ਨੈਸ਼ਨਲ ਡੈਸਕ- ਟੀਮ ਇੰਡੀਆ ਨੇ ਪਹਿਲਾ ਟੈਸਲਟ ਮੈਚ ਇੰਗਲੈਂਡ ਦੇ ਖਿਲਾਫ ਲੀਡਸ 'ਚ ਖੇਡਿਆ ਸੀ। ਇਸ ਮੈਚ ਨੂੰ ਇੰਗਲੈਂਡ ਨੇ 5 ਵਿਕਟਾਂ ਨਾਲ ਆਪਣੇ ਨਾਂ ਕੀਤਾ। ਟੀਮ ਇੰਡੀਆ ਵੱਲੋਂ ਪ੍ਰਸਿੱਧ ਕ੍ਰਿਸ਼ਨਾ ਨੇ ਕਾਫੀ ਖਰਾਬ ਗੇਂਦਬਾਜ਼ੀ ਕੀਤੀ ਅਤੇ ਉਨ੍ਹਾਂ ਦੀ ਕਾਫੀ ਨਿੰਦਾ ਵੀ ਹੋ ਰਹੀ ਹੈ। ਹੁਣ ਪ੍ਰਸਿੱਧ ਕ੍ਰਿਸ਼ਨਾ ਨੇ ਇਸ ਮੈਚ 'ਚ ਆਪਣੇ ਖਰਾਬ ਪ੍ਰਦਰਸ਼ਨ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਕ੍ਰਿਸ਼ਨਾ ਖੁਦ ਆਪਣੀ ਗੇਂਦਬਾਜ਼ੀ ਤੋਂ ਕਾਫੀ ਨਿਰਾਸ਼ ਹੈ। ਦੱਸ ਦੇਈਏ ਕਿ ਭਾਰਤੀ ਤੇਜ਼ ਗੇਂਦਬਾਜ਼ ਨੇ ਇਸ ਮੈਚ 'ਚ ਦੋਵਾਂ ਪਾਰੀਆਂ ਨੂੰ ਮਿਲਾ ਕੇ 220 ਦੌੜਾਂ ਦਿੱਤੀਆਂ ਸਨ ਅਤੇ 5 ਵਿਕਟਾਂ ਲਈਆਂ ਸਨ। ਪਹਿਲੀ ਪਾਰੀ 'ਚ ਉਨ੍ਹਾਂ ਨੇ ਤਿੰਨ ਵਿਕਟਾਂ ਲਈਆਂ ਸਨ ਜਦੋਂਕਿ ਦੂਜੀ ਪਾਰੀ 'ਚ ਕ੍ਰਿਸ਼ਨਾ ਨੇ ਦੋ ਵਿਕਟਾਂ ਹਾਸਿਲ ਕੀਤੀਆਂ। ਉਨ੍ਹਾਂ ਨੇ ਇਹ ਦੌੜਾਂ 6.40 ਦੀ ਇਕੋਨਮੀ ਨਾਲ ਦਿੱਤੀਆਂ।
ਪ੍ਰਸਿੱਧ ਕ੍ਰਿਸ਼ਨਾ ਨੇ ਮੰਨੀ ਗਲਤੀ
ਬਰਮਿੰਘਮ ਵਿੱਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਪ੍ਰਸਿਧ ਕ੍ਰਿਸ਼ਨਾ ਨੇ ਕਿਹਾ, 'ਜੇਕਰ ਅਸੀਂ ਪਹਿਲੀ ਪਾਰੀ ਦੀ ਗੱਲ ਕਰੀਏ, ਤਾਂ ਮੈਂ ਉਸ ਥਾਂ ਤੋਂ ਥੋੜ੍ਹੀ ਘੱਟ ਗੇਂਦਬਾਜ਼ੀ ਕੀਤੀ ਜਿੱਥੇ ਮੈਨੂੰ ਕਰਨੀ ਚਾਹੀਦੀ ਸੀ। ਦੂਜੀ ਪਾਰੀ ਵਿੱਚ ਇਹ ਥੋੜ੍ਹਾ ਬਿਹਤਰ ਹੋਇਆ ਕਿਉਂਕਿ ਵਿਕਟ ਵੀ ਹੌਲੀ ਸੀ। ਜਦੋਂ ਵੀ ਮੈਂ ਵਿਕਟ ਲੈਣ ਬਾਰੇ ਸੋਚ ਰਿਹਾ ਸੀ, ਮੈਂ ਗੇਂਦ ਨੂੰ ਥੋੜ੍ਹਾ ਅੱਗੇ ਸੁੱਟ ਰਿਹਾ ਸੀ, ਪਰ ਮੈਂ ਕਹਾਂਗਾ ਕਿ ਮੈਂ ਗੇਂਦ ਨੂੰ ਉਸ ਲੈਂਥ 'ਤੇ ਨਹੀਂ ਸੁੱਟਿਆ ਜਿੱਥੇ ਮੈਨੂੰ ਕਰਨੀ ਚਾਹੀਦੀ ਸੀ। ਮੈਂ ਉਸ ਪਾਸੇ ਦੀ ਢਲਾਣ ਦਾ ਆਦੀ ਨਹੀਂ ਹਾਂ ਅਤੇ ਇਸ ਲਈ ਜ਼ਰੂਰ ਕੁਝ ਸਮਾਂ ਲੱਗੇਗਾ। ਪਰ ਸਾਨੂੰ ਪੇਸ਼ੇਵਰ ਤੌਰ 'ਤੇ ਗੱਲ ਕਰਨੀ ਚਾਹੀਦੀ ਹੈ ਅਤੇ ਮੈਂ ਇਸਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਨੂੰ ਉਮੀਦ ਹੈ ਕਿ ਮੈਂ ਅਗਲੀ ਵਾਰ ਚੰਗੀ ਗੇਂਦਬਾਜ਼ੀ ਕਰਾਂਗਾ।'
ਪ੍ਰਸਿਧ ਕ੍ਰਿਸ਼ਨਾ ਨੇ ਅੱਗੇ ਕਿਹਾ, 'ਜਦੋਂ ਵੀ ਮੈਂ ਗੇਂਦਬਾਜ਼ੀ ਕਰਨ ਆ ਰਿਹਾ ਸੀ, ਮੈਂ ਮੇਡਨ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਬਿਲਕੁਲ ਵੀ ਬਾਊਂਡਰੀ ਨਹੀਂ ਦੇਣਾ ਚਾਹੁੰਦਾ ਸੀ ਪਰ ਆਊਟਫੀਲਡ ਤੇਜ਼ ਸੀ ਅਤੇ ਮੈਂ ਬਹੁਤ ਮਾੜੀ ਗੇਂਦਬਾਜ਼ੀ ਕੀਤੀ। ਮੈਂ ਉਨ੍ਹਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅਜਿਹਾ ਕਰਨ ਵਿੱਚ ਅਸਫਲ ਰਿਹਾ। ਮੀਂਹ ਕਾਰਨ ਗੇਂਦ ਵੀ ਗਿੱਲੀ ਹੋ ਗਈ ਸੀ ਅਤੇ ਇਸ ਕਾਰਨ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਵੀ ਬਹੁਤ ਮਦਦ ਮਿਲੀ।'
ਭਾਰਤੀ ਕ੍ਰਿਕਟਰ 'ਤੇ ਲੱਗਾ ਜਿਨਸੀ ਸ਼ੋਸ਼ਣ ਦਾ ਦੋਸ਼, ਜਾਣੋ ਪੂਰਾ ਮਾਮਲਾ
NEXT STORY