁੰਦਾ ਹੈ, ਜੋ ਖੂਨ ਦੇ ਐਂਟੀਜਨ ਨਾਲ ਕਿਰਿਆ ਕਰਦਾ ਹੈ। ਇਸ ਬਲੱਡ ਟਾਈਪ ਮੁਤਾਬਕ ਫੂਡ ਕੰਬੀਨੇਸ਼ਨ ਗਲਤ ਹੋਣ ਕਾਰਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਬਲੱਡ ਟਾਈਪ ਮੁਤਾਬਕ ਖੁਰਾਕ ਲੈਣ ਦੌਰਾਨ ਸਿਰਫ ਬਲੱਡ ਟਾਈਪ 'ਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਦਾਹਰਨ ਲਈ ਬਲੱਡ ਗਰੁੱਪ ਓ ਵਾਲੇ ਸਾਰੇ ਲੋਕਾਂ ਲਈ ਇਕ ਹੀ ਤਰ੍ਹਾਂ ਦੀ ਖੁਰਾਕ ਜ਼ਰੂਰੀ ਹੋਵੇਗੀ। ਇਸ ਨਾਲ ਕੋਈ ਫਰਕ ਨਹੀਂ ਪਵੇਗਾ ਕਿ ਤੁਹਾਡਾ ਬਲੱਡ ਗਰੁੱਪ ਓ ਪੋਜੀਟਿਵ ਹੈ ਜਾਂ ਨੇਗੇਟਿਵ। ਇਹੀ ਨਿਯਮ ਹਰ ਬਲੱਡ ਟਾਈਪ 'ਤੇ ਲਾਗੂ ਹੋਵੇਗਾ।
ਇਸ ਤਰ੍ਹਾਂ ਦੀ ਖੁਰਾਕ ਖਾਣੀ ਚਾਹੀਦੀ ਹੈ।
1. ਬਲੱਡ ਗਰੁੱਪ ਏ
ਧਿਆਨ ਰੱਖਣ- ਏ ਬਲੱਡ ਗਰੁੱਪ ਵਾਲਿਆਂ ਨੂੰ ਡੇਅਰੀ ਉਤਪਾਦ ਦੀ ਐਲਰਜੀ ਜ਼ਿਆਦਾ ਪਰੇਸ਼ਾਨ ਕਰਦੀ ਹੈ। ਮਾਸਾਹਾਰੀ ਭੋਜਨ ਪਚਾਉਣਾ ਵੀ ਮੁਸ਼ਕਲ ਹੁੰਦ ਹੈ। ਇਸ ਲਈ ਇਨ੍ਹਾਂ ਨੂੰ ਅਜਿਹੇ ਫੂਡ ਆਈਟਮ ਨਹੀ ਖਾਣੇ ਚਾਹੀਦੇ।
ਖਾਧੀ ਜਾਣ ਵਾਲੀ ਖੁਰਾਕ- ਏ ਬਲੱਡ ਗਰੁੱਪ ਵਾਲਿਆਂ ਲਈ ਸ਼ਾਕਾਹਾਰੀ ਡਾਈਟ ਪਲਾਨ ਬਿਹਤਰ ਮੰਨਿਆ ਗਿਆ ਹੈ। ਆਪਣੀ ਖੁਰਾਕ 'ਚ ਫਲ, ਸਬਜੀਆਂ, ਸਾਬਤ ਅਣਾਜ, ਬੀਨਸ, ਟੋਫੂ ਜ਼ਿਆਦਾ ਤੋਂ ਜ਼ਿਆਦਾ ਸ਼ਾਮਲ ਕਰੋ।
2. ਬਲੱਡ ਗਰੁੱਪ ਏਬੀ
ਖਾਧੀ ਜਾਣ ਵਾਲੀ ਖੁਰਾਕ- ਇਸ ਬਲੱਡ ਟਾਈਪ ਦੇ ਲੋਕ ਏ ਅਤੇ ਬੀ ਦੋਹਾਂ ਬਲੱਡ ਗਰੁੱਪ ਵਾਲੀ ਡਾਈਟ ਲੈ ਸਕਦੇ ਹਨ। ਮਤਲਬ ਇਹ ਸਭ ਕੁਝ ਖਾ ਸਕਦੇ ਹਨ।
ਧਿਆਨ ਰੱਖਣ-ਏਬੀ ਬਲੱਡ ਗਰੁੱਪ ਵਾਲੇ ਸਭ ਕੁਝ ਖਾ ਸਕਦੇ ਹਨ ਪਰ ਇਨ੍ਹਾਂ ਨੂੰ ਖੁਰਾਕ ਸੰਤੁਲਿਤ ਮਾਤਰਾ 'ਚ ਲੈਣੀ ਚਾਹੀਦੀ ਹੈ। ਮਤਲਬ ਰੋਜ਼ਾਨਾ ਇਕ ਨਿਸ਼ਚਿਤ ਅਨੁਪਾਤ 'ਚ ਖੁਰਾਕ ਖਾਣੀ ਚਾਹੀਦੀ ਹੈ।
3. ਵਿਟਾਮਿਨ ਬੀ
ਘੱਟ ਖਾਣ- ਇਸ ਬਲੱਡ ਟਾਈਪ ਦੇ ਲੋਕ ਓਇਲੀ ਸੀਡ (ਮੂੰਗਫਲੀ, ਤਿਲ, ਸਰੋਂ, ਕੋਰਨਸ ਆਦਿ) ਨੂੰ ਆਸਾਨੀ ਨਾਲ ਨਹੀਂ ਪਚਾ ਪਾਉਂਦੇ। ਇਸ ਲਈ ਇਨ੍ਹਾਂ ਨੂੰ ਅਜਿਹੇ ਭੋਜਨ ਘੱਟ ਖਾਣੇ ਚਾਹੀਦੇ ਹਨ।
ਖਾਧੀ ਜਾਣ ਵਾਲੀ ਖੁਰਾਕ- ਬਲੱਡ ਗਰੁੱਪ ਬੀ ਵਾਲੇ ਡੇਅਰੀ ਉਤਪਾਦ, ਬੀਨਸ, ਸਾਬਤ ਅਣਾਜ ਅਤੇ ਮੀਟ ਕਾਫੀ ਮਾਤਰਾ 'ਚ ਖਾ ਸਕਦੇ ਹਨ।
4. ਬਲੱਡ ਗਰੁੱਪ ਓ
ਘੱਟ ਖਾਣ- ਇਸ ਬਲੱਡ ਗਰੁੱਪ ਦੇ ਲੋਕਾਂ ਦਾ ਪਾਚਨ ਤੰਤਰ ਖਰਾਬ ਹੁੰਦਾ ਹੈ ਇਸ ਲਈ ਇਨ੍ਹ੍ਹਾਂ ਨੂੰ ਸਾਬਤ ਅਣਾਜ, ਬੀਨਸ (ਛੋਲੇ, ਰਾਜਮਾ, ਲੋਬਿਆ ਆਦਿ) ਘੱਟ ਮਾਤਰਾ 'ਚ ਖਾਣੇ ਚਾਹੀਦੇ ਹਨ।
ਖਾਧੀ ਜਾਣ ਵਾਲੀ ਖੁਰਾਕ- ਓ ਬਲੱਡ ਗਰੁੱਪ ਵਾਲਿਆਂ ਲਈ ਮੀਟ ਅਤੇ ਮੱਛੀ ਖਾਣਾ ਬਹੁਤ ਸਿਹਤਮੰਦ ਆਪਸ਼ਨ ਹੈ। ਇਸ ਦੇ ਇਲਾਵਾ ਇਹ ਸਬਜੀਆਂ ਅਤੋ ਫਲ ਭਰਪੂਰ ਮਾਤਰਾ 'ਚ ਖਾ ਸਕਦੇ ਹਨ।
ਬੱਚੇ ਦੀ ਭੁੱਖ ਵਧਾਉਣ ਦੇ ਲਈ ਕਰੋ ਇਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋ
NEXT STORY