ਨਵੀਂ ਦਿੱਲੀ: ਸਾਡੇ ਘਰ 'ਚ ਬਹੁਤ ਸਾਰੀਆਂ ਔਸ਼ਧੀਆਂ (ਦਵਾਈਆਂ) ਮੌਜੂਦ ਹੁੰਦੀਆਂ ਹਨ । ਜਿਸ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਨਾ ਹੋਣ ਦੇ ਕਾਰਨ, ਅਸੀਂ ਉਨ੍ਹਾਂ ਦਾ ਪੂਰਾ ਫ਼ਾਇਦਾ ਨਹੀਂ ਲੈ ਪਾਉਂਦੇ । ਜੇਕਰ ਅਸੀਂ ਇਨ੍ਹਾਂ ਕੁਦਰਤੀ ਵਸਤੂਆਂ ਦੀ ਵਰਤੋਂ ਕਰਦੇ ਹੋ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਨ੍ਹਾਂ ਚੀਜ਼ਾਂ ਵਿਚੋਂ ਹੈ ਔਲੇ ਅਤੇ ਸ਼ਹਿਦ। ਇਹ ਦੋਵੇਂ ਚੀਜ਼ਾਂ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੀਆਂ ਹਨ। ਜੇਕਰ ਅਸੀਂ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਖਾਂਦੇ ਹਾਂ ਤਾਂ ਇਸ ਦੇ ਫ਼ਾਇਦੇ ਦੁੱਗਣੇ ਹੋ ਜਾਂਦੇ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਔਲਿਆਂ ਵਿਚ ਸ਼ਹਿਦ ਮਿਲਾ ਕੇ ਖਾਣ ਦੇ ਫ਼ਾਇਦੇ ਅਤੇ ਉਹ ਬਿਮਾਰੀਆਂ ਜੋ ਬਿਲਕੁਲ ਠੀਕ ਹੁੰਦੀਆਂ ਹਨ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਔਲਿਆਂ ਅਤੇ ਸ਼ਹਿਦ ਦੇ ਫ਼ਾਇਦੇ
ਸਰਦੀ ਖਾਂਸੀ
ਸਰਦੀ- ਖਾਂਸੀ , ਜ਼ੁਕਾਮ ਹੋਣ ਤੇ ਔਲੇ ਅਤੇ ਸ਼ਹਿਦ ਨਾਲ ਬਣੇ ਮਿਸ਼ਰਣ ਦੇ ਇਕ ਚਮਚੇ 'ਚ ਅਦਰਕ ਦਾ ਰਸ ਮਿਲਾ ਕੇ ਖਾਓ। ਇਸ ਨਾਲ ਸਰਦੀ-ਖਾਂਸੀ , ਜ਼ੁਕਾਮ ਤੁਰੰਤ ਠੀਕ ਹੋ ਜਾਂਦਾ ਹੈ।
ਮਹਿਲਾਵਾਂ ਲਈ ਲਾਹੇਵੰਦ
ਮਾਸਿਕ ਧਰਮ ਵਿਚ ਬਾਰ-ਬਾਰ ਗੜਬੜ ਹੋਣ ਤੇ ਇਕ ਚਮਚਾ ਸ਼ਹਿਦ ਅਤੇ ਔਲੇ ਜ਼ਰੂਰ ਖਾਓ। ਇਸ ਮਿਸ਼ਰਣ ਨਾਲ ਮਹਿਲਾਵਾਂ ਨੂੰ ਹੋਣ ਵਾਲੀ ਸਰੀਰਿਕ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ।
ਕਬਜ਼ ਦੀ ਸਮੱਸਿਆ
ਢਿੱਡ ਦੀਆਂ ਪਾਚਨ ਸੰਬੰਧੀ ਜਿੰਨੀਆਂ ਵੀ ਸਮੱਸਿਆਵਾਂ ਹਨ ਉਹ ਸਭ ਸਮੱਸਿਆਵਾਂ ਇਸ ਮਿਸ਼ਰਣ ਨਾਲ ਦੂਰ ਹੋ ਜਾਂਦੀਆਂ ਹਨ। ਜੇ ਤੁਹਾਨੂੰ ਪਾਚਨ ਦੀ ਸਮੱਸਿਆ ਹੈ, ਢਿੱਡ ਵਿਚ ਗੈਸ ਬਣਦੀ ਹੈ, ਭੁੱਖ ਨਹੀਂ ਲੱਗਦੀ ਅਤੇ ਕਬਜ਼ ਰਹਿੰਦੀ ਹੈ ਤਾਂ ਰੋਜਾਨਾ ਇਸ ਮਿਸ਼ਰਨ ਦੇ ਇਕ ਚਮਚ ਵਿਚ ਅਜਵੈਣ ਮਿਲਾ ਕੇ ਜ਼ਰੂਰ ਖਾਓ।
ਅੱਖਾਂ ਦੀ ਸਮੱਸਿਆ
ਔਲੇ ਅਤੇ ਸ਼ਹਿਦ ਦੇ ਮਿਸ਼ਰਣ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇ ਤੁਹਾਨੂੰ ਅੱਖਾਂ ਵਿਚ ਕੋਈ ਵੀ ਸਮੱਸਿਆ ਹੈ, ਜਿਵੇਂ ਅੱਖਾਂ ਵਿਚ ਜਲਨ, ਅੱਖਾਂ ਵਿਚ ਇਨਫੈਕਸ਼ਨ, ਮੋਤੀਏ ਜਿਹੀ ਸਮੱਸਿਆ ਵੀ ਠੀਕ ਹੋ ਜਾਵੇਗੀ।
ਖ਼ੂਨ ਦੀ ਕਮੀ
ਇਸ ਮਿਸ਼ਰਣ ਵਿਚ ਆਇਰਨ, ਪ੍ਰੋਟੀਨ, ਵਿਟਾਮਿਨਸ ਅਤੇ ਮਿਨਰਲਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਲਈ ਜਿਨ੍ਹਾਂ ਲੋਕਾਂ ਵਿਚ ਖ਼ੂਨ ਦੀ ਕਮੀ ਰਹਿੰਦੀ ਹੈ ਜਾਂ ਫਿਰ ਵਾਰ-ਵਾਰ ਖ਼ੂਨ ਦੀ ਕਮੀ ਹੁੰਦੀ ਹੈ। ਉਨ੍ਹਾਂ ਨੂੰ ਇਸ ਮਿਸ਼ਰਣ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਬਵਾਸੀਰ ਦੀ ਸਮੱਸਿਆ
ਜਿਨ੍ਹਾਂ ਲੋਕਾਂ ਨੂੰ ਖ਼ੂਨੀ ਬਵਾਸੀਰ ਦੀ ਸਮੱਸਿਆ ਹੈ ਉਨ੍ਹਾਂ ਨੂੰ ਰੋਜ਼ਾਨਾ ਇਕ-ਇਕ ਚਮਚ ਔਲੇ ਅਤੇ ਸ਼ਹਿਦ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਬਵਾਸੀਰ ਜਲਦੀ ਠੀਕ ਹੋ ਜਾਂਦੀ ਹੈ। ਜ਼ਲਦੀ ਫ਼ਾਇਦੇ ਲਈ ਔਲੇ ਅਤੇ ਸ਼ਹਿਦ ਵਿਚ ਚੁਟਕੀ ਭਰ ਕਲੌਂਜੀ ਮਿਲਾ ਕੇ ਖਾਓ। ਇਸ ਨਾਲ ਬਹੁਤ ਜ਼ਲਦ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ।
ਸਰੀਰ ਦੀ ਕਮਜ਼ੋਰੀ
ਔਲੇ ਅਤੇ ਸ਼ਹਿਦ ਦਾ ਮਿਸ਼ਰਣ ਮਰਦਾਂ ਦੀ ਅੰਦਰੂਨੀ ਕਮੀ, ਸ਼ਰੀਰਕ ਕਮਜ਼ੋਰੀ ਵਿਚ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਸਰੀਰ ਦੀ ਕਮਜ਼ੋਰੀ ਦੂਰ ਕਰਨ ਲਈ ਰੋਜ਼ਾਨਾ ਸਵੇਰੇ-ਸ਼ਾਮ ਇਕ-ਇਕ ਚਮਚਾ ਔਲੇ ਅਤੇ ਸ਼ਹਿਦ ਦੇ ਮਿਸ਼ਰਣ ਦਾ ਜ਼ਰੂਰ ਖਾਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਨਿਜ਼ਾਤ ਪਾਉਣ ਲਈ ਜ਼ਰੂਰ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ
NEXT STORY