ਨਵੀਂ ਦਿੱਲੀ— ਖਾਣੇ ਨੂੰ ਲੈ ਕੇ ਅਕਸਰ ਬੱਚੇ ਆਨਾਕਾਨੀ ਕਰਦੇ ਹਨ। ਉਨ੍ਹਾਂ ਨੂੰ ਹਰ ਸਮੇਂ ਖਾਣਾ ਨਾ ਖਾਣ ਦੇ ਬਹਾਣੇ ਚਾਹੀਦੇ ਹੁੰਦੇ ਹਨ। ਬਦਲਦੇ ਲਾਈਫਸਟਾਈਲ ਦੇ ਕਾਰਨ ਭੁੱਖ ਨਾ ਲਗਣਾ ਅੱਜ-ਕਲ ਆਮ ਸਮੱਸਿਆ ਹੋ ਗਈ ਹੈ। ਜਿਸ ਨਾਲ ਬੱਚਿਆਂ ਦਾ ਵਿਕਾਸ ਵੀ ਰੁੱਕ ਸਕਦਾ ਹੈ। ਇਸ ਨਾਲ ਬੱਚਿਆਂ ਦੇ ਸਰੀਰ 'ਚ ਕਮਜ਼ੋਰੀ ਆ ਸਕਦੀ ਹੈ। ਤੁਸੀਂ ਇਸ ਦੇ ਲਈ ਕੁਝ ਘਰੇਲੂ ਨੁਸਖੇ ਵਰਤ ਕੇ ਵੀ ਰਾਹਤ ਪਾ ਸਕਦੇ ਹੋ।
1. ਸੇਬ
ਬੱਚਿਆਂ ਨੂੰ ਜੇ ਭੁੱਖ ਨਹੀਂ ਲਗਦੀ ਤਾਂ ਉਸ ਨੂੰ ਸੇਬ ਖਾਣ ਲਈ ਦਿਓ। ਇਸ ਨਾਲ ਬੱਚੇ ਦਾ ਖੂਨ ਸਾਫ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਭੁੱਖ ਵੀ ਲੱਗਣ ਲਗਦੀ ਹੈ। ਸੇਬ ਦੇ ਨਾਲ ਕਾਲਾ ਨਮਕ ਜ਼ਰੂਰ ਦਿਓ। ਬੱਚਾ ਸੇਬ ਨਾ ਖਾਏ ਤਾਂ ਇਸ ਦਾ ਜੂਸ ਵੀ ਫਾਇਦੇਮੰਦ ਹੁੰਦਾ ਹੈ।
2. ਪੁਦੀਨਾ
ਪੁਦੀਨੇ ਦੀ ਤਾਸੀਰ ਠੰਡੀ ਹੁੰਦੀ ਹੈ। ਥੋੜ੍ਹੇ ਜਿਹੇ ਪੁਦੀਨੇ ਦੇ ਰਸ ਨਾਲ ਸ਼ਹਿਦ ਮਿਲਾਓ ਅਤੇ ਸਵੇਰੇ ਸ਼ਾਮ ਇਸ ਮਿਸ਼ਰਣ ਦਾ 1-1ਚਮਚ ਕੋਸੇ ਪਾਣੀ ਨਾਲ ਬੱਚੇ ਨੂੰ ਦਿਓ। ਇਸ ਨਾਲ ਪੇਟ ਸਾਫ ਰਹੇਗਾ ਅਤੇ ਭੁੱਖ ਵੀ ਲਗਣੀ ਸ਼ੁਰੂ ਹੋ ਜਾਵੇਗੀ।
3. ਹਰੀ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੂਪ ਬੱਚੇ ਨੂੰ ਦਿਓ। ਇਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਪੇਟ 'ਚ ਗੈਸ ਵੀ ਨਹੀਂ ਬਣਦੀ। ਇਸ ਨਾਲ ਤੁਹਾਡੀ ਭੁੱਖ ਵਧ ਜਾਂਦੀ ਹੈ।
ਮਰਦਾਂ ਦੇ ਕੈਂਸਰ ਦੇ ਰੋਗ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਦੂਰ
NEXT STORY